English, asked by Saleh65, 5 months ago

how does democratic world evaluate mandela today​

Answers

Answered by samarthcv
5

Answer:

ਪੂਰੀ ਪਉੜੀ ਲਿਖੀ ਹੈ :

ਠੰਢੇ ਖੂਹਹੁੰ ਨ੍ਹਾਇਕੈ ਪਗੁ ਵਿਸਾਰ ਆਯਾ ਸਿਰ ਨੰਗੈ ।

ਘਰ ਵਿਚ ਰੰਨਾ ਕਮਲੀਆਂ ਧੁਸੀ ਲੀਤੀ ਦੇਖ ਕੁਢੰਗੈ ।

ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ ।

ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ ।

ਨਾਇਣ ਪੁਛਦੀ ਪਿਟਦੀਆਂ ਕਿਤ ਦੇ ਨਾਇ ਅਲਾਹਨੀ ਅੰਗੈ ।

ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂੰਹ ਉਤਰ ਮੰਗੈ ।

ਕਾਵਾਂ ਰੌਲੀ ਮੂਰਖ ਸੰਗੈ ।

ਪੰਜਾਬੀ ਕਿੱਸਿਆ ਵਿਚ ਵੀ ਅਨੇਕ ਸਤਿ ਕਥਨ ਅਖਾਣ ਵਜੋਂ ਉਪਲਬਧ ਹਨ । ਵਾਰਸ ਅਤੇ ਹਾਸ਼ਮ ਦੀਆਂ ਅਨੇਕ ਤੁਕਾਂ ਸੁੰਦਰ ਅਖਾਣਾਂ ਦੀ ਭੂਮਿਕਾ ਨਿਭਾਉਂਦੀਆਂ ਹਨ-

'ਵਾਰਸ ਸ਼ਾਹ' ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ';

'ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ ।'

ਇਹ ਗੱਲ ਆਧੁਨਿਕ ਕਵੀਆਂ ਅਤੇ ਕਈ ਹੋਰ ਸਾਹਿੱਤ ਵੰਨਗੀਆਂ ਵਿਚ ਵੀ ਵੇਖੀ ਜਾ ਸਕਦੀ ਹੈ ।

ਪੰਜਾਬੀ ਅਖਾਣਾਂ ਵਿਚ ਪੰਜਾਬੀਆਂ ਦੇ ਸਮੁੱਚੇ ਜੀਵਨ ਦਾ ਬਿੰਬ ਮਿਲਦਾ ਹੈ । ਜੀਵਨ ਦਾ ਕੋਈ ਵੀ ਪਹਿਲੂ ਅਖਾਣਾਂ ਤੋਂ ਅਛੂਤਾ ਨਹੀਂ । ਇਤਨੀ ਵੰਨ-ਸੁਵੰਨਤਾ ਹੋਰਨਾਂ ਭਾਸ਼ਾਵਾਂ ਦੀ ਅਖਾਣ-ਸਾਮਗ੍ਰੀ ਵਿਚ ਘਟ ਹੀ ਮਿਲਦੀ ਹੈ । ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੀ ਵਿਚਾਰਧਾਰਾ ਦਾ ਬੋਧ ਹੁੰਦਾ ਹੈ । ਰੱਬ ਦੀ ਪ੍ਰਾਪਤੀ ਲਈ ਸੰਸਾਰਿਕ ਪ੍ਰਪੰਚ ਤੋਂ ਮਨ ਹਟ ਕੇ ਅਧਿਆਤਮਿਕਤਾ ਚਿਵ ਲਗਾਉਣ ਦਾ ਕਿਤਨਾ ਸਰਲ ਉਪਾਅ ਬੁਲ੍ਹੇ ਸ਼ਾਹ ਨੂੰ ਆਪਣੇ ਮੁਰਸ਼ਿਦ ਸ਼ਾਹ ਅਨਾਇਤ ਦੁਆਰਾ ਸਮਝਾਇਆ ਗਿਆ ਹੈ-'ਰੱਬ ਦਾ ਕੀ ਪਾਉਣਾ, ਇਧਰੋਂ ਪੁਟਣਾ ਤੇ ਉਧਰ ਲਾਉਣਾ ।' ਪਿੰਡਾਂ ਦੀ ਪ੍ਰਧਾਨਤਾ ਹੋਣ ਕਾਰਣ ਪੰਜਾਬ ਦੇ ਬਹੁਤੇ ਅਖਾਣਾਂ ਦਾ ਸੰਬੰਧ ਪੇਂਡੂ ਜੀਵਨ ਅਤੇ ਖੇਤੀ ਬਾੜੀ ਨਾਲ ਹੈ ਜਿਵੇਂ,

'ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ,

ਖੇਤੀ ਖਸਮਾਂ ਸੇਤੀ,

ਦਬ ਕੇ ਵਾਹ ਤੇ ਰਜ ਕੇ ਖਾਹ, ਕਰ ਮਜੂਰੀ ਤੇ ਖਾਹ ਚੂਰੀ,

ਉਦਮ ਅਗੇ ਲਛਮੀ ਪੱਖੇ ਅੱਗੇ ਪਉਣ,

ਉਜੜੇ ਖੇਤਾਂ ਦੇ ਗਾਲੜ ਪਟਵਾਰੀ ।'

ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਬੋਧ ਹੁੰਦਾ ਹੈ ।

ਪੰਜਾਬੀ ਅਖਾਣਾਂ ਵਿਚੋਂ ਕੁਝ ਦਾ ਸੰਬੰਧ ਭੂਗੋਲ ਅਤੇ ਇਤਿਹਾਸ ਨਾਲ ਵੀ ਹੈ, ਜਿਵੇਂ,

'ਪੰਜਾਬ ਦੇ ਜੰਮਿਆ ਨੂੰ ਨਿਤ ਮੁਹਿੰਮਾਂ,

ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ,

ਕਾਬਲ ਦਾ ਸਰਦਾ ਫਿਰੋਜ਼ਪੁਰ ਦਾ ਗਰਦਾ,

ਆਏ ਨੀ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ' ਆਦਿ

ਅਖਾਣ ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਗਤੀ-ਵਿਧੀ ਦੀ ਸਾਖ ਭਰਦੇ ਹਨ ।

ਅਧਿਕਤਰ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿਚ ਉਪਲਬਧ ਹੁੰਦੇ ਹਨ, ਪਰ ਕੁਝ ਵਿਚ ਕਾਵਿਕ ਲੈਅ ਵੀ ਹੁੰਦੀ ਹੈ ਜਿਵੇਂ,

'ਜਿਹਾ ਦੇਸ ਤਿਹਾ ਵੇਸ, ਅਗਾ ਦੌੜ ਤੇ ਪਿਛਾ ਚੌੜ ।'

ਕੁਝ ਅਖਾਣ ਛੰਦ-ਬੱਧ ਵੀ ਹੁੰਦੇ ਹਨ, ਜਿਵੇਂ :

ਤਿਤਰ ਖੰਭੀ ਬਦਲੀ ਰੰਨ ਮੁਲਾਈ ਖਾ ।

ਉਹ ਵਸੇ ਉਹ ਉਧਲੇ ਖਾਲੀ ਮੂਲ ਨਾ ਜਾ ।

ਅਖਾਣਾਂ ਦੀ ਬੋਲੀ ਸਰਲ ਅਤੇ ਲੋਕ-ਜੀਵਨ ਦੇ ਬਹੁਤ ਨੇੜੇ ਹੁੰਦੀ ਹੈ । ਔਖੇ ਅਖਾਣ ਜਨ-ਸੂਝ ਤੇ ਖਰੇ ਨਾ ਉਤਰਨ ਕਾਰਣ ਆਪਣਾ ਗੌਰਵ ਖ਼ਤਮ ਕਰ ਲੈਂਦੇ ਹਨ ।

