History, asked by lovishfirst, 11 months ago

essay on punjab in punjabi pls good one​

Answers

Answered by AzzyLand
1

Hey dude,

ਪੰਜਾਬ, ਭਾਰਤ ਦਾ ਰਾਜ, ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿਚ ਸਥਿਤ ਹੈ. ਇਹ ਉੱਤਰ ਵਿਚ ਜੰਮੂ ਅਤੇ ਕਸ਼ਮੀਰ ਦੇ ਭਾਰਤੀ ਰਾਜਾਂ, ਉੱਤਰ-ਪੂਰਬ ਵਿਚ ਹਿਮਾਚਲ ਪ੍ਰਦੇਸ਼, ਦੱਖਣ ਅਤੇ ਦੱਖਣ ਵਿਚ ਹਰਿਆਣਾ, ਅਤੇ ਦੱਖਣ-ਪੱਛਮੀ ਰਾਜਸਥਾਨ ਅਤੇ ਪੱਛਮ ਵਿਚ ਪਾਕਿਸਤਾਨ ਦੇ ਦੇਸ਼ ਦੁਆਰਾ ਘਿਰਿਆ ਹੋਇਆ ਹੈ. ਪੰਜਾਬ ਮੌਜੂਦਾ ਰੂਪ ਵਿਚ 1 ਨਵੰਬਰ, 1 9 66 ਨੂੰ ਹੋਂਦ ਵਿਚ ਆਇਆ ਜਦੋਂ ਮੁੱਖ ਤੌਰ 'ਤੇ ਹਿੰਦੀ ਬੋਲਦੇ ਇਲਾਕੇ ਜ਼ਿਆਦਾਤਰ ਹਰਿਆਣਾ ਦੇ ਨਵੇਂ ਰਾਜ ਦੇ ਰੂਪ ਵਿਚ ਬਣੇ ਹੋਏ ਸਨ. ਚੰਡੀਗੜ ਸ਼ਹਿਰ, ਚੰਡੀਗੜ ਯੂਨੀਅਨ ਦੇ ਇਲਾਕੇ ਵਿਚ, ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ. ਸ਼ਬਦ ਪੰਜਾਬ ਦੋ ਫ਼ਾਰਸੀ ਸ਼ਬਦਾਂ ਦਾ ਬਣਿਆ ਹੋਇਆ ਹੈ, ਪੰਜਾਂ ("ਪੰਜ") ਅਤੇ '' ਪਾਣੀ '', ਇਸ ਤਰ੍ਹਾਂ ਜ਼ਮੀਨ ਦੀ ਸੰਖਿਆ ਪੰਜ ਪਾਣੀ, ਜਾਂ ਦਰਿਆ (ਬਿਆਸ, ਚਨਾਬ, ਜੇਹਲਮ, ਰਾਵੀ ਅਤੇ ਸਤਲੁਜ). ਇਸ ਸ਼ਬਦ ਦਾ ਉਤਪੰਨ ਸ਼ਾਇਦ ਪੱਕਾ ਨਾਡਾ, ਸੰਸਕ੍ਰਿਤ ਲਈ "ਪੰਜ ਦਰਿਆ" ਅਤੇ ਪ੍ਰਾਚੀਨ ਮਹਾਂਭਾਰਤ ਮਹਾਂਭਾਰਤ ਵਿਚ ਜ਼ਿਕਰ ਕੀਤੇ ਖੇਤਰ ਦਾ ਨਾਂ ਹੋ ਸਕਦਾ ਹੈ. ਜਿਵੇਂ ਕਿ ਮੌਜੂਦਾ ਭਾਰਤੀ ਰਾਜ ਪੰਜਾਬ ਨੂੰ ਲਾਗੂ ਕੀਤਾ ਜਾਂਦਾ ਹੈ, ਹਾਲਾਂਕਿ, ਇਹ ਇਕ ਗ਼ਲਤ-ਸਹੀ ਹੈ: ਕਿਉਂਕਿ 1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਸਿਰਫ ਦੋ ਦਰਿਆਵਾਂ, ਸਤਲੁਜ ਅਤੇ ਬਿਆਸ ਹੀ ਪੰਜਾਬ ਦੇ ਇਲਾਕੇ ਵਿਚ ਹਨ, ਜਦੋਂ ਕਿ ਰਾਵੀ ਸਿਰਫ ਇਕ ਹਿੱਸਾ ਹੀ ਵਹਿੰਦਾ ਹੈ. ਇਸਦੀ ਪੱਛਮੀ ਸਰਹੱਦ ਖੇਤਰ 19,445 ਵਰਗ ਮੀਲ (50,362 ਵਰਗ ਕਿਲੋਮੀਟਰ). ਪੌਪ. (2011) 27,704,236

