English, asked by nj5956068, 5 hours ago

essey on.ਮਨੁਖ ਅਤੇ ਵਿਗਿਆਨ​

Answers

Answered by WildCat7083
7

ਪੰਜਾਬੀ ਦੀ ਕਹਾਵਤ ਹੈ ‘ਬਾਂਦਰ ਹੱਥ ਸੀਖਾਂ ਦੀ ਡੱਬੀ’!

ਉਹ ਚਾਹੇ ਵਿਗਿਆਨ ਦੀ ਹੋਵੇ ਜਾਂ ਧਰਮ ਦੀ ਜਦ ਕਿਸੇ ਮਾਡ਼ੇ ਮੱਨੁਖ ਹੱਥ ਆਵੇਗੀ ਉਹ ਦੁਨੀਆਂ ਨੂੰ ਫੂਕੇਗਾ ਹੀ।

ਵਿਗਿਆਨ ਨੇ ਜਹਾਜ ਦੀ ਕਾਢ ਕੱਢੀ ਕਿ ਬੰਦਾ ਉਪਰ ਉਪਰ ਉੱਡ ਕੇ ਸੌਖਿਆਂ ਸਫਰ ਕਰ ਲਿਆ ਕਰੇਗਾ ਪਰ ਇਸ ਨੇ ਉਸੇ ਜਹਾਜ ਨਾਲ ਦੁਨੀਆਂ ਉਪਰ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ? ਕਿਸੇ ਅਲਟਰਾਸਾਉੂਡ ਬਣਾਇਆ ਕਿ ਅੰਦਰਲੀ ਬਿਮਾਰੀ ਦਾ ਬਾਹਰੋਂ ਪਤਾ ਲਗਾ ਕੇ ਇਲਾਜ ਸੌਖਿਆਂ ਹੋ ਜਾਇਆ ਕਰੂ ਪਰ ਇਸ ਨੇ ਉਸ ਨੂੰ ਕੁਡ਼ੀਆਂ ਮਾਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ!

ਦੁਨੀਆਂ ਉਪਰ ਧਰਮ ਦੇ ਨਾਂ ਲਡ਼ਾਈਆਂ ਹੋ ਰਹੀਆਂ ਹਨ ਤਰਕਵਾਦੀ ਕਹਿੰਦਾ ਧਰਮ ਨਾ ਹੋਵੇ ਤਾਂ ਸਿਆਪੇ ਨਾ ਹੋਣ। ਯਾਣੀ ਧਰਮ ਹੋਣਾ ਹੀ ਨਹੀ ਚਾਹੀਦਾ। ਪਰ ਮੈਂ ਕਹਿੰਨਾ ਕਿ ਜਿੰਨੀ ਤਬਾਹੀ ਧਰਤੀ ਦੀ ਆਹ ੪੦-੫੦ ਸਾਲਾਂ ਵਿਚ ਹੋਈ ਉਨੀ ਪਿੱਛਲੇ ਹਜਾਰਾਂ ਸਾਲਾਂ ਵਿਚ ਨਹੀ ਹੋਈ ਤੇ ਇਸ ਦਾ ਕਾਰਨ ਵਿਗਿਆਨ ਕਿਉਂ ਨਹੀ? ਪਰ ਇਹ ਕਹਿਣਾ ਗਲਤ ਹੋਵੇਗਾ ਕਿ ਵਿਗਿਆਨੀ ਹੀ ਮਾਰ ਦਿਓ ਜਾਂ ਵਿਗਿਆਨਕ ਕਾਢਾਂ ਹੀ ਖਤਮ ਕਰ ਦਿਓ।

ਹੋਣਾ ਤਾਂ ਇਹ ਚਾਹੀਦਾ ਕਿ ਬਾਦਰਾਂ ਹੱਥੋਂ ਸੀਖਾਂ ਵਾਲੀ ਡੱਬੀ ਕਿਵੇਂ ਖੋਹੀ ਜਾਵੇ! ਜੇ ਧਰਮ ਦੀ ਵਾਗਡੋਰ ਲੁਟੇਰਿਆਂ ਹੱਥ ਚਲੇ ਗਈ ਹੈ ਤਾਂ ਵਿਗਿਆਨ ਵੀ ਕਿਹਡ਼ਾ ਸਾਫ ਹੱਥਾਂ ਵਿਚ ਰਹਿ ਗਿਆ ਹੈ।

ਅਮਰੀਕਾ ਅੱਜ ਵਿਗਿਆਨ ਵਿਚ ਅੱਗੇ ਨਿਕਲ ਗਿਆ ਤੇ ਉਹ ਜਿਥੇ ਜੀਅ ਕਰਦਾ ਬੰਬ ਮਾਰ ਕੇ ਦੁਨੀਆਂ ਤਬਾਹ ਕਰ ਆਉਂਦਾ। ਵਿਗਿਆਨ ਨੇ ਮੱਨੁਖ ਨੂੰ ਸਹੂਲਤ ਦਿੱਤੀ ਹੈ ਪਰ ਵਿਗਿਆਨ ਨੇ ਬੰਦੇ ਨੂੰ ਮੌਤ ਵੀ ਤਾਂ ਦਿੱਤੀ ਹੈ। ਧਰਮ ਨੇ ਮਨੁੱਖ ਨੂੰ ਮਨੁੱਖ ਬਣਨ ਵਾਲੇ ਪਾਸੇ ਤੋਰਿਆ ਪਰ ਧਰਮ ਜਿਉਂ ਹੀ ਬਾਦਰਾਂ ਹੱਥ ਆਇਆਂ ਇਨੀ ਧਰਮ ਦੇ ਨਾਂ ਤੇ ਦੁਨੀਆਂ ਫੂਕਣੀ ਸ਼ੁਰੂ ਕਰ ਦਿੱਤੀ।

ਵਿਗਿਆਨ ਨੇ ਬੰਦੇ ਨੂੰ ਸੁੱਖ ਜਰੂਰ ਦਿੱਤੇ ਹਨ ਪਰ ਉਸ ਨੇ ਮਨੁੱਖ ਵਿਚਲਾ ਮਨੁੱਖ ਵੀ ਮਾਰ ਦਿੱਤਾ ਹੈ। ਕਿਉਂਕਿ ਵਿਗਿਆਨ ਗਲਤ ਹੱਥਾਂ ਵਿਚ ਚਲੇ ਗਿਆ ਹੈ ਉਵੇਂ ਜਿਵੇਂ ਧਰਮ ਉਪਰ ਲੁਟੇਰੇ ਕਾਬਜ ਹੋ ਚੁੱਕੇ ਹੋਏ ਹਨ। ਕੁਦਰਤ ਦੀ ਜਿੰਨੀ ਤਬਾਹੀ ਇਸ ਵਿਗਿਆਨਕ ਜੁੱਗ ਵਿਚ ਹੋਈ ਹੈ ਇਨੀ ਕਦੇ ਵੀ ਨਹੀ ਹੋਈ। ਮਨੁੱਖ ਦਾ ਬਿੱਲਕੁਲ ਹੀ ਵਪਾਰੀਕਰਨ ਹੋ ਚੁੱਕਾ ਇਸ ਵਿਗਿਆਨਕ ਜੁੱਗ ਵਿਚ। ਤੁਸੀਂ ਹੈਰਾਨ ਹੋਵੋਂਗੇ ਕਿ ਵਿਗਿਆਨ ਮਨੁੱਖ ਕੋਲੋਂ ਮਾਂ ਵੀ ਖੋਹ ਲੈਣ ਵੰਨੀ ਤੁਰ ਪਿਆ ਹੈ। ਜਿਵੇਂ ਤੁਸੀਂ ਅਪਣੇ ਫਾਰਮ ਵਿਚ ਟਮਾਟਰਾਂ ਦੀ, ਸਬਜੀਆਂ ਦੀ, ਫੁੱਲਾਂ ਦੀ, ਫਲਾਂ ਦੀ ਪਨੀਰੀ ਉਗਾਉਂਦੇ ਹੋਂ ਉਵੇਂ ਹੁਣ ਮਨੁੱਖਾਂ ਦੀ ਦੀ ਵੀ ਪਨੀਰੀ ਉੱਗਿਆ ਕਰੇਗੀ। ਮੀਆਂ ਬੀਵੀ ਗਰੌਸਰੀ ਕਰਨ ਨਿਕਲਿਆ ਕਰਨਗੇ ਅਤੇ ਬੀਵੀ ਕਿਹਾ ਕਰੇਗੀ ਆਹ ਨਾਲ ਵਾਲੇ ਸਟੋਰੋਂ ਇੱਕ ਕਾਕਾ ਨਾ ਚੱਕ ਲਈਏ! ਤੇ ਇੱਕ ਬੱਗੀ ਵਿਚ ਤੁਸੀਂ ਕਾਕਾ ਲੱਦੀ ਆਇਆ ਕਰੋਂਗੇ। ਉਸ ਦੀ ਗਰੰਟੀ-ਵਰੰਟੀ ਵੀ ਨਾਲ! ਇਨੇ ਸਮੇ ਵਿਚ ਵਾਪਸੀ ਵੀ ਕਰ ਸਕਦੇ। ਨਹੀ ਪਸੰਦ ਤਾਂ ਦੂਜਾ ਕਾਕਾ ਜਾਂ ਕਾਕੀ ਲਿਜਾਓ।

