Essay on mehangai Di samasya in Punjabi
Answers
Ans:
ਮਹਿੰਗਾਈ ਦੀ ਸਮੱਸਿਆ ਦੁਨੀਆ ਭਰ ਵਿਚ ਦਿਨੋ-ਦਿਨ ਵਧ ਰਹੀ ਹੈ।ਭਾਰਤ ਵਿਚ ਕੁਝ ਕੁ ਸਾਲਾਂ ਵਿਚ ਚੀਜਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਰਫਤਾਰ ਬੜੀ ਤੇਜ਼ ਰਹੀ ਹੈ, ਪਰੰਤੂ ਹੁਣ ਆਮ ਵਰਤੋਂ ਦੀਆਂ ਚੀਜਾਂ ਦੀ ਮਹਿੰਗਾਈ ਨੇ ਸਾਰੇ ਬੰਨ ਤੋੜ ਦਿੱਤੇ ਹਨ। ਆਮ ਵਰਤੋਂ ਦੀਆਂ ਚੀਜਾਂ ਦੇ ਭਾਅ ਵਿਚ ਬਹੁਤ ਭਾਰੀ ਵਾਧਾ ਹੋਇਆ ਹੈ।
ਕਾਰਨ - ਕਾਲਾਬਾਜ਼ਾਰੀ ਵੀ ਮਹਿੰਗਾਈ ਦੇ ਵਾਧੇ ਦਾ ੲਿੱਕ ਮੁੱਖ ਕਾਰਨ ਹੈ। ਵੱਡੇ ਸੌਦਾਗਰ ਮੰਡੀ ਵਿਚੋਂ ਕਿਸਾਨਾਂ ਤੋਂ ਮਾਲ ਖਰੀਦਣ ਸਮੇਂ ਭਾਅ ਨੂੰ ਥੱਲੇ ਡੇਗ ਦਿੰਦੇ ਹਨ ਅਤੇ ਬਾਅਦ ਵਿਚ ਨਕਦੀ ਸੰਕਟ ਪੈਦਾ ਕਰਕੇ ਮਾਲ ਨੂੰ ੳੁਚੇ ਭਾਅ ਤੇ ਵੇਚਦੇ ਹਨ। ਸਰਕਾਰ ਕਿਸਾਨਾਂ ਨੂੰ ਆਪਣੀ ਮਰਜੀ ਜਿਥੇ ਚਾਹੁਣ ੳੁੱਥੇ ਵੇਚਣ ਦੀ ਖੁੱਲ੍ਹ ਨਾ ਦੇਕੇ ਇੰਨਾ ਕਾਲਾ ਧੰਦਾ ਕਰਨ ਵਾਲੇ ਲਾਲਚੀ ਮੁਨਾਫਾਖੋਰਾ ਦੀ ਮਦਦ ਕਰ ਰਹੀ ਹੈ।
ਇਸ ਤੋਂ ਇਲਾਵਾ ਭ੍ਰਿਸ਼ਟਾਚਾਰ, ਸਰਵਿਸ ਟੈਕਸ, ਅਬਾਦੀ ਵਿਚ ਭਾਰੀ ਵਾਧਾ, ਜਮਾਖ਼ੋਰੀ ਅਾਦਿ ਮਹਿੰਗਾਈ ਦੇ ਵੱਡੇ ਕਾਰਨ ਹਨ।
ੳੁਪਾਅ - ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਬਲਿਕ ਵਿਚ ਵਿਕਣ ਵਾਲੀਆਂ ਚੀਜਾਂ ਦੇ ਭਾਅ ਨਾ ਵਧਾਉਣ, ਇਸ ਨਾਲ ਮਹਿੰਗਾਈ ਤੇ ਕਾਬੂ ਪਾਇਆ ਜਾ ਸਕਦਾ ਹੈ। ਕਾਲਾਬਾਜ਼ਾਰੀ ਕਰਨ ਵਾਲੇ ਲਾਲਚੀ ਮੁਨਾਫ਼ਾਖੋਰਾ ਖਿਲਾਫ ਸਖਤ ਕਾਰਵਾਈ ਕਰਨ ਨਾਲ ਮਹਿੰਗਾਈ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ ਅਤੇ ਪਰਿਵਾਰ ਨਿਯੋਜਨ ਤੇ ਜ਼ੋਰ ਦੇਣਾ ਚਾਹੀਦਾ ਹੈ।
ਮਹਿੰਗਾਈ ਨੂੰ ਰੋਕ ਪਾਏ ਬਿਨਾਂ ਲੋਕਾਂ ਦਾ ਜੀਵਨ ਆਸਾਨ ਨਹੀਂ ਹੋ ਸਕਦਾ। ਦੇਸ਼ ਦੀ ਸਰਕਾਰ ਨੂੰ ਮਹਿੰਗਾਈ ਦੇ ਜਿੰਮੇਵਾਰ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਅਪਣੀਆਂ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਲੋੜ ਹੈ।
Answer: