Math, asked by surindersingh282662, 8 months ago

essay on Samaj Seva in punjabi​

Answers

Answered by nidhi3630
5

Answer:

ਨੌਜਵਾਨ, ਕੌਮ ਦੇ ਸਿਰਜਣਹਾਰ-ਇਕ ਵਿਦਵਾਨ ਦਾ ਵਿਚਾਰ ਹੈ, ਕੋਈ ਕੰਮ ਉਹੋ ਜਿਹੀ ਹੀ ਹੋਵੇਗੀ, ਜਿਹੋ ਜਿਹੀ ਉਸ ਨੂੰ ਉਸ ਦੇ ਨੌਜਵਾਨ ਬਣਾਉਣਗੇ । ਅੱਜ ਦੇ ਨੌਜਵਾਨ ਜਿਨਾਂ ਰਚੀਆਂ ਤੇ ਆਦਤਾਂ ਨੂੰ ਅਪਣਾਉਣਗੇ, ਆਉਂਦੇ ਕੁੱਝ ਸਾਲਾਂ ਕਿ ਸਮੁੱਚੀ ਕੌਮ ਵਿਚੋਂ ਉਨਾਂ ਦੀ ਝਲਕ ਹੀ ਦਿਖਾਈ ਦੇਵੇਗੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਕਿ ਇਕ ਚੰਗੀ ਕੌਮ ਦੀ ਉਸਾਰੀ ਤੱਦ ਹੀ ਸੰਭਵ ਹੈ, ਜੇਕਰ ਉਸ ਦੇ ਪੜੇ-ਲਿਖੇ ਨੌਜਵਾਨ ਸਮਾਜ ਕਲਿਆਣ ਦੀ ਭਾਵਨਾ ਨਾਲ ਭਰੇ ਹੋਏ ਹੋਣ । ਜੇਕਰ ਨੌਜਵਾਨਾਂ ਵਿਚ ਇਹ ਰੁਚੀ ਨਹੀਂ ਹੋਵੇਗੀ, ਤਾਂ ਦੇਸ਼ ਦਾ ਭਵਿੱਖ ਬੜਾ ਹਨੇਰੇ-ਭਰਿਆ ਹੋਵੇਗਾ ।

ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ-ਇਹ ਠੀਕ ਹੈ ਕਿ ਸਾਡਾ ਦੇਸ਼ ਰਾਜਨੀਤਿਕ ਤੌਰ ‘ਤੇ ਪਿਛਲ 62 ਸਾਲਾ ਤੋਂ ਆਜ਼ਾਦ ਹੈ, ਪਰਤੂ ਆਰਥਿਕ, ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਬੜੀ ਬੁਰੀ ਤਰਾਂ ਪਛੜਿਆ ਹੋਇਆ ਹੈ । ਇਸ ਦੇ ਕਰੋੜਾਂ ਲੋਕ ਅਨਪੜ੍ਹਤਾ,ਬਿਮਾਰੀਆਂ, ਭੈੜੇ ਰਸਮਾਂ-ਰਿਵਾਜਾਂ ਤੇ ਵਹਿਮਾਂ-ਭਰਮਾਂ ਵਿਚ ਫਸੇ ਜੀਵਨ ਗੁਜ਼ਾਰ ਰਹੇ ਹਨ ।ਇੱਥੇ ਭ੍ਰਿਸ਼ਟਾਚਾਰੀ ਤੇ ਮੁਨਾਫਾਖੋਰ ਅਨਸਰਾਂ ਦਾ ਬੋਲ ਬਾਲਾ ਹੈ। ਨੌਜਵਾਨ ਦੇਸ਼ ਨੂੰ ਆਰਥਿਕ ਤੌਰ ‘ਤੇ ਉੱਨਤ ਤੇ ਖ਼ੁਸ਼ਹਾਲ ਬਣਾਉਣ ਲਈ, ਇਸ ਦੇ ਆਰਥਿਕ ਸਾਧਨਾਂ ਦਾ ਠੀਕ ਪ੍ਰਯੋਗ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਦੇ ਬਾਲਗਾਂ ਵਿਚੋਂ ਅਨਪੜ੍ਹਤਾ ਨੂੰ ਦੂਰ ਕਰਨ ਲਈ ਆਮ ਲੋਕਾਂ ਨੂੰ ਬਿਮਾਰੀਆਂ, ਸਮਾਜਿਕ ਲਾਹਣਤਾਂ ਤੇ ਅਵਿਗਿਆਨਕ ਵਿਸ਼ਵਾਸਾਂ ਵਿਚੋਂ ਕੱਢਣ ਲਈ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ ।