ਮਾਂ ਕਿਥੇ ਰਹਿ ਗਈ? ਬਾਪ ਕਿਧਰ ਗਿਆ? ਰਿਸ਼ਤਾ ਕੀ ਬਚਿਆਂ ਮਨੁੱਖ ਦਾ। ਛੋਟਾ ਬੱਚਾ ਜਦ ਮਾਂ ਦੇ ਥਣੀਂ ਲੱਗ ਕੇ ਦੁੱਧ ਚੁੰਘ ਰਿਹਾ ਹੁੰਦਾ ਉਹ ਖੁਦਾਈ ਪਲ ਕਿਥੋਂ ਲਭੋਂਗੇ ਤੁਸੀਂ!

ਵਿਗਿਆਨਕ ਕਾਢਾਂ ਚੰਗੇ ਮਨੁੱਖਾਂ ਨੇ ਕੱਢੀਆਂ ਸਨ ਕਿ ਮਨੁੱਖ ਨੂੰ ਸਹੂਲਤ ਦਿੱਤੀ ਜਾ ਸਕੇ, ਮਨੁੱਖ ਸੁੱਖ ਵਿਚ ਰਹਿ ਸਕੇ ਪਰ ਉਨਾਂ ਮਨੁੱਖਾਂ ਦਾ ਕੀ ਕਸੂਰ ਜੇ ਅੱਜ ਵਿਗਿਆਨ ਬਾਦਰਾਂ ਹੱਥ ਆ ਗਿਆ?

ਗੁਰੂ ਨਾਨਕ ਸਾਹਿਬ ਨੇ ਪਹਿਲਾ ਸਵਾਲ ਹੀ ਮਨੁੱਖ ਅੱਗੇ ਇਹ ਰੱਖਿਆ ਕਿ ਤੂੰ ਸਚਿਆਰਾ ਕਿਵੇਂ ਹੋਣਾ, ਤੇਰੀ ਕੂਡ਼ ਦੀ ਕੰਧ ਕਿਵੇਂ ਡਿੱਗੇ ਕਿ ਤੂੰ ਚੰਗਾ ਮਨੁੱਖ ਬਣ ਕੇ ਜਿਉਂ ਸਕੇ। ਪਰ ਇਸ ਨੇ ਉਸ ਨਾਲ ਹੀ ਧੰਦਾ ਸ਼ੁਰੂ ਕਰ ਦਿੱਤਾ। ਦੇਹ ਕੋਤਰੀਆਂ ਤੇ ਸੰਪਟ ਪਾਠ। ਦੇਹ ਸੁੱਖਣਾ ਤੇ ਚਡ਼ਾਵੇ। ਕੀ ਕੀ ਚੰਦ ਨਹੀ ਚਾਹਡ਼ ਰਹੇ ਤੁਹਾਡੇ Ḕਧਾਰਮਿਕ ਮੁਲਾਣੇḔ? ਕੋਟਾਂ ਕਚਹਿਰੀਆਂ, ਪੱਗੋ ਹੱਥੀ! ਜੇ ਵਿਗਿਆਨ ਦੀ ਵਾਗ ਡੋਰ ਅੱਜ ਗਲਤ ਹੱਥਾਂ ਵਿਚ ਹੈ ਤਾਂ ਧਰਮ ਦੀ ਕਿਹਡ਼ੀ ਸਚਿਆਰਿਆਂ ਵਿਚ ਰਹਿ ਗਈ? ਪਰ ਕੀ ਹੁਣ ਵਿਗਿਆਨ ਖਤਮ ਕਰ ਦੇਣਾ ਚਾਹੀਦਾ? ਧਰਮ ਮਿਟਾ ਦੇਣਾ ਚਾਹੀਦਾ?

