Essay on vidhayarthi ate kheda
Answers
Answer:
ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਹਰ ਵਿਦਿਆਰਥੀ ਕੋਈ ਨਾ ਕੋਈ ਖੇਡ ਖੇਡਣਾ ਪਸੰਦ ਕਰਦਾ ਹੈ। ਇਸ ਕਾਰਨ ਹੁਣ ਖੇਡਾਂ ਨੂੰ ਸਕੂਲਾਂ ਵਿਚ ਪੜ੍ਹਾਈ ਦਾ ਖਾਸ ਭਾਗ ਬਣਾਇਆ ਗਿਆ ਹੈ। ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਹੈ ਕਿ 'ਨਰੋਏ ਸਰੀਰ ਵਿਚ ਨਰੋਇਆ ਦਿਮਾਗ ਹੁੰਦਾ ਹੈ।' ਪੁਰਾਤਨ ਸਮੇ ਵਿਚ ਖੇਡਾਂ ਦਾ ਪੜਾਈ ਨਾਲ ਕੋਈ ਸੰਬੰਧ ਨਹੀਂ ਸੀ ਸਮਝਿਆ ਜਾਂਦਾ। ਪੜ੍ਹਾਈ ਦੇ ਰਾਹ ਵਿਚ ਖੇਡਾਂ ਨੂੰ ਇਕ ਰੁਕਾਵਟ ਸਮਝਿਆ ਜਾਂਦਾ ਸੀ। ਅੱਜ ਦੇ ਵਿਚਾਰਵਾਨਾਂ ਅੰਨੁਸਾਰ ਖੇਡਾਂ ਪੜਾਈ ਵਿਚ ਰੁਕਾਵਟ ਨਹੀਂ ਪਾਉਂਦੀਆਂ ਸਗੋਂ ਸਹਾਇਕ ਹੁੰਦੀਆਂ ਹਨ। ਇਸ ਸਚਾਈ ਨੂੰ ਮੰਨਦੇ ਹੋਏ ਸਰਕਾਰ ਨੇ ਖੇਡਾਂ ਦਾ ਵਿਸ਼ਾ ਸਾਰੇ ਬਚਿਆਂ ਲਈ ਲਾਜ਼ਮੀ ਕਰ ਦਿੱਤਾ ਹੈ। ਖੇਡਾਂ ਬੱਚਿਆਂ ਦੇ ਮੂਹ ਤੇ ਖੇੜਾ ਲਿਆਉਂਦੀਆਂ ਹਨ। ਖੇਡਾਂ ਨਵੀਨਤਾ ਪੈਦਾ ਕਰਦਿਆਂ ਹਨ ਅਤੇ ਵਿਦਿਆਰਥੀਆਂ ਦੀ ਥਕਾਵਟ ਦੂਰ ਕਰਦਿਆਂ ਹਨ। ਇਹਨਾਂ ਰਹੀ ਦਿਮਾਗ ਹੌਲਾ ਤੇ ਤਾਜ਼ਾ ਹੁੰਦਾ ਹੈ। ਖੇਡਾਂ ਰਹੀ ਸਕੂਲਾਂ ਵਿਚ ਅਨੁਸ਼ਾਸਨ ਦੀ ਕਮੀ ਦੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ। ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਰਹੀ ਵਿਦਿਆ ਵੀ ਦਿੱਤੀ ਜਾਂਦੀ ਹੈ। ਪ੍ਰੰਤੂ ਵਿਦਿਆਰਥੀ ਨੂੰ ਖੇਡ ਸਮੇ ਖੇਡ ਅਤੇ ਪੜਾਈ ਸਮੇ ਪੜਾਈ ਨਿਯਮ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ , ਦੋਹਾਂ ਵਿਚ ਸਦਾ ਭਾਗ ਲੈਂਦੇ ਹਨ ਅਤੇ ਸਫਲਤਾ ਓਹਨਾ ਦੇ ਸਦਾ ਕਦਮ ਚੁੱਮਦੀ ਹੈ।
PLEASE Mark as the BRAINLIEST