India Languages, asked by singhdaya965, 2 months ago

ਸਵੇਰ ਦੀ ਸੈਰ ਦੇ ਲਾਭ essay writing in Punjabi​

Answers

Answered by dhillongurnoor2013
3

ਸਵੇਰ ਦੀ ਸੈਰ ਹਰ ਉਮਰ ਦੇ ਮਨੁੱਖ ਲਈ ਫਾਇਦੇਮੰਦ ਹੈ। ਇਹ ਇੱਕ ਤਰਾਂ ਦੀ ਹਲਕੀ ਜਿਹੀ ਕਸਰਤ ਹੈ,ਜਿਸ ਦਾ ਸਰੀਰ ਨੂੰ ਵੱਡਾ ਫਾਇਦਾ ਮਿਲਦਾ ਹੈ।ਜਿੰਨਾ ਲੋਕਾਂ ਦੇ ਸਰੀਰ ਵਿੱਚ ਖੇਡਾਂ ਖੇਡਣ ਜਾਂ ਭਾਰੀ ਕਸਰਤ ਕਰਨ ਦੀ ਤਾਕਤ ਨਹੀਂ ਹੁੰਦੀ,ਓਹਨਾ ਲਈ ਸਵੇਰ ਦੀ ਸੈਰ ਸੁੱਤੀ ਤਾਕਤ ਨੂੰ ਜਗਾ ਦਿੰਦੀ ਹੈ।ਇਸ ਦਾ ਮਤਲਬ ਇਹ ਵੀ ਨਹੀਂ ਕੇ ਸਵੇਰ ਦੀ ਸੈਰ ਬਿਮਾਰ ਤੇ ਕਮਜ਼ੋਰਾਂ ਲਈ ਹੈ, ਸਗੋਂ ਇਹ ਚੰਗੀ ਸਿਹਤ ਬੰਦੇ ਦੇ ਜੀਵਨ ਵਿੱਚ ਵੀ ਭਾਰੀ ਮਹੱਤਵ ਰੱਖਦੀ ਹੈ।ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਵੇਰ ਵੇਲੇ ਜੋ ਸਕੂਨ ਵਾਲਾ ਅਤੇ ਸ਼ਾਂਤ ਚੁਗਿਰਦਾ ਹੁੰਦਾ ਹੈ ਤੇ ਜਿਹੜੀ ਤਾਜ਼ੀ ਹਵਾ ਮਿਲ ਸਕਦੀ ਹੈ,ਉਹ ਨਾ ਖੇਡ ਦੇ ਮੈਦਾਨਾਂ ਵਿੱਚੋ ਮਿਲਦੀ ਹੈ ਤੇ ਨਾ ਹੀ ਅਖਾੜਿਆਂ ਵਿਚੋਂ।ਇਸ ਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਭਾਵੇਂ ਕੋਈ ਕਿੰਨਾ ਵੀ ਖੇਡੇ ਅਤੇ ਕਿੰਨੀ ਵੀ ਕਸਰਤ ਕਰੇ,ਜਿੰਨਾ ਚਿਰ ਉਹ ਘਰੋਂ ਬਾਹਰ ਖੇਤਾਂ ਵਿਚ ਜਾ ਕੇ ਤਾਜ਼ੀ ਹਵਾ ਨਹੀਂ ਲੈਂਦਾ, ਉਸ ਦੀ ਆਪਣੀ ਸਿਹਤ ਲਈ ਕੀਤੀ ਹੈ ਕੋਸ਼ਿਸ਼ ਅਸਫਲ ਰਹੇਗੀ।

Explanation:

hope this will help you

Similar questions