Hindi, asked by aaryaasingh09, 6 hours ago

essay on India in punjabi​

Answers

Answered by Simi011
5

Answer:

ਲੇਖ- ਸਾਡਾ ਭਾਰਤ ਜਾਂ ਮੇਰਾ ਦੇਸ਼ ਭਾਰਤ, Essay on MY COUNTRY INDIA in punjabi

ਸੋਹਣੇ ਭਾਰਤ ਕੀ ਕਰਾਂ ਮੈਂ ਸਿਫ਼ਤ ਤੇਰੀ ,

ਸਾਨੀ ਨਹੀਂ ਹੈ ਤੇਰਾ ਜਹਾਨ ਅੰਦਰ ।

ਭੂਮਿਕਾ- ਭਾਰਤ ਇੱਕ ਵਿਸ਼ਾਲ ਦੇਸ਼ ਹੈ । ਸਾਨੂੰ ਮਾਣ ਹੈ ਕਿ ਅਸੀਂ ਇਸ ਮਹਾਨ ਦੇਸ਼ ਵਿੱਚ ਜਨਮ ਲਿਆ । ਇਸ ਦਾ ਅੰਨ-ਜਲ ਖਾ-ਪੀ ਕੇ ਅਸੀਂ ਵੱਡੇ ਹੋਏ ਹਾਂ । ਅਸੀਂ ਭਾਰਤ ਲਈ ਹਾਂ ਤੇ ਭਾਰਤ ਸਾਡੇ ਲਈ ਹੈ । ਇਹ ਸਾਨੂੰ ਜਿੰਦ-ਜਾਨ ਤੋਂ ਵੀ ਵੱਧ ਕੇ ਪਿਆਰਾ ਹੈ ।

ਸੱਭਿਅਤਾ ਦਾ ਪੰਘੂੜਾ- ਭਾਰਤ ਦੇਸ਼ ਦੀ ਨੁਹਾਰ ਬੜੀ ਵਿਲੱਖਣ ਹੈ । ਇਸ ਦੇ ਉੱਤਰ ਵੱਲ ਹਿਮਾਲਾ ਪਰਬਤ ਹੈ ਜਿਹੜਾ ਭਾਰਤ ਦੇਸ਼ ਦਾ ਤਾਜ ਹੈ । ਦੱਖਣ ਵੱਲ ਇਹ ਕੰਨਿਆਕੁਮਾਰੀ ਤੱਕ , ਪੂਰਬ ਵੱਲ ਅਸਾਮ ਅਤੇ ਪੱਛਮ ਵੱਲ ਗੁਜਰਾਤ ਤੱਕ ਹੈ । ਮੈਦਾਨ, ਪਹਾੜ, ਰੇਗਿਸਤਾਨ, ਦਰਿਆ, ਨਦੀਆਂ, ਚਸ਼ਮੇ -ਗੱਲ ਕੀ ਦੁਨੀਆ ਦੀ ਹਰ ਸੁਗ਼ਾਤ ਇੱਥੇ ਪਾਈ ਜਾਂਦੀ ਹੈ । ਭਾਰਤ ਦੀ ਧਰਤੀ ਨੂੰ ਸੱਭਿਅਤਾ ਦਾ ਪੰਘੂੜਾ ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ ।

ਵਿਭਿੰਨਤਾ ਵਿੱਚ ਏਕਤਾ: ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਵਿਭਿੰਨਤਾ ਵਿੱਚ ਏਕਤਾ ਲਈ ਜਾਣਿਆ ਜਾਂਦਾ ਹੈ | ਇੱਥੇ ਵੱਖ-ਵੱਖ ਧਰਮਾਂ, ਫ਼ਿਰਕਿਆਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ । ਵੱਖ-ਵੱਖ ਰਾਜਾਂ ਦੇ ਲੋਕ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ, ਵੱਖੋ-ਵੱਖਰੇ ਧਰਮਾਂ ਦਾ ਪਾਲਣ ਕਰਦੇ ਹਨ ਅਤੇ ਉਨ੍ਹਾਂ ਦਾ ਖਾਣ-ਪਾਣ ਵੀ ਵੱਖੋ-ਵੱਖਰਾ ਹੈ । ਬਹੁਤ ਸਾਰੇ ਉਤਸਵਾਂ ਨੂੰ ਸਾਡੇ ਦੇਸ਼ ਦੇ ਲੋਕ ਮਿਲ-ਜੁਲ ਕੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦੇ ਹਨ । ਲੋਕ ਇੱਕ ਦੂਸਰੇ ਦੇ ਸਭਿਆਚਾਰ ਅਤੇ ਪਰੰਪਰਾ ਦਾ ਸਤਿਕਾਰ ਕਰਦੇ ਹਨ ਅਤੇ ਮਿਲ-ਜੁਲ ਕੇ ਰਹਿੰਦੇ ਹਨ । ਲੋਕ ਆਪਣੀ ਮਾਤ ਭੂਮੀ ਦੇ ਪਿਆਰ ਨਾਲ ਬੰਨ੍ਹੇ ਹੋਏ ਹਨ ।

ਧਰਤੀ ਦੀ ਮਹਾਨਤਾ ਬਾਰੇ- ਇੱਥੋਂ ਦੀ ਧਰਤੀ ‘ਤੇ ਹੀ ਪੁਰਾਤਨ ਗ੍ਰੰਥਾਂ ( ਚਾਰ ਵੇਦਾਂ ) ਦੀ ਰਚਨਾ ਹੋਈ ਹੈ । ਇਹ ਗੁਰੂਆਂ, ਪੀਰਾਂ, ਅਵਤਾਰਾਂ ਅਤੇ ਮਹਾਂਪੁਰਖਾਂ ਦੀ ਧਰਤੀ ਹੈ । ਇਸ ਦੇਸ਼ ਨੂੰ ਮਹਾਤਮਾ ਬੁੱਧ, ਮਹਾਵੀਰ, ਭਗਤ ਕਬੀਰ, ਗੁਰੂ ਨਾਨਕ ਦੇਵ, ਭਗਤ ਨਾਮਦੇਵ ਅਤੇ ਹੋਰ ਵੀ ਅਨੇਕਾਂ ਪੀਰਾਂ-ਫ਼ਕੀਰਾਂ ਦੀ ਛੋਹ ਪ੍ਰਾਪਤ ਹੈ । ਭਾਰਤ ਨੂੰ ‘ਸੋਨੇ ਦੀ ਚਿੜੀ’ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਭਾਵੇਂ ਇਸ ਨੂੰ ਵਿਦੇਸ਼ੀ ਹਾਕਮਾਂ ਨੇ ਲੰਮੇ ਸਮੇਂ ਤੱਕ ਆਪਣਾ ਗ਼ੁਲਾਮ ਬਣਾਈ ਰੱਖਿਆ ਪਰ ਤਾਂ ਵੀ ਭਾਰਤੀ ਕਦੇ ਕਮਜ਼ੋਰ ਨਹੀਂ ਹੋਏ ।

Explanation:

Hope it's being helpful

Similar questions