ਪੰਜਾਬੀ ਕਹਾਵਤਾਂ: ਪੰਜਾਬੀ ਵਿਕੀਪੀਡੀਆ

ਕਹਾਵਤਾਂ (ਅਖਾਣ/ਅਹਾਣ/ਅਖੌਤਾਂ/ਅਖਾਉਤ/ਕਹੌਤਾਂ/ਲਕੋਕਤੀ/ਜ਼ਰਬ-ਅਲ-ਮਿਸਾਲ/ਇਮਸਾਲ) ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼): ਲੋਕਾਂ ਦੀ ਉਕਤਿ(ਕਹਾਵਤ), ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ ਅਖਾਣ ਜਾਂ ਲੋਕੋਕਤੀ (ਲੋਕਉਕਤੀ) ਹੈ।

'ਚੀਨੀ ਕਹਾਵਤ ਵਿੱਚ ਕਿਹਾ ਗਿਆ ਹੈ:' "ਬੁੱਢੇ ਹੋਣ ਤੱਕ ਸਿੱਖੋ, ਵੱਡੀ ਉਮਰ ਭੋਗੋ, ਫਿਰ ਵੀ ਇੱਕ ਤਿਹਾਈ ਸਿੱਖਣਾ ਅਜੇ ਬਾਕੀ ਹੁੰਦਾ ਹੈ।"

ਕਹਾਵਤਾਂ ਲੋਕ ਸਾਹਿਤ ਜਾਂ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਵਿੱਚੋਂ ਆਪਣੀ ਵਿਕੋਲਿਤ੍ਰੀ ਪ੍ਰਕਿਰਤੀ, ਪ੍ਰਗਟਾਓ ਪ੍ਰਸੰਗ ਅਤੇ ਰੂਪ ਸਦਕਾ ਇੱਕ ਸੁਤੰਤਰ ਵਿਧਾ ਹੈ, ਜੋ ਲੋਕ ਸਿਆਣਪ ਅਤੇ ਅਨੁਭਵ ਦਾ ਨਿਚੋੜ ਹੁੰਦੀਆਂ ਹਨ। ਪ੍ਰਕਿਰਤੀ ਦੀ ਹਰੇਕ ਵਸਤੂ, ਕ਼ੁਦਰਤ ਦੇ ਨਿਯਮਾਂ, ਮਨੁੱਖਾਂ ਤੇ ਪਸ਼ੂ ਜਾਤੀ ਦੀਆਂ ਆਦਤਾਂ ਤੇ ਸੁਭਾਅ ਬਾਰੇ ਲੋਕਾਂ ਦੇ ਕੀ ਤਜਰਬੇ ਹਨ, ਉਹ ਅਖਾਣਾਂ/ਕਹਾਵਤਾਂ ਵਿੱਚ ਸੰਗਠਿਤ ਹੋਏ ਮਿਲਦੇ ਹਨ।

ਬਿਕਰਮ ਸਿੰਘ ਘੁੰਮਣ: ਪੰਜਾਬੀ ਅਖਾਣ ਪੰਜਾਬੀ ਲੋਕਾਂ ਦੇ ਸਮੁੱਚੇ ਸੱਭਿਆਚਾਰ ਦੀ ਮੂਰਤ ਸਾਕਾਰ ਕਰਨ ਦੇ ਸਮਰੱਥ ਹਨ। ਇਹਨਾਂ ਵਿੱਚ ਮਾਨਵੀ ਜੀਵਨ ਦੇ ਅਤੀਤ-ਮੁਖੀ, ਵਰਤਮਾਨ-ਮੁਖੀ ਤੇ ਭਵਿੱਖ-ਮੁਖੀ ਤਿੰਨਾਂ ਦ੍ਰਿਸ਼ਟੀਆਂ ਤੋਂ ਹੀ ਉਸ ਦੀ ਅਭਿਲਾਸ਼ਾ, ਆਦਰਸ਼ਕਤਾ ਤੇ ਯਥਾਰਥਕਤਾ ਦਾ ਸਮਾਨਵੈ ਗੁੰਦਵੇਂ ਰੂਪ 'ਚ ਨਿਹਿਤ ਹੁੰਦਾ ਹੈ।

