.
iii) ਸੱਗੀ ਦੇ ਉੱਪਰ ਕੀ ਲੱਗੀ ਹੁੰਦੀ ਹੈ ?
(ਉ) ਤੂੰਬੀ (ਅ) ਬੂੰਬੀ (ਏ) ਤੂੰਬੀ (ਸ) ਰੂੰਮੀ
Answers
Answered by
2
ਸੱਗੀ ਫੁੱਲ ਔਰਤ ਦਾ ਗਹਿਣਾ ਹੈ। ਔਰਤਾਂ ਆਪਣੀ ਦਿੱਖ ਨੂੰ ਨਿਖਾਰਨ ਲਈ ਸ਼ਿੰਗਾਰ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਗਹਿਣਿਆਂ ਨੂੰ ਵੀ ਪਹਿਨਦੀਆਂ ਰਹੀਆਂ ਹਨ। ਜਿਹਨਾਂ 'ਚ ਸੱਗੀ ਫੁੱਲ ਵੀ ਗਹਿਣਾ ਹੈ। ਸੱਗੀ ਸਿਰ ਦਾ ਗਹਿਣਾ ਹੈ ਜੋ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਇਸ ਅਰਧ ਗੋਲੇ ਦੀ ਸ਼ਕਲ ਵਿੱਚ ਹੁੰਦਾ ਹੈ ਜਿਸ ਦੇ ਉੱਤੇ ਨਗ ਜੜਿਆ ਹੁੰਦਾ ਹੈ। ਇਸ ਦੇ ਆਲੇ ਦੁਆਲੇ ਫੁੱਲਾਂ ਦੇ ਨਮੂਨੇ ਉੱਕਰੇ ਹੁੰਦੇ ਹਨ। ਸੱਗੀ ਦੀਆਂ ਕਿਸਮਾਂ ਦੀ ਗਿਣਤੀ ਅੱਧੀ ਦਰਜਨ ਦੇ ਲਗਭਗ ਹੈ। ਪੁਰਾਣੇ ਸਮੇਂ ਔਰਤਾਂ ਸੱਗੀ ਫੁੱਲ, ਟਿੱਕੇ, ਨੱਥ, ਨਾਮ ਤਵੀਤ, ਕਾਂਟੇ ਵਾਲੀਆਂ, ਚੰਦ, ਬੰਦ ਗੋਖੜੂ, ਤਵੀਤ, ਤੀਲੀ ਆਦਿ ਗਹਿਣਿਆਂ ਪਹਿਣਦੀਆਂ ਸਨ। ਬੇਸ਼ੱਕ ਪੁਰਾਤਨ ਗਹਿਣੇ ਆਧੁਨਿਕ ਫੈਸ਼ਨ ਦਾ ਹਿੱਸਾ ਨਹੀਂ ਰਹੇ, ਪਰ ਇਹ ਸਾਡੇ ਵਿਰਸੇ ਦਾ ਇੱਕ ਅੰਗ ਹਨ। ਇਹ ਸਾਨੂੰ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ।
Answered by
0
Answer:
I don't understand eeeeeee
Similar questions