essay on study importance in punjabi
Answers
Answer:
✓✓✓ਜਾਣ-ਪਛਾਣ-ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ । ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫੋਨ-ਲਾਈਨਾਂ ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ । ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬਠ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ । ਇਹ ਸਾਧਨਾ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਣਤ ਰਤਨ ਕੱਢੇ । ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ । ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ । ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ । ਵਿਦਵਾਨਾਂ ਲਈ ਇਸ ਵਿਚ ਸੋਧ-ਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ । ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਾਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ । ਜੇਕਰ ਹੋਰ ਕੁੱਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ । ਇਸਦੇ ਬਾਵਜੂਦ ਵੀ ਇਹ ਭਵਿੱਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ ।
✓✓✓✓ਇੰਟਰਨੈੱਟ ਕੀ ਹੈ ?-ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ‘ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਂਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ । ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ । ਪਰੰਤੂ ਇਸਦਾ ਗੁੰਝਲਦਾਰ ਰੂਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ-ਵਿਆਪੀ ਹੁੰਦਾ ਹੈ ।