ਬਿਕਰਮ ਸਿੰਘ ਘੁੰਮਣ: ਪੰਜਾਬੀ ਰਿਸ਼ਤਾ-ਪ੍ਰਣਾਲੀ ਵਿਚਲੀ ਦੁਅੰਦਾਤਮਕਤਾ, ਜਿਸ ਦੀ ਹੋਂਦ/ਸਥਿਤੀ ਰਿਸ਼ਤਿਆਂ ਵਿੱਚੋਂ ਉਦੈਮਾਨ ਹੁੰਦੀ ਹੈ, ਦੀਆਂ ਵਿਭਿੰਨ ਪਰਤਾਂ ਨੂੰ ਅਖਾਣਾਂ ਵਿੱਚੋਂ ਭਲੀ-ਭਾਂਤ ਪਛਾਣਿਆ ਜਾ ਸਕਦਾ ਹੈ। ਅਖਾਣਾਂ ਹੀ ਪੰਜਾਬ ਦੀਆਂ ਭੁਗੋਲਿਕ ,ਪ੍ਰਕਿਰਤਕ ਤੇ ਸਮਾਜਿਕ ਨੁਹਾਰ ਨੂੰ ਹਜ਼ਮ ਕਰੀ ਬੈਠੀਆਂ ਹਨ।

ਇਸੇ ਕਰਕੇ 'ਰਾਬਰਟ ਕਾਫ਼ਮੈਨ (Robert P. Tristrain Coffman)' ਅਖਾਣਾਂ ਨੂੰ ਹੀ ਸਾਹਿਤ ਦਾ ਮੁੱਢ ਦੱਸਦਾ ਹੈ। ਉਸਦੇ ਖ਼ਿਆਲ ਅਨੁਸਾਰ ਦੁਨੀਆਂ ਦੀ ਪਹਿਲੀ ਕਵਿਤਾ ਅਖਾਣ ਸਨ।

ਯੂਨਾਨੀ ਚਿੰਤਕਾਂ-ਅਫ਼ਲਾਤੂਨ (ਪਲੈਟੋ), ਅਰਸਤੂ ਨੇ ਵੀ ਆਪਣੇ ਜ਼ਮਾਨੇ ਦੇ ਬਹੁਤ ਸਾਰੇ ਅਖਾਣ ਇਕੱਤ੍ਰ ਕੀਤੇ। ਯਹੂਦੀਆਂ ਦੀ ਧਾਰਮਿਕ ਪੁਸਤਕ "ਸੁਲੇਮਾਨ ਦਾ ਗ੍ਰੰਥ"' ਅਤੇ ਈਸਾਈਆਂ ਦੀ ਧਾਰਮਿਕ ਪੁਸਤਕ 'ਬਾਈਬਲ' 'ਚ ਵੀ ਅਨੇਕਾਂ ਅਖਾਣ ਮਿਲਦੇ ਹਨ।

