ਸਵੇਰ ਦੀ ਸੈਰ ਦੇ ਲਾਭ essay writing in Punjabi
Answers
Answer:
ਸਵੇਰ ਦੀ ਸੈਰ ਬਹੁਤ ਲਾਭਦਾਇਕ ਹੁੰਦੀ ਹੈ ਇਹ ਹਰ ਉਮਰ ਦੇ ਇਨਸਾਨ ਲਈ ਜਰੂਰੀ ਹੈ ਸਵੇਰ ਦੀ ਸੈਰ ਇਸ ਨਾਲ ਦਿਮਾਗ ਅਤੇ ਸਰੀਰ ਦੋਨਾਂ ਨੂੰ ਤਾਜ਼ਗੀ ਮਿਲਦੀ ਹੈ ਇਸ ਨਾਲ ਸਰੀਰ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ ਅਤੇ ਸਰੀਰ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ
ਸਵੇਰ ਦੀ ਸੈਰ ਸੂਰਜ ਚੜਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਸਵੇਰ ਦੀ ਹਵਾ ਜਿੱਥੇ ਸ਼ੁੱਧ ਤੇ ਸਾਫ ਹੁੰਦੀ ਹੈ ਉੱਥੇ ਸਵੇਰ ਸਮੇਂ ਰੌਲਾ ਰੱਪਾ ਵੀ ਘੱਟ ਹੁੰਦਾ ਹੈ ਖਿੜੇ ਹੋਏ ਫੁੱਲ ਅਤੇ ਹਰਿਆਲੀ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ
ਮੈਂ ਵੀ ਸਵੇਰ ਨੂੰ ਸੈਰ ਕਰਨ ਜਾਂਦਾ ਹਾਂ ਸਵੇਰ ਦੀ ਸੈਰ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ਸਵੇਰ ਦੀ ਸੈਰ ਕਰਨ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਅਤੇ ਦਿਲ, ਦਿਮਾਗ 'ਤੇ ਚੰਗਾ ਅਸਰ ਪੈਂਦਾ ਹੈ । ਸੈਰ ਕਰਨ ਨਾਲ ਪਾਚਨ ਸ਼ਕਤੀ ਵੀ ਵਧਦੀ ਹੈ।
ਹੋਰ ਵੀ ਬਹੁਤ ਸਾਰੇ ਲੋਕ ਸਵੇਰ ਦੀ ਸੈਰ ਕਰਦੇ ਹਨ ਕਈ ਨੌਜਵਾਨ ਦੌੜ ਦਾ ਅਭਿਆਸ ਕਰਦੇ ਹਨ ਬਜ਼ੁਰਗ ਹੌਲੀ ਚਾਲ ਵਿੱਚ ਸੈਰ ਕਰਦੇ ਹਨ ਮੇਰੇ ਨਾਲ ਕਈ ਵਾਰ ਮੇਰੇ ਮਾਤਾ ਪਿਤਾ ਵੀ ਸੈਰ ਕਰਨ ਲਈ ਜਾਂਦੇ ਹਨ। ਲਗਭਗ ਅਸੀਂ ਇੱਕ ਘੰਟਾ ਸੈਰ ਕਰਨ ਤੋਂ ਬਾਅਦ ਘਰ ਵਾਪਸ ਆਉਂਦੇ ਹਾਂ।
ਸਾਰੰਸ਼ - ਮੈਨੂੰ ਸਵੇਰ ਦੀ ਸੈਰ ਬਹੁਤ ਪਸੰਦ ਹੈ ਸਵੇਰ ਦਾ ਤਰੋਤਾਜ਼ਾ ਦਿ੍ਸ਼ ਸਾਰੇ ਦਿਨ ਨੂੰ ਖਿੜਾ ਦਿੰਦਾ ਹੈ । ਸਾਨੂੰ ਸਾਰਿਆਂ ਨੂੰ ਹੀ ਸਵੇਰ ਦੀ ਨੀਂਦ ਤਿਆਗ ਕੇ ਸੈਰ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਇਹ ਆਦਤ ਸ਼ੁਰੂ ਤੋਂ ਹੀ ਪਾਉਣੀ ਚਾਹੀਦੀ ਹੈ।