Social Sciences, asked by lovesingh25296, 6 months ago

HTML ਦੇ ਟੈਗਜ { } ਬਰੈਕਟ ਨਾਲ ਸਮਾਪਤ ਹੁੰਦੇ ਹਨ ।

Answers

Answered by gyaneshwarsingh882
0

Answer:

Explanation:

1.       Application Software ਅਤੇ System Software ਵਿਚ ਕੀ ਅੰਤਰ ਹੁੰਦਾ ਹੈ।?

ਐਪਲੀਕੇਸ਼ਨ ਸਾਫਟਵੇਅਰ

ਸਿਸਟਮ ਸਾਫਟਵੇਅਰ

1.       ਐਪਲੀਕੇਸ਼ਨ ਸਾਫਟਵੇਤਰ ਦਾ ਇਸਤੇਮਾਲ ਕੰਪਿਊਟਰ ਵਿੱਚ ਯੂਜ਼ਰ ਦੇ ਕਿਸੇ ਵਿਸ਼ੇਸ਼ ਕਾਰਜ਼ ਲਈ ਕੀਤਾ ਜਾਂਦਾ ਹੈ।

1.       ਸਿਸਟਮ ਸਾਫਟਵੇਅਰ ਦਾ ਇਸਤੇਮਾਲ ਕੰਪਿਊਟਰ ਸਿਸਟਮ ਦੇ ਹਾਰਡਵੇਅਰ ਅਤੇ ਹੋਰ ਸਾਫਟਵੇਅਰ ਦਾ ਪ੍ਰਬੰਧ, ਦੇਖਭਾਲ ਅਤੇ ਕੰਟਰੋਲ ਲਈ ਕੀਤਾ ਜਾਂਦਾ ਹੈ।

2.       ਇਹਨਾਂ ਨੂੰ ਯੂਜ਼ਰ ਦੀ ਜਰੂਰਤ ਦੇ ਅਨੁਸਾਰ ਇਸਤੇਮਾਲ ਕਰਦੇ ਹਾਂ।

2.        ਇਹਨਾਂ ਸਾਫਟਵੇਅਰ ਨੂੰ ਸਿਸਟਮ ਦੀ ਜਰੂਰਤ ਅਨੁਸਾਰ ਵਰਤਿਆ ਜਾਂਦਾ ਹੈ।

3.       ਐਪਲੀਕੇਸ਼ਨ ਸਾਫਟਵੇਅਰ ਸਿਸਟਮ ਸਾਫਟਵੇਅਰ ਬਿਨਾਂ ਨਹੀ ਚੱਲ ਸਕਦੇ।

3.       ਸਿਸਟਮ ਸਾਫਟਵੇਅਰ ਐਪਲੀਕੇਸ਼ਨ ਸਾਫਟਵੇਅਰ ਤੋ ਬਿਨਾਂ ਚੱਲ ਸਕਦੇ ਹਨ।

4.       ਉਦਾਹਰਨ: ਵਰਡ ਪ੍ਰੋਸੈਸਰ, ਮੀਡੀਆ ਪਲੇਅਰ ਆਦਿ।

4.       ਉਦਾਹਰਨ: ਆਪਰੇਟਿੰਗ ਸਾਫਟਵੇਅਰ, ਭਾਸ਼ਾ ਟ੍ਰਾਂਸਲੇਟਰ।

2.        MS Access ਨੂੰ Relational ਡਾਟਾ-ਬੇਸ ਕਿਉਂ ਕਿਹਾ ਜਾਂਦਾ ਹੈ?

MS Access ਸਾਫਟਵੇਅਰ ਵਿੱਚ ਡਾਟਾ ਨੂੰ ਵੱਖ-ਵੱਖ ਟੇਬਲਾਂ ਵਿੱਚ ਰੱਖਿਆ ਜਾਂਦਾ ਹੈ, ਜੋ ਕਿ ਆਪਸ ਵਿੱਚ ਕੁਝ ਖਾਸ ਫਿਲਡ (ਫਾਰਨ ਕੀਅ) ਦੁਆਰਾ ਜੂੜੇ ਹੁੰਦੇ ਹਨ। ਇਹਨਾਂ ਗੁਣਾਂ ਕਰਕੇ ਹੀ MS Access ਨੂੰ Relational ਡਾਟਾਬੇਸ ਕਿਹਾ ਜਾਂਦਾ ਹੈ।

3.       if ਅਤੇ countif ਐਕਸਲ ਫੰਕਸ਼ਨਸ ਵਿਚ ਕੀ ਅੰਤਰ ਹੈ?