ਪਿੰਡਾਂ ਵਿਚੋਂ ਸਮਾਜਿਕ ਬੁਰਾਈਆਂ ਤੇ ਪਛੜੇਪਨ ਨੂੰ ਦੂਰ ਕਰਨ ਤੇ ਤੰਦਰੁਸਤੀ ਲਈ ਕੰਮ ਕਰਨਾ-ਭਾਰਤ ਪਿੰਡਾਂ ਦਾ ਦੇਸ਼ ਹੈ । ਪਿੰਡਾਂ ਵਿਚ ਸਮਾਜ ਦੇ ਕਲਿਆਣ ਲਈ ਨੌਜਵਾਨਾਂ ਦੇ ਕਰਨ ਵਾਲਾ ਬੇਹਿਸਾਬ ਕੰਮ ਪਿਆ ਹੈ ਪਿੰਡਾਂ ਦੇ ਲੋਕ ਆਰਥਿਕ ਪਛੜੇਪਨ, ਅਨਪੜ੍ਹਤਾ, ਅਗਿਆਨਤਾ, ਫ਼ਜ਼ੂਲ-ਖ਼ਰਚਾਂ ਨਾਲ ਭਰੀਆਂ ਰਸਮਾਂ-ਰੀਤਾਂ, ਵਹਿਮਾਂ-ਭਰਮਾਂ, ਬਿਮਾਰੀਆਂ ‘ਤੇ ਬੇਕਾਰੀ ਦੇ ਬੁਰੀ ਤਰ੍ਹਾਂ ਸ਼ਿਕਾਰ ਹਨ । ਉਨ੍ਹਾਂ ਨੂੰ ਸਫ਼ਾਈ ਤੇ ਰੌਸ਼ਨੀ ਦੀ ਮਹਾਨਤਾ ਦਾ ਰਤਾ ਵੀ ਗਿਆਨ ਨਹੀਂ ਉਹ ਨਸ਼ਿਆਂ ਦਾ ਸੇਵਨ ਕਰਦੇ ਤੇ ਆਪਸੀ ਲੜਾਈ-ਝਗੜਿਆਂ ਤੇ ਮੁਕੱਦਮੇਬਾਜ਼ੀਆਂ ਵਿਚ ਉਲਝੇ ਹੋਏ ਹਨ । ਨੌਜਵਾਨ ‘ਕੌਮੀ ਬਾਲਗ਼ ਵਿੱਦਿਆ ਸਕੀਮ ਅਧੀਨ ਸੇਵਾ ਕਰ ਕੇ ਜਾਂ ਸਕੂਲਾਂ ਤੇ ਕਾਲਜਾਂ ਵਿਚ ਯੁਵਕ ਕਲੱਬਾਂ ਬਣਾ ਕੇ ਐਨ. ਐਸ. ਐਸ ਵਿਚ ਭਰਤੀ ਹੋ ਕੇ ਪਿੰਡਾਂ ਵਿਚ ਵਸਦੇ ਬਾਲਗਾਂ ਨੂੰ ਮੁੱਢਲੀ ਵਿੱਦਿਆ ਦੇ ਸਕਦੇ ਹਨ । ਉਨ੍ਹਾਂ ਨੂੰ ਲੈਕਚਰਾਂ ਤੇ ਭਾਸ਼ਨਾਂ ਨਾਲ ਅਗਿਆਨਤਾ ਵਿਚੋਂ ਕੱਢ ਸਕਦੇ ਹਨ|

please mark me as brainliest....

Answered by debismita
2

here your answer is⬆️

hope it helpes you☀️

Attachments:
Similar questions