Hindi, asked by jatindervaid, 11 months ago

essay on importance of trees in punjabi language

Answers

Answered by ammy69
12

Answer:

ਰੁੱਖ ਸਾਡੇ ਲਈ ਉਨ੍ਹੇ ਹੀ ਜਰੂਰੀ ਹਨ ਜਿਨ੍ਹਾਂ ਕੀ ਜੀਵਨ ਜਿਉਣ ਲਈ ਸਾਹਾਂ ਜਰੂਰੀ ਹਨ। ਦਰਖਤਾਂ ਦਾ ਮਾਨਵ ਜਾਤੀ ਲਈ ਹੀ ਨਹੀਂ ਬਲਕਿ ਪੂਰੇ ਜੀਵ -ਪ੍ਰਾਣੀਆਂ ਦੇ ਜੀਵਨ ਤੇ ਅਸਰ ਪੈਂਦਾ ਹੈ।

ਰੁੱਖ ਅਸ਼ੁੱਧ ਹਵਾ ਨੂੰ ਖਿੱਚਦੇ ਹਨ ਅਤੇ ਸ਼ੁੱਧ ਹਵਾ ਛੱਡਦੇ ਹਨ।

ਦਰਖ਼ਤ ਕਾਰਬਨਡਾਈਆਕਸਾਈਡ ਖਿੱਚ ਲੈਂਦੇ ਹਨ ਅਤੇ ਸਾਡੇ ਲਈ ਆਕਸੀਜਨ ਛੱਡਦੇ ਹਨ।

ਰੁੱਖਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਜੜ੍ਹੀ -ਬੂਟੀਆਂ ਪ੍ਰਾਪਤ ਹੁੰਦੀਆਂ ਹਨ ਜੋ ਕਈ ਪ੍ਰਕਾਰ ਦੀਆਂ ਬਿਮਾਰੀਆਂ ਲਈ ਉਪਯੋਗੀ ਹੁੰਦੀਆਂ ਹਨ।

ਰੁੱਖ ਮਿੱਟੀ ਨੂੰ ਉਪਜਾਉ ਬਣਾਂਉਂਦੇ ਹਨ ਇਹ ਭੋਂ ਖੋਰ ਦੀ ਸਮੱਸਿਆ ਨੂੰ ਦੂਰ ਕਰਦੇ ਹਨ।

ਇਨ੍ਹਾਂ ਤੋਂ ਸਾਨੂੰ ਗਰਮੀਆਂ ਦੇ ਮੌਸਮ ਵਿਚ ਠੰਡੀ ਛਾਂ ਮਿਲਦੀ ਹੈ।

ਇਹ ਜ਼ਿਆਦਾਤਰ ਜਾਨਵਰਾਂ ਲਈ ਭੋਜਨ ਦਾ ਸ੍ਰੋਤ ਹਨ। ਪਸ਼ੂ ਘਾਹ ਅਤੇ ਦਰਖਤਾਂ ਦੇ ਪੱਤੇ ਖਾਂਦੇ ਹਨ।

ਮੀਂਹ ਪਵਾਉਣ ਵਿਚ ਰੁੱਖ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਲਈ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਜ਼ਿਆਦਾ ਮਹੱਤਵ ਹੈ ਅਤੇ ਅੱਜ ਹਰ ਇੱਕ ਨੂੰ ਦਰਖਤਾਂ ਦੇ ਮਹੱਤਵ ਦੀ ਸਮਝਣ ਦੀ ਲੋੜ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਹਰਾ ਭਰਾ ਰੱਖ ਸਕੀਏ।

Similar questions