if ਫੰਕਸ਼ਨ ਦੀ ਵਰਤੋ ਐਕਸਲ ਵਿੱਚ ਦਿੱਤੀ ਗਈ ਸਥਿਤੀ ਦੀ ਜਾਂਚ ਕਰਦੇ ਹੋਏ ਕੋਈ ਦੋ ਮੁੱਲਾਂ ਵਿੱਚੋ ਇਕ ਦੀ ਚੋਣ ਕਰਨ ਲਈ ਕੀਤਾ ਜਾਂਦਾ ਹੈ, ਜਦਕਿ countif ਫੰਕਸ਼ਨ ਦੀ ਵਰਤੋ ਕੁਝ ਖਾਸ ਸੈਲਾਂ ਵਿੱਚ ਦਿੱਤੇ ਗਏ ਮੁੱਲਾਂ ਦੀ ਗਿਣਤੀ ਜੋ ਕਿ ਦਿੱਤੀ ਗਈ ਸਥਿਤੀ ਤੇ ਸਹੀ ਉਤਰਦੇ ਹੋਣ, ਕਰਨ ਲਈ ਕੀਤਾ ਜਾਂਦਾ ਹੈ।

4.       ਇਕ ਸਹੀ ਪ੍ਰੋਗਰਾਮ ਬਨਾਉਣ ਲਈ ਕਿਹੜੇ-ਕਿਹੜੇ ਪੜਾਵ ਹਨ?

·       ਸੱਮਸਿਆ ਦਾ ਵਿਸ਼ਲੇਸ਼ਣ

·       ਸਮਾਧਾਨ ਦਾ ਵਿਕਾਸ

·       ਸਮਾਧਾਨ ਦੀ ਕੋਡਿੰਗ

·       ਪ੍ਰੋਗਰਾਮ ਨੂੰ ਟੈਸਟ ਕਰਨਾ

5.       HTML ਵਿਚ ਟੈਗਸ (Tags) ਦਾ ਕੀ ਮਹੱਤਵ ਹੈ?

HTML ਇਕ ਟੈਕਸਟ ਫਾਈਲ ਹੁੰਦੀ ਹੈ, ਜਿਸ ਵਿੱਚ ਟੈਗਸ ਵਰਤੇ ਜਾਂਦੇ ਹਨ ਜੋ ਕਿ ਵੈੱਬ ਬਰਾਊਜ਼ਰ ਨੂੰ ਦੱਸਦੇ ਹਨ ਕਿ ਕਿਵੇਂ ਪੇਜ਼ ਪ੍ਰਦਰਸ਼ਿਤ ਕਰਨਾ ਹੈ।

ਪ੍ਰਸ਼ਨ 2: ਖਾਲੀ ਥਾਵਾਂ ਭਰੋ।

1.       www ਦਾ ਮਹੱਤਵਪੂਰਨ ਦਸਤਾਵੇਜ _______________ ਹੁੰਦਾ ਹੈ।

(Web pages)

2.       _______________ ਕਲਾਮ (column) 27 ਅਤੇ ਰੋ (row) 30 ਦਾ ਐਡਰੇਸ ਹੋਵੇਗਾ।  

(AA30)

3.       ਫਾਰਮ (form) ਨੂੰ ਬਨਾਉਣ ਦਾ ਆਸਾਨ ਤਰੀਕਾ ______________ ਹੁੰਦਾ ਹੈ।

(Wizards Design)

4.       ਫਲੋ ਚਾਰਟਿੰਗ, ਪ੍ਰੋਗਰਾਮ Development cycle ਦੇ ______________ ਪੜਾਵ ਵਿੱਚ ਹੁੰਦਾ ਹੈ।

(Developing a solution)

5.       MS Office ਸਾਫਟਵੇਅਰ ______________________ ਦੀ ਸ਼੍ਰੇਣੀ ਨਾਲ ਸਬੰਧਿਤ ਹੈ।

(Application Software)

ਪ੍ਰਸ਼ਨ 3: ਸਹੀ ਜਾਂ ਗਲਤ

1.       HTML ਦੇ ਟੈਗਸ (Tags) {} ਬਰੈਕਟਸ ਦੇ ਨਾਲ ਸਮਾਪਿਤ ਹੁੰਦੇ ਹਨ।

(False)

2.       ਜੇਕਰ ਤੁਸੀ Excel ਵਿੱਚ ਕਿਸੇ cell ਵਿੱਚ 12+24 ਟਾਈਪ ਕਰਦੇ ਹੋ ਤਾਂ ਇਹ ਉਸ cell ਵਿੱਚ 12+24 ਹੀ ਦਰਸਾਵੇਗਾ।  

(True)

3.       ਕੋਈ ਵੀ ਫਾਰਮ (form) ਬਨਾਉਣ ਤੋਂ ਪਹਿਲਾਂ ਟੇਬਲ ਬਨਾਉਣਾ ਜਰੂਰੀ ਹੈ।

(True)

4.       ਕਿਸੇ ਸਮਸਿਆ ਦੀ ਪਰਖ ਕਰਨ ਲਈ ਆਊਟਪੁਰ ਜਰੂਰੀ ਨਹੀ ਹੈ।  

(False)

5.       Excel ਵਿਚ formula ਬਨਾਉਣ ਲਈ 5 ਤਰ੍ਹਾਂ ਦੇ ਗਣਿਤ ਓਪਰੇਟਰ ਇਸਤੇਮਾਲ ਕੀਤੇ ਜਾ ਸਕਦੇ ਹਨ।

(True)

Similar questions