ਪਰਿਭਾਸ਼ਾ

ਡਾ.ਜਸਵਿੰਦਰ ਸਿੰਘ: 'ਕਹਾਵਤ' ਲਈ ਪੰਜਾਬੀ ਵਿੱਚ 'ਅਖਾਉਤ' ਅਤੇ 'ਕਹਾਉਤ' ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਸੁਤ੍ਰਿਕ ਲੋਕ ਉਕਤੀ ਦਾ ਰੂਪ ਹੈ। ਜਿਸ ਵਿੱਚ ਜ਼ਿੰਦਗੀ ਦੇ ਅਨੁਭਵ ਸੱਚ ਨੂੰ ਬਿਆਨ ਕੀਤਾ ਜਾਂਦਾ ਹੈ। ਇਹਨਾਂ ਰਾਹੀਂ ਕਿਸੇ ਸਭਿਆਚਾਰਕ, ਸਾਹਿਤਕ ਅਤੇ ਭਾਸ਼ਾਈ ਵਿਸ਼ੇਸਤਾ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ। ਇਹਨਾਂ ਦਾ ਅਕਾਰ ਨਿੱਕਾ, ਚੁਸਤ ਪ੍ਰਗਟਾਵਾ, ਅਮੂਰਤ ਭਾਵ, ਸੋਚ ਦੇ ਸਮੂਰਤ ਰੂਪਕੀ ਸੰਚਾਰ, ਪ੍ਰਸੰਗਕ ਉਚਾਰ ਆਦਿ ਲੋਕ ਸੂਝ ਦਾ ਪ੍ਰਮਾਣਿਕ ਸਰੂਪ ਅਖਾਣਾਂ ਤੋਂ ਪਤਾ ਲੱਗ ਜਾਂਦਾ ਹੈ, ਲਗਭਗ ਹਰ ਸਭਿਆਚਾਰ ਵਿੱਚ 'ਅਖਾਣ' ਮੌਜੂਦ ਹੁੰਦੇ ਹਨ। ਪੰਜਾਬੀ ਵਿੱਚ ਕਈ ਅਖਾਣ ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੋ ਕੇ ਸਿਰਜੇ ਗਏ । ਲੋਕ ਸਾਹਿਤ ਵਾਂਗ ਇਹਨਾ ਦਾ ਸਿਰਜਿਕ ਵੀ ਲੋਕ ਸਮੂਹ ਹੁੰਦਾ ਹੈ।

ਵੱਖ ਵੱਖ ਵਿਦਵਾਨਾਂ ਵੱਲੋਂ ਦਿੱਤੀਆਂ ਪਰਿਭਾਸ਼ਾਵਾਂ-

1. Webster New Twentieth Century Dictionary: ਅੰਗਰੇਜ਼ੀ ਵਿੱਚ 'Proverb', ਫਰਾਂਸੀਸੀ ਵਿੱਚ 'Proverbe' ਅਤੇ ਲਾਤੀਨੀ ਵਿੱਚ 'Proverbium ਸ਼ਬਦ ਅਖਾਣ ਦੇ ਪਰਿਆਇਵਾਚੀ ਹਨ। ਇਹਨਾਂ ਸੰਖਿਪਤ ਬਚਨਾਂ ਵਿੱਚ ਜੀਵਨ ਦੀ ਅਟੱਲ ਤੇ ਵਿਆਪਕ ਸਚਾਈ ਅੰਕਿਤ ਹੁੰਦੀ ਹੈ।

2. Raymond Firth: A Proverb is a saying concise in form but pregnant in meaning, often witty and figurative nature,embodying some piece of wisdom employed in common use.

3. ਸੋਹਿੰਦਰ ਸਿੰਘ ਵਣਜਾਰਾ ਬੇਦੀ: ਅਖਾਣ ਸੰਜਮ ਤੇ ਲੈਅ ਭਰਪੂਰ ਉਹ ਵਾਕ ਹਨ, ਜਿਹਨਾਂ ਵਿੱਚ ਜੀਵਨ ਬਾਰੇ ਕੋਈ ਤੱਥ, ਵਿਹਾਰ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ਼ ਸਮੋਇਆ ਹੋਵੇ। ਅਖਾਣ ਵੈਦਿਕ ਭਾਸ਼ਾ ਦੇ ਸ਼ਬਦ 'ਆਖਿਆਨ' ਦਾ ਹੀ ਪੰਜਾਬੀ ਰੂਪ ਹੈ।

Similar questions