Essay on mera pind in punjabi language
Answers
ਮੇਰਾ ਪਿੰਡ
ਮੇਰੇ ਪਿੰਡ ਦਾ ਨਾਮ ਮਲਕਪੁਰ ਹੈ ਜੋ ਕਿ ਲੁਧਿਆਣੇ ਜ਼ਿਲ੍ਹੇ ਵਿਚ ਹੀ ਸਥਿਤ ਹੈ। ਲਗਭਗ | ਇਕ ਕਿਲੋਮੀਟਰ ਦੂਰ ਹੀ ਬੱਸ ਤੋਂ ਉਤਰ ਜਾਈਦਾ ਹੈ । ਬੱਸ ਤੋਂ ਉਤਰ ਕੇ ਪੈਦਲ ਹੀ ਪਿੰਡ ਤਕ ਪਹੁੰਚਣਾ ਪੈਂਦਾ ਹੈ । ਸੜਕ ਦੇ ਦੋਵੇਂ ਪਾਸੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਹੀ ਦਿਲ ਖੁਸ਼ ਹੋ ਜਾਂਦਾ ਹੈ । ਹੈ। ਪਿੰਡ ਦੇ ਅੱਧ ਵਿਚਕਾਰ ਇਕ ਖੂਹ ਹੈ, ਜਿਸ ਤੋਂ ਅੱਜ ਕੱਲ੍ਹ ਵੀ ਕੁਝ ਲੋਕ ਪਾਣੀ ਭਰਦੇ ਹਨ । ਵਿਗਿਆਨਕ ਉਨਤੀ ਨਾਲ ਬੇਸ਼ਕ ਹਰ ਘਰ ਵਿਚ ਟੂਟੀਆਂ ਤੇ ਹੱਥ-ਨਲਕੇ ਲੱਗੇ ਹਨ ਪਰ ਤਾਂ ਵੀ । ਖੂਹ ਤੋਂ ਪਾਣੀ ਢੋਣ ਵਾਲੇ ਬਹੁਤ ਹਨ ।
ਮੇਰੇ ਪਿੰਡ ਦੇ ਬਾਹਰਵਾਰ ਪੰਚਾਇਤ-ਘਰ ਹੈ ਜਿਸ ਨੂੰ ਜੰਝ-ਘਰ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ । ਇਹ ਇਕ ਬਹੁਤ ਵੱਡਾ ਹਾਲ-ਕਮਰਾ ਹੈ, ਜਿੱਥੇ ਪੰਚਾਇਤ ਦੀਆਂ ਮੀਟਿੰਗਾਂ ਵੀ ਹੁੰਦੀਆਂ ਹਨ ਅਤੇ ਬਰਾਤਾਂ ਵੀ ਠਹਿਰਦੀਆਂ ਹਨ । ਪਿੰਡ ਦੇ ਇਕ ਪਾਸੇ ਪ੍ਰਾਇਮਰੀ ਸਕੂਲ ਹੈ। ਇਥੇ ਛੋਟੇ ਬੱਚੇ ਪ੍ਰਾਇਮਰੀ ਤੱਕ ਦੀ ਸਿੱਖਿਆ । ਪ੍ਰਾਪਤ ਕਰਦੇ ਹਨ ਤੇ ਉਸ ਤੋਂ ਬਾਅਦ ਨਾਲ ਦੇ ਪਿੰਡ ਪੜ੍ਹਨ ਜਾਂਦੇ ਹਨ ਜਿੱਥੇ ਕਿ ‘ਹਾਈ ਸਕੂਲ ਹੈ।
ਪਿੰਡ ਵਿਚ ਇਕ ਬਾਲਵਾੜੀ ਕੇਂਦਰ ਵੀ ਹੈ । ਇਹ ਇਕ ਕਮਰਾ ਹੀ ਹੈ ਜਿੱਥੇ ਪਿੰਡ ਦੇ ਛੋਟੇ-ਛੋਟੇ ਬੱਚੇ ਪੜ੍ਹਨ ਜਾਂਦੇ ਹਨ । ਟੀਚਰ ਉਨ੍ਹਾਂ ਬੱਚਿਆਂ ਨਾਲ ਖੇਡਦੀ, ਕਵਿਤਾਵਾਂ ਸਿਖਾਉਂਦੀ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਦੱਸਦੀ ਹੈ । ਸਾਰੇ ਪਿੰਡ ਦੇ ਲੋਕ, ਪੂਰਨ ਭਾਈਚਾਰੇ ਨਾਲ ਰਹਿੰਦੇ ਹਨ | ਇਉਂ ਲੱਗਦਾ ਹੈ ਜਿਵੇਂ ਪਿੰਡ ਵਿਚ ਹੀ ਸਵਰਗ ਹੋਵੇ । ਸਾਡੇ ਪਿੰਡ ਵਿੱਚ ਵਸਦਾ ਹੈ ਰੱਬ ਲੋਕੋ ।