Essay on manukh ate vigyan in punjabi language
Answers
Essay on manukh ate vigyan in punjabi language
ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਨਿੱਤ ਦੇ ਜੀਵਨ ਵਚ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹਨਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਹੋਵੇ ਜਿਸ ਦੇ ਪੈਦਾ ਹੋਣ ਵਿੱਚ ਵਿਗਿਆਨ ਸਹਾਈ ਨਾ ਹੋਇਆ ਹੋਵੇ । ਜੀਵਨ ਵਿਚ ਕੰਮ ਆਉਣ ਵਾਲੀ ਹਰੇਕ ਵਸਤੂ, ਵਿਗਿਆਨ ਦੇ ਹੀ ਤਾਂ ਚਮਤਕਾਰ ਹਨ।
ਹਰ ਮਨੁੱਖ ਦੀ ਤੀਬਰ ਬੁੱਧੀ ਨੇ ਹੋਲੀ-ਹੋਲੀ ਕੁਦਰਤ ਦੇ ਨੇਮਾਂ ਦੇ ਭੇਦਾਂ ਨੂੰ ਲੱਭਿਆ ਤੇ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ। ਇਨ੍ਹਾਂ ਕੁਦਰਤੀ ਭੇਦਾਂ ਨੂੰ ਲੱਭ ਕੇ ਉਹਨਾਂ 'ਤੇ ਕਾਬੂ ਪਾਉਣਾ ਹੀ ਵਿਗਿਆਨ ਹੈ. ਜਿਸ ਨਾਲ ਮਨੁੱਖ ਅੱਜ ਚੰਨ ਤਾਈਂ ਪੁੱਜ ਗਿਆ ਹੈ। ਹੁਣ ਵਿਗਿਆਨ ਸਦਕਾ ਮਨੁੱਖ ਇਸ ਧਰਤੀ ਦਾ ਬਾਦਸ਼ਾਹ ਹੈ। ਸਾਇੰਸ ਦਿਆਂ ਚਮਤਕਾਰਾਂ ਨੇ ਸਾਡਾ ਜੀਵਨ ਬਹੁਤ ਸੌਖਾ ਬਣਾ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਇਕ ਥਾਂ ਤੋਂ ਦੂਜੀ ਥਾਂ ਜਾਣਾ ਬਹੁਤ ਔਖਾ ਸੀ । ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀ । ਰਾਹ ਜੰਗਲਾਂ ਨਾਲ ਭਰਿਆ ਹੁੰਦਾ, ਕੋਈ ਸਵਾਰੀ ਦਾ ਪ੍ਰਬੰਧ ਨਹੀਂ ਸੀ। ਰਾਹ ਵਿਚ ਸੈਂਕੜੇ ਆਫ਼ਤਾਂ ਦਾ ਟਾਕਰਾ ਕਰਨਾ ਪੈਂਦਾ ਸੀ, ਪਰ ਅੱਜ ਵਿਗਿਆਨ ਦੇ ਕਈ ਚਮਰਕਾਰ ਹਨ। ਇਹ ਮੰਟੇਰਾਂ, ਰੋ ਲਾਂ ਤੇ ਹਵਾਈ ਜਹਾਜ਼ ਵਿਗਿਆਨ ਦੇ ਚਮਤਕਾਰ ਹੀ ਤਾਂ ਹਨ, ਜਿਨਾਂ ਨੇ ਜਿੱਥੇ ਸਫਰ ਸੌਖਾ ਕਰ ਦਿੱਤਾ ਹੈ ਉੱਥੇ ਤੇਜ ਵੀ ਕਰ ਦਿੱਤਾ ਹੈ। ਵਿਗਿਆਨ ਨੇ ਦੂਰ-ਦੂਰ ਦਿਆਂ ਦੇਸ਼ਾਂ ਨੂੰ ਸੁਕੇੜ ਕੇ ਰੱਖ ਦਿੱਤਾ ਹੈ।
ਰੇਡੀਓ ਅਤੇ ਟੈਲੀਵੀਜ਼ਨ ਵੀ ਵਿਗਿਆਨ ਦੇ ਅਦੁੱਤੀ ਚਮਤਕਾਰ ਹਨ, ਘਰ ਬੈਠੇ ਹੀ ਬਟਨ ਦਬਾਉ ਤੇ ਦੇਸ਼-ਵਿਦੇਸ਼ ਦੀਆਂ ਖਬਰਾਂ ਤੇ ਗਾਣੇ ਰੇਡੀਓ ਤੇ ਸੁਣ ਸਕਦੇ ਹੋ । ਇਲੈਕਟਰਾਨਿਕ ਘੜੀਆਂ ਕੁਝ ਸਮੇਂ ਪਹਿਲਾਂ ਦੇਖ ਕੇ ਹੈਰਾਨ ਹੁੰਦੀ ਸੀ, ਪਰ ਹੁਣ ਇਹ ਆਮ ਗੱਲ ਹੀ ਹੋ ਰ.ਈ ਹੈ। ਬਿਜਲੀ ਵਿਗਿਆਨ ਦੀ ਇਕ ਬਹੁਤ ਸ਼ਕਤੀਸ਼ਾਲੀ ਚਮਤਕਾਰ ਹੈ। ਇਹ ਵੀ ਮਨੁੱਖੀ ਦਿਮਾਗ ਦੀ ਕਾਢ ਹੀ ਤਾਂ ਹੈ। ਇਸ ਨੇ ਸਾਡੇ ਜੀਵਨ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ। ਗਰਮੀਆਂ ਵਿਚ ਇਸ ਨਾਲ ਏਅਰ ਕੂਲਰ ਚਲਦੇ ਹਨ। ਸਰਦੀਆਂ ਨੂੰ ਇਹ ਹੀਟਰਾਂ ਨਾਲ ਸਾਡੇ ਘਰ ਗਰਮ ਕਰਦੀ ਹੈ। ਬਿਜਲੀ ਬਿਨਾਂ ਘਰ ਹਨੇਰਾ ਹੈ। ਜੇ ਬਟਨ ਦਬਾਉ ਤਾਂ ਬਿਜਲੀ ਸਾਰਾ ਘਰ ਕੁਦਰਤੀ ਰੋਸ਼ਨੀ ਵਾਂਗ ਕਰ ਦਿੰਦੀ ਹੈ।
#SPJ3