India Languages, asked by SachinGupta01, 2 months ago

Explain the meaning of these lines.

Spammers Stay away !​

Attachments:

Answers

Answered by StormEyes
22

ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੀਓ ਢਾਕ ਪਲਾਸ ।।

ਓਇ ਭੀ ਚੰਦਨ ਹੋਇ ਰਹੇ, ਬਸੇ ਜੁ ਚੰਦਨ ਪਾਸ ।।

ਇਨ੍ਹਾਂ ਸੱਤਰਾਂ ਵਿਚ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਵੇਂ ਚੰਦਨ ਰੁੱਖ ਦੀ ਸੰਗਤ ਕਰਕੇ ਆਸ ਪਾਸ ਦੇ ਬੂਟਿਆਂ ਤੋਂ ਵੀ ਚੰਦਨ ਦੀ ਮਹਿਕ ਆਉਂਣ ਲੱਗਦੀ ਹੈ ਓਵੇਂ ਹੀ ਰੱਬ ਦੇ ਭਗਤ ਦੀ ਸੰਗਤ ਕਰਨ ਵਾਲੇ ਨਿਮਾਣੇ ਅਤੇ ਗਰੀਬ ਨੂੰ ਵੀ ਸਮਝਦਾਰ ਕਿਹਾ ਜਾਂਦਾ ਹੈ। ਉਹ ਬੂਟੇ ਚੰਦਨ ਨਾਲ ਰਹਿ ਕੇ ਚੰਦਨ ਵਰਗੇ ਬਣ ਜਾਂਦੇ ਹਨ ਇਸੇ ਤਰ੍ਹਾਂ ਸੰਤ ਦੀ ਸੰਗਤ ਕਰਨ ਵਾਲਾ ਮਨੁੱਖ ਵੀ ਸੰਤ ਵਰਗਾ ਗਿਆਨਵਾਨ ਹੋ ਜਾਂਦਾ ਹੈ।

More to know:-

ਕਹੋ ਕਬੀਰ ਨਿਰਧਨ ਹੈ ਸੋਈ ||

ਜਾ ਕੇ ਹਿਰਦੈ ਨਾਮ ਨਾ ਹੋਈ ||

He alone is poor who lacks the name of the Lord in his heart.

Answered by ItzAshleshaMane
4

ਪਦ ਅਰਥ: ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ। ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ।

ਅਰਥ: ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ। ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ।11।

ਨੋਟ: ਜਿੱਥੇ ਹਉਮੈ ਹੈ ਉਹ ਰੱਬ ਤੋਂ ਵਿਛੁੱੜੇ ਹੋਏ ਹਨ, ਉਹਨਾਂ ਦੇ ਦਿਲ ਕਾਲੀਆਂ ਰਾਤਾਂ ਵਰਗੇ ਕਾਲੇ ਹਨ, ਉਥੇ ਸੁਖ ਕਿੱਥੇ?

ਦੂਜੇ ਪਾਸੇ, ਇਕ ਨਿੱਕਾ ਜਿਹਾ, ਗਰੀਬ ਜਿਹਾ, ਬੰਦਾ ਭੀ ਬੜੇ ਭਾਗਾਂ ਵਾਲਾ ਹੈ ਜੇ ਉਸ ਦੇ ਅੰਦਰ ਨਿਮ੍ਰਤਾ ਦੀ ਸੁਗੰਧੀ ਹੈ। ਇਸ ਸੁਗੰਧੀ ਨਾਲ ਉਹ ਆਲੇ-ਦੁਆਲੇ ਬਹੁਤਿਆਂ ਦਾ ਬੇੜਾ ਪਾਰ ਕਰ ਦੇਂਦਾ ਹੈ।

Hope it will help you..

Similar questions