@AzzyLand


AzzyLand: if it helps then please mark it as brainliest
AzzyLand: Thanks for brainliest
lovishfirst: welcome
AzzyLand: Thanks
Answered by Blaezii
3

ਨੱਚਣ ਟੱਪਣ ਮਨ ਕਾ ਚਾਉ ਇਹ ਗੁਰਬਾਣੀ ਦੀ ਤੁਕ ਦੱਸਦੀ ਹੈ ਕਿ ਮਨੁੱਖ ਮਨ ਦੇ ਵਲਵਲਿਆਂ ਕਾਰਨ ਖੁਸ਼ ਹੋ ਕੇ ਨੱਚਦਾ ਹੈ। ਅਤਿ ਦੀ ਖੁਸ਼ੀ ਕਾਰਨ ਜਦੋਂ ਪੁਰਾਤਨ ਮਨੁੱਖ । ਬੇਮੁਹਾਰਾ ਟੱਪਣ ਲੱਗ ਪਿਆ ਤਾਂ ਲੋਕ-ਨਾਚਾਂ ਦੀ ਸਿਰਜਨਾ ਹੋਈ । ਇਹ ਨਾਚ ਮਨ ਦੀ ਮੌਜ , ਕਾਰਨ ਜਾਂ ਮੌਕੇ ਅਨੁਸਾਰ ਕੀਤੇ ਜਾਂਦੇ ਹਨ ਤਾਂ ਕਿਸੇ ਪ੍ਰਕਾਰ ਦੀ ਸਜ ਧਜ ਦੀ ਜ਼ਰੂਰਤ ਨਹੀਂ ਹੁੰਦੀ। ਮਸਤੀ ਇਸ ਦੀ ਸ਼ਰਤ ਹੈ । ਜਿੰਨਾਂ ਮਸਤ ਹੋ ਕੇ ਕੋਈ ਨੱਚੇਗਾ, ਉਹ ਉੱਨਾ ਹੀ ਪ੍ਰਭਾਵਸ਼ਾਲੀ  ਹੋਵੇਗਾ ।

ਪੰਜਾਬ ਦੇ ਲੋਕ-ਨਾਚਾਂ ਦਾ ਅਰੰਭ ਬਹੁਤ ਪੁਰਾਤਨ ਹੈ ਪਰ ਪੰਜਾਬੀ ਨਾਚਾਂ ਵਿਚ ਧਾਰਮਿਕ ਭਾਵਨਾ ਬਿਲਕੁਲ ਨਹੀਂ ਹੈ, ਜਦ ਕਿ ਹੋਰ ਪ੍ਰਾਂਤਾਂ ਵਿਚ ਇਸ ਦੀ ਮੌਜੂਦਗੀ ਹੈ । ਭੰਗੜਾ, ਗਿੱਧਾ, ਝੂਮਰ ਤੇ ਲੁੱਡੀ ਸਭ ਅਜਿਹੇ ਨਾਚ ਹਨ | ਪੰਜਾਬ ਦੇ ਲੋਕ-ਨਾਚ ਹਰ ਕੋਈ ਨਹੀਂ ਨੱਚ ਸਕਦਾ । ਕਿਉਂਕਿ ਇਨ੍ਹਾਂ ਲਈ ਸਰੀਰਕ ਤਾਕਤ ਹੋਣੀ ਬਹੁਤ ਹੀ ਜ਼ਰੂਰੀ ਹੈ । ਪੰਜਾਬ ਲੋਕ-ਨਾਚਾਂ ਨੂੰ ਵੇਖਣ ਵਾਲੇ ਵੀ ਝੂਮ ਉਠਦੇ ਹਨ ।

