India Languages, asked by kunjamrsk5221, 1 year ago

Essay on mehangai Di samasya in Punjabi

Answers

Answered by sanjeevnar6
404

ਮਹਿੰਗਾਈ ਦੀ ਸਮੱਸਿਆ ਦੁਨੀਆ ਭਰ ਵਿਚ ਦਿਨੋ-ਦਿਨ ਵਧ ਰਹੀ ਹੈ।ਭਾਰਤ ਵਿਚ ਕੁਝ ਕੁ ਸਾਲਾਂ ਵਿਚ ਚੀਜਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਰਫਤਾਰ ਬੜੀ ਤੇਜ਼ ਰਹੀ ਹੈ, ਪਰੰਤੂ ਹੁਣ ਆਮ ਵਰਤੋਂ ਦੀਆਂ ਚੀਜਾਂ ਦੀ ਮਹਿੰਗਾਈ ਨੇ ਸਾਰੇ ਬੰਨ ਤੋੜ ਦਿੱਤੇ ਹਨ। ਆਮ ਵਰਤੋਂ ਦੀਆਂ ਚੀਜਾਂ ਦੇ ਭਾਅ ਵਿਚ ਬਹੁਤ ਭਾਰੀ ਵਾਧਾ ਹੋਇਆ ਹੈ।


ਕਾਰਨ - ਕਾਲਾਬਾਜ਼ਾਰੀ ਵੀ ਮਹਿੰਗਾਈ ਦੇ ਵਾਧੇ ਦਾ ੲਿੱਕ ਮੁੱਖ ਕਾਰਨ ਹੈ। ਵੱਡੇ ਸੌਦਾਗਰ ਮੰਡੀ ਵਿਚੋਂ ਕਿਸਾਨਾਂ ਤੋਂ ਮਾਲ ਖਰੀਦਣ ਸਮੇਂ ਭਾਅ ਨੂੰ ਥੱਲੇ ਡੇਗ ਦਿੰਦੇ ਹਨ ਅਤੇ ਬਾਅਦ ਵਿਚ ਨਕਦੀ ਸੰਕਟ ਪੈਦਾ ਕਰਕੇ ਮਾਲ ਨੂੰ ੳੁਚੇ ਭਾਅ ਤੇ ਵੇਚਦੇ ਹਨ। ਸਰਕਾਰ ਕਿਸਾਨਾਂ ਨੂੰ ਆਪਣੀ ਮਰਜੀ ਜਿਥੇ ਚਾਹੁਣ ੳੁੱਥੇ ਵੇਚਣ ਦੀ ਖੁੱਲ੍ਹ ਨਾ ਦੇਕੇ ਇੰਨਾ ਕਾਲਾ ਧੰਦਾ ਕਰਨ ਵਾਲੇ ਲਾਲਚੀ ਮੁਨਾਫਾਖੋਰਾ ਦੀ ਮਦਦ ਕਰ ਰਹੀ ਹੈ।

ਇਸ ਤੋਂ ਇਲਾਵਾ ਭ੍ਰਿਸ਼ਟਾਚਾਰ, ਸਰਵਿਸ ਟੈਕਸ, ਅਬਾਦੀ ਵਿਚ ਭਾਰੀ ਵਾਧਾ, ਜਮਾਖ਼ੋਰੀ ਅਾਦਿ ਮਹਿੰਗਾਈ ਦੇ ਵੱਡੇ ਕਾਰਨ ਹਨ।


ੳੁਪਾਅ - ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਬਲਿਕ ਵਿਚ ਵਿਕਣ ਵਾਲੀਆਂ ਚੀਜਾਂ ਦੇ ਭਾਅ ਨਾ ਵਧਾਉਣ, ਇਸ ਨਾਲ ਮਹਿੰਗਾਈ ਤੇ ਕਾਬੂ ਪਾਇਆ ਜਾ ਸਕਦਾ ਹੈ। ਕਾਲਾਬਾਜ਼ਾਰੀ ਕਰਨ ਵਾਲੇ ਲਾਲਚੀ ਮੁਨਾਫ਼ਾਖੋਰਾ ਖਿਲਾਫ ਸਖਤ ਕਾਰਵਾਈ ਕਰਨ ਨਾਲ ਮਹਿੰਗਾਈ ਦੀ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ ਅਤੇ ਪਰਿਵਾਰ ਨਿਯੋਜਨ ਤੇ ਜ਼ੋਰ ਦੇਣਾ ਚਾਹੀਦਾ ਹੈ।


ਮਹਿੰਗਾਈ ਨੂੰ ਰੋਕ ਪਾਏ ਬਿਨਾਂ ਲੋਕਾਂ ਦਾ ਜੀਵਨ ਆਸਾਨ ਨਹੀਂ ਹੋ ਸਕਦਾ। ਦੇਸ਼ ਦੀ ਸਰਕਾਰ ਨੂੰ ਮਹਿੰਗਾਈ ਦੇ ਜਿੰਮੇਵਾਰ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਅਪਣੀਆਂ ਵਪਾਰਕ ਨੀਤੀਆਂ ਵਿਚ ਸੁਧਾਰ ਕਰਨ ਦੀ ਲੋੜ ਹੈ।

Answered by SerenaBochenek
41

ਦਿੱਤੇ ਗਏ ਵਿਸ਼ੇ ਦਾ ਵਰਣਨ ਹੇਠਾਂ ਵਿਆਖਿਆ ਖੰਡ ਵਿੱਚ ਵਰਣਨ ਕੀਤਾ ਗਿਆ ਹੈ।

Explanation:

  • ਮਹਿੰਗਾਈ ਦੀ ਸਮੱਸਿਆ ਭਾਰਤ ਦੀ ਮੁੱਖ ਆਰਥਿਕ ਸਮੱਸਿਆ ਹੈ। ਇਸ ਸਮੇਂ ਮਹਿੰਗਾਈ ਦੀ ਸਮੱਸਿਆ ਬਹੁਤ ਅਲੱਗ-ਥਲੱਗ ਹੋ ਗਈ ਹੈ। ਮਹਿੰਗਾਈ ਇਕ ਦਰ ਨਾਲ ਵਧ ਰਹੀ ਹੈ, ਆਮ ਜਨਤਾ ਕਿਸੇ ਤਰ੍ਹਾਂ ਬਰਦਾਸ਼ਤ ਕਰਦੀ ਹੈ, ਪਰ ਕੁਝ ਸਮੇਂ ਤੋਂ ਅਨਾਜ ਅਤੇ ਕਈ ਉਪਭੋਗਤਾ ਵਸਤੂਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ.
  • ਜਿਣਸਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਕ੍ਰਮ ਇੰਨਾ ਤੀਬਰ ਹੁੰਦਾ ਹੈ ਕਿ ਜਦੋਂ ਤੁਸੀਂ ਦੁਬਾਰਾ ਕਿਰ ਖਰੀਦਣ ਜਾਂਦੇ ਹੋ, ਤਾਂ ਜਿਨਸ ਦਾ ਮੁੱਲ ਪਹਿਲਾਂ ਨਾਲੋਂ ਵੱਧ ਹੁੰਦਾ ਹੈ। ਕਣਕ ਵਿੱਚ ਵਾਧੇ ਦਾ ਇੱਕ ਤਿਹਾਈ ਹਿੱਸਾ, ਗਰੀਬਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਮੁੱਖ ਭੋਜਨ, ਸਮੱਸਿਆ ਦਾ ਇੱਕ ਕਾਰਨ ਹੈ।

Learn more:

https://brainly.in/question/4184987

Similar questions