ਵਿਗਿਆਨ ਤੇ ਧਰਮ ਕਿਵੇਂ ਚੰਗੇ ਲੋਕਾਂ ਹੱਥ ਆਵੇ, ਯਾਣੀਂ ਬਾਦਰਾਂ ਹੱਥੋਂ ਸੀਖਾਂ ਵਾਲੀ ਡੱਬੀ ਕਿਵੇਂ ਖੋਹੀ ਜਾਵੇ, ਇਸ ਗੱਲ ਤੇ ਬਹਿਸ ਹੋਣੀ ਚਾਹੀਦੀ ਨਾ ਕਿ ਕਿਸੇ ਨੂੰ ਮਿਟਾਉਂਣ ਜਾਂ ਛੁਟਿਆਉਂਣ ਤੇ! ਨਹੀ?

\huge\bold{ \underline{ \underline{ {@WildCat7083}}}}

Answered by Potato95
4

 \huge \bold{Question}

ਜਦੋਂ ਇਕ ਜੰਗਲੀ-ਜਾਨਵਰ ਨੇ ਆਪਣੇ ਅਗਲੇ ਪੈਰਾਂ ਨਾਲ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਉਸਦੇ ਇਹੀ ਪੈਰ ਉਸਦੇ ਹੱਥਾਂ ਦੇ ਰੂਪ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਗਏ। ਇਸੇ ਕਿਰਤ ਦੀ ਕਾਰਵਾਈ ਨੇ ਇਸ ਨੂੰ ਪਸ਼ੂ ਜਗਤ ਤੋਂ ਵੱਖ ਕਰ ਦਿੱਤਾ। ਭਾਵ ਜਾਨਵਰ + ਕਿਰਤ = ਮਨੁੱਖ। ਕਿਰਤ ਦੀਆਂ ਕਾਰਵਾਈਆਂ ਨੇ ਇਸ ਮਨੁੱਖ ਦੀ ਚੇਤਨਾ ਦਾ ਵਿਕਾਸ ਕੀਤਾ। ਇਹ ਅੱਗ ਅਤੇ ਪਹੀਏ ਦੀ ਖੋਜ ਕਰਦਾ ਹੋਇਆ ਮੁਢਲੇ ਕਬੀਲਾਈ ਦੌਰ ਤੱਕ ਪਹੁੰਚ ਗਿਆ। ਲੇਕਿਨ ਹਾਲੇ ਤਕ ਇਹ ਕੁਦਰਤੀ ਸ਼ਕਤੀਆਂ ਦਾ ਗੁਲਾਮ ਸੀ। ਉਹਨਾਂ ਤੋਂ ਭੈਅ ਖਾਂਦਾ ਤੇ ਉਹਨਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਇਹ ਕਬੀਲਾਈ ਦੌਰ ਇਸਦੇ ਅੰਦਰੂਨੀ ਕਾਰਨਾਂ ਕਰਕੇ ਗੁਲਾਮਦਾਰੀ ਯੁੱਗ ਵਿੱਚ ਬਦਲ ਗਿਆ। ਜਿੱਥੇ ਗੁਲਾਮ-ਮਾਲਕ ਦੇ ਰਿਸ਼ਤੇ ਵਿੱਚ ਸੰਤੁਲਨ ਬਣਾਉਣ ਲਈ ਜਾਣੇ-ਅਣਜਾਣੇ ਧਰਮ ਪੈਦਾ ਹੋਇਆ। ਕਲਾ ਅਤੇ ਸਾਹਿਤ ਵੀ ਇਸੇ ਦੌਰ ਵਿੱਚ ਪੈਦਾ ਹੋਏ। ਨਵੇਂ ਸੰਦ ਵਿਕਸਤ ਹੋਏ। ਮਨੁੱਖ ਕੁਦਰਤੀ ਸ਼ਕਤੀਆਂ ਉਪਰ ਕਾਬੂ ਪਾਉਣ ਲਈ ਸੰਘਰਸ਼ੀਲ ਰਿਹਾ। ਇਹ ਵਿਕਾਸ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਗੁਲਾਮਦਾਰੀ ਦੀ ਕੁੱਖ ਵਿਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਇਆ। ਹੁਣ ਰਿਸ਼ਤਾ ਗੁਲਾਮ-ਮਾਲਕ ਦਾ ਨਾ ਹੋ ਕਿ ਕਿਸਾਨ-ਜਗੀਰਦਾਰ ਦੇ ਨਵੇਂ ਸਬੰਧ ਪੈਦਾ ਹੋਏ। ਇੱਥੇ ਵੀ ਯਥਾਸਥਿਤੀ ਬਣਾ ਕਿ ਰੱਖਣ ਲਈ ਧਰਮ ਮੌਜੂਦ ਰਿਹਾ। ਇਸ ਸਮੇਂ ਖੇਤੀ-ਸੰਦਾਂ ਨੇ ਵਿਕਾਸ ਕੀਤਾ। ਦੁਨੀਆਂ ਦੇ ਨਕਸ਼ੇ ’ਤੇ ਨਵੇਂ ਸ਼ਹਿਰ ਉਭਰੇ। ਉਦਯੋਗ ਸਥਾਪਿਤ ਹੋਏ। ਉਦਯੋਗਾਂ ਵਿੱਚ ਕਿਰਤ ਦੀ ਮੰਗ ਨੇ ਕਿਸਾਨ-ਜਗੀਰਦਾਰੀ ਦੇ ਸਬੰਧਾਂ ਨੂੰ ਖਤਮ ਕਰਕੇ ਉਜ਼ਰਤੀ ਮਜ਼ਦੂਰ ਅਤੇ ਪੂੰਜੀਪਤੀ ਦੇ ਨਵੇਂ ਰਿਸ਼ਤੇ ਨੂੰ ਜਨਮ ਦਿੱਤਾ। ਜਿਸਨੂੰ ਅਸੀਂ ਪੂੰਜੀਵਾਦੀ ਪ੍ਰਬੰਧ ਕਹਿੰਦੇ ਹਾਂ। ਇਸ ਪ੍ਰਬੰਧ ਵਿੱਚ ਵਿਗਿਆਨ ਨੇ ਸਿਖਰਾਂ ਨੂੰ ਛੋਹਿਆ । ਹਰ ਪਾਸੇ ਵਿਗਿਆਨ ਦੇ ਜਲਵੇ ਨਜ਼ਰ ਆਉਣ ਲੱਗੇ। ਲੋਕਾਂ ਦੀ ਸੋਚ ਵਿਗਿਆਨਿਕ ਹੋਣ ਲੱਗੀ। ਜਿਹੜਾ ਧਰਮ ਹਮੇਸ਼ਾ ਵਿਗਿਆਨਿਕਾਂ ਦੀ ਬਲੀ ਲੈਂਦਾ ਰਿਹਾ ,ਜਿਉਂਦਾ ਰਹਿਣ ਲਈ ਮਜਬੂਰਨ ਉਸ ਧਰਮ ਨੂੰ ਵੀ ਵਿਗਿਆਨ ਦੀ ਮੋਹਰ ਦੀ ਜਰੂਰਤ ਪਈ। ਧਾਰਮਿਕ ਲੋਕਾਂ ਨੇ ਆਪਣੇ ਅੰਧ-ਵਿਸ਼ਵਾਸ਼ ਦੀ ਡੋਜ਼ ਵਿਗਿਆਨ ਦੇ ਕੈਪਸੂਲ ਵਿੱਚ ਪਾ ਕਿ ਦੇਣੀ ਸ਼ੁਰੂ ਕਰ ਦਿੱਤੀ। ਜਦ ਵੀ ਵਿਗਿਆਨ ਕੋਈ ਨਵਾਂ ਕਰਿਸ਼ਮਾ ਕਰਦੀ ਹੈ ਤਾਂ ਸਾਰੇ ਧਰਮ ਆਪਣੇ ਗਰੰਥਾਂ ਚੋਂ ਤੁੱਕਾਂ ਲੱਭ ਕਿ ਵਿਗਿਆਨ ਨੂੰ ਬੌਣਾਂ ਦਿਖਾਉਣ ਦੀਆਂ ਨਾ-ਕਾਮਯਾਬ ਕੋਸ਼ਿਸ਼ਾਂ ਕਰਦੇ ਹਨ। ਜਿੱਥੇ ਧਾਰਮਿਕ ਲੋਕ ਧਰਮ ਨੂੰ ਵਿਗਿਆਨ ਦੱਸਦੇ ਨੇ, ਉੱਥੇ ਵਿਗਿਆਨ ਵਾਂਗੂ ਖੁਲ੍ਹੀ ਬਹਿਸ ਤੋਂ ਵੀ ਡਰਦੇ ਨੇ।