‘ਨੱਚਣ ਟੱਪਣ ਮਨ ਕਾ ਚਾਉ ਇਹ ਗੁਰਬਾਣੀ ਦੀ ਤੁਕ ਦੱਸਦੀ ਹੈ ਕਿ ਮਨੁੱਖ ਮਨ ਦੇ ਵਲਵਲਿਆਂ ਕਾਰਨ ਖੁਸ਼ ਹੋ ਕੇ ਨੱਚਦਾ ਹੈ। ਅਤਿ ਦੀ ਖੁਸ਼ੀ ਕਾਰਨ ਜਦੋਂ ਪੁਰਾਤਨ ਮਨੁੱਖ । ਬੇਮੁਹਾਰਾ ਟੱਪਣ ਲੱਗ ਪਿਆ ਤਾਂ ਲੋਕ-ਨਾਚਾਂ ਦੀ ਸਿਰਜਨਾ ਹੋਈ । ਇਹ ਨਾਚ ਮਨ ਦੀ ਮੌਜ , ਕਾਰਨ ਜਾਂ ਮੌਕੇ ਅਨੁਸਾਰ ਕੀਤੇ ਜਾਂਦੇ ਹਨ ਤਾਂ ਕਿਸੇ ਪ੍ਰਕਾਰ ਦੀ ਸਜ ਧਜ ਦੀ ਜ਼ਰੂਰਤ ਨਹੀਂ ਹੁੰਦੀ। ਮਸਤੀ ਇਸ ਦੀ ਸ਼ਰਤ ਹੈ । ਜਿੰਨਾਂ ਮਸਤ ਹੋ ਕੇ ਕੋਈ ਨੱਚੇਗਾ, ਉਹ ਉੱਨਾ ਹੀ ਪ੍ਰਭਾਵਸ਼ਾਲੀ  ਹੋਵੇਗਾ ।

ਪੰਜਾਬ ਦੇ ਲੋਕ-ਨਾਚਾਂ ਦਾ ਅਰੰਭ ਬਹੁਤ ਪੁਰਾਤਨ ਹੈ ਪਰ ਪੰਜਾਬੀ ਨਾਚਾਂ ਵਿਚ ਧਾਰਮਿਕ ਭਾਵਨਾ ਬਿਲਕੁਲ ਨਹੀਂ ਹੈ, ਜਦ ਕਿ ਹੋਰ ਪ੍ਰਾਂਤਾਂ ਵਿਚ ਇਸ ਦੀ ਮੌਜੂਦਗੀ ਹੈ । ਭੰਗੜਾ, ਗਿੱਧਾ, ਝੂਮਰ ਤੇ ਲੁੱਡੀ ਸਭ ਅਜਿਹੇ ਨਾਚ ਹਨ | ਪੰਜਾਬ ਦੇ ਲੋਕ-ਨਾਚ ਹਰ ਕੋਈ ਨਹੀਂ ਨੱਚ ਸਕਦਾ । ਕਿਉਂਕਿ ਇਨ੍ਹਾਂ ਲਈ ਸਰੀਰਕ ਤਾਕਤ ਹੋਣੀ ਬਹੁਤ ਹੀ ਜ਼ਰੂਰੀ ਹੈ । ਪੰਜਾਬ ਲੋਕ-ਨਾਚਾਂ ਨੂੰ ਵੇਖਣ ਵਾਲੇ ਵੀ ਝੂਮ ਉਠਦੇ ਹਨ ।

 

ਭੰਗੜਾ ਪੰਜਾਬੀ ਗਭਰੂਆਂ ਦਾ ਨਾਚ ਹੈ । ਮੂਲ ਰੂਪ ਵਿਚ ਇਸ ਦਾ ਸਬੰਧ ਕਣਕ ਦੀ ਫ਼ਸਲ ਨਾਲ ਹੈ । ਵਿਸਾਖੀ ਦੇ ਤਿਉਹਾਰ ਸਮੇਂ ਇਹ ਖਾਸ ਕਰਕੇ ਨੱਚਿਆ ਜਾਂਦਾ ਹੈ । ਥਾਂ-ਥਾਂ ਤੇ ਮੇਲੇ ਲੱਗਦੇ ਹਨ ਤੇ ਇਹ ਨਾਚ ਨੱਚਿਆ ਜਾਂਦਾ ਹੈ । ‘ਢੋਲ’ ਇਸ ਦਾ ਜ਼ਰੂਰੀ ਸਾਜ਼ ਹੈ । ਢੋਲ ਦੀ ਤਾਲ ਨਾਲ ਹੀ ਗਭਰੂ ਪੈਰ ਚੁੱਕਦੇ ਹਨ । ਹੌਲੀ ਕਰਕੇ ਇਕ ਜਣਾ ਬੋਲੀ ਪਾਉਂਦਾ ਤੇ ਫੇਰ ‘ਬੱਲੇ-ਬੱਲੇ ਕਰਕੇ ਉਸ ਬੋਲੀ ਦੀ ਤਾਲ ਨਾਲ ਢੋਲ ਵਜਾ ਕੇ ਇਹ ਨਾਚ ਨੱਚਿਆ ਜਾਂਦਾ ਹੈ।

‘ਗਿੱਧਾ’ ਪੰਜਾਬ ਦਾ ਸਭ ਤੋਂ ਸੌਖਾ ਤੇ ਹਰਮਨ ਪਿਆਰਾ ਨਾਚ ਹੈ । ਵਿਆਹਾਂ ਸਮੇਂ, ਤੀਆਂ ਦੇ ਤਿਉਹਾਰ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਇਹ ਨਾਚ ਨੱਚਿਆ ਜਾਂਦਾ ਹੈ । ਇਕ ਕੁੜੀ ਬੋਲੀ ਪਾਉਂਦੀ ਹੈ ਤੇ ਬੋਲੀ ਦੀ ਤੁਕ ਨੂੰ ਬਾਕੀ ਕੁੜੀਆਂ ਚੁੱਕ ਲੈਂਦੀਆਂ ਹਨ ਤੇ ਤਾੜੀਆਂ ਦਾ ਤਾਲ ਨਾਲ ਗਿੱਧਾ ਪਾਇਆ ਜਾਂਦਾ ਹੈ । ਤਰ੍ਹਾਂ-ਤਰ੍ਹਾਂ ਦੇ ਸਾਂਗ ਜਾਂ ਨਕਲਾਂ ਵੀ ਲਾਹੀਆਂ ਜਾਂਦੀਆਂ ਹਨ । ਬੋਲੀਆਂ ਵਿਚ ਵਿਅੰਗ ਬੜਾ ਤਿੱਖਾ ਹੁੰਦਾ ਹੈ ਇਸ ਕਾਰਨ ਇਹ ਹੋਰ ਵੀ ਸਵਾਦਲੀਆਂ ਬਣ ਜਾਂਦੀਆਂ ਹਨ।

‘ਝੂਮਰ ਨਾਚ ਪਾਕਿਸਤਾਨ ਤੋਂ ਆਇਆ ਹੈ। 1947 ਈ: ਦੀ ਵੰਡ ਸਮੇਂ ਲਾਇਲਪੁਰ, ਮਿੰਟਗੁਮਰੀ ਤੇ ਝੰਗ ਦੇ ਲੋਕ ਇਹ ਨਾਚ ਨੱਚਦੇ ਸਨ । ਇਹ ਨਾਚ ਵੀ ਢੋਲ ਨਾਲ ਨੱਚਿਆ ਜਾਂਦਾ ਹੈ ਤੇ ਇਸ ਵਿਚ ਵੀ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਸੀਮਤ ਨਹੀਂ ਹੁੰਦੀ।

ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ । ਦੋ ਕੁੜੀਆਂ ਆਹਮੋ-ਸਾਹਮਣੇ ਖੜੀਆਂ ਹੋ ਕੇ ਬਾਹਾਂ ਦੀ ਕੰਘੀ ਬਣਾ ਕੇ ਤੇ ਸਾਰਾ ਭਾਰ ਪਿਛੇ ਕਰ ਲੈਂਦੀਆਂ ਹਨ ਤੇ ਪੈਰਾਂ ਨੂੰ ਜੋੜ ਕੇ ਘੁੰਮਦੀਆਂ। ਹੋਈਆਂ ਕਿੱਕਲੀ ਪਾਉਂਦੀਆਂ ਹਨ। ਨਾਲੇ ਨਾਲ ਗਾਉਂਦੀਆਂ ਵੀ ਜਾਂਦੀਆਂ ਹਨ।

ਇਸ ਕਾਰਨ ਹੌਲੀ-ਹੌਲੀ ਇਹ ਨਾਚ ਸਟੇਜਾਂ ਦੇ ਸ਼ਿੰਗਾਰ ਬਣਦੇ ਜਾ ਰਹੇ ਹਨ । ਇਹ ਨਾਚ ਖਤਮ ਹੋ ਰਹੇ ਹਨ । ਸੋ ਸਾਨੂੰ ਚਾਹੀਦਾ ਹੈ ਕਿ ਦੁਬਾਰਾ ਉਹੀ ਪ੍ਰੇਮਕਾਰ ਜੀ ਨੂੰ ਆਪਣੇ ਜੀਵਨ ਵਿਚ ਲਿਆਈਏ ਤਾਂ ਕਿ ਲੋਕ-ਨਾਚਾਂ ਦੀ ਪਰੰਪਰਾ ਖਤਮ ਨਾ ਹੋ ਸਕੇ ।

Similar questions