ਇਹ ਵੀ ਇਕ ਸੱਚ ਹੈ ਕਿ ਇਹਨਾ ਗ੍ਰੰਥਾਂ ਨੂੰ ਪੜ੍ਹਨ ਵਾਲੇ ਕਦੇ ਵਿਗਿਆਨਿਕ ਨਹੀਂ ਬਣੇ ਅਤੇ ਜਿਨ੍ਹੇ ਵਿਗਿਆਨਿਕ ਹੋਏ ਨੇ ਉਹਨਾਂ ਦੀ ਇਹਨਾਂ ਗ੍ਰੰਥਾਂ ਨੇ ਕੋਈ ਮਦਦ ਨਹੀਂ ਕੀਤੀ।

ਖੈਰ ਕਬੀਲਾਈ ਦੌਰ, ਗੁਲਾਮਦਾਰੀ ਅਤੇ ਜਗੀਰਦਾਰੀ ਦੀ ਤਰ੍ਹਾਂ ਪੂੰਜੀਵਾਦ ਵੀ ਹਮੇਸ਼ਾ ਨਹੀਂ ਰਹੇਗਾ। ਲੇਕਿਨ ਇਸ ਪੂੰਜੀਵਾਦ ਦੇ ਸਿਖਰ ਤੱਕ ਪਹੁੰਚਦਿਆਂ ਮਨੁੱਖ ਕੁਦਰਤੀ ਸ਼ਕਤੀਆਂ ਨੂੰ ਚੰਗੀ ਤਰ੍ਹਾਂ ਪਹਿਚਾਣ ਕਿ ਉਹਨਾਂ ਉੱਪਰ ਜਿੱਤ ਪ੍ਰਾਪਤ ਕਰ ਲਵੇਗਾ। ਇਹ ਜਿੱਤ ਹੀ ਧਰਮ ਦੀ ਮੌਤ ਦਾ ਕਾਰਨ ਬਣੇਗੀ। ਅਗਲਾ ਪ੍ਰਬੰਧ ਸਮਾਜਵਾਦ ਜਾਂ ਕੋਈ ਵੀ ਹੋਵੇ ਉਸ ਵਿੱਚ ਧਰਮ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਧਰਮ ਦੀਆਂ ਕਮਜੋਰ ਅਤੇ ਵਿਗਿਆਨ ਦੀਆਂ ਮਜਬੂਤ ਹੁੰਦੀਆਂ ਕੜੀਆਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਵਿਗਿਆਨ ਹਮੇਸ਼ਾ ਧਰਮ ਨੂੰ ਮਾਤ ਦਿੰਦਾ ਆਇਆ ਹੈ ਅਤੇ ਆਖਰੀ ਜਿੱਤ ਵੀ ਇਸੇ ਦੀ ਹੋਵੇਗੀ।

Similar questions