Art, asked by pawan4810, 1 year ago

importand of tree in pungbi​

Answers

Answered by ravneet4919
2

Answer:

ਧੂਰੀ – ਮਨੁੱਖ ਦਾ ਜੀਵਨ ਜੰਗਲ ਤੋਂ ਸ਼ੁਰੂ ਹੋਇਆ ਹੈ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸਭਿਅਤਾ ਦਾ ਸੁਪਨਾ ਸਾਕਾਰ ਕੀਤਾ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਨ, ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ ਹੈ। ਪੁਰਾਤਨ ਸਮੇਂ ਤੋਂ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ ’ਤੇ ਨਿਰਭਰ ਹੈ। ਮਨੁੱਖ ਰੁੱਖਾਂ ਤੋਂ ਆਕਸੀਜਨ ਪ੍ਰਾਪਤ ਕਰ ਕੇ ਹੀ ਸਾਹ ਲੈਂਦਾ ਹੈ। ਜਦੋਂ ਦਾ ਮਨੁੱਖ ਦਾ ਧਰਤੀ ’ਤੇ ਪੈਰ ਪਿਆ ਹੈ। ਰੁੱਖ ਹੀ ਉਸ ਨੂੰ ਸਹਾਰਾ ਬਣ ਮਿਲਿਆ। ਰੁੱਖ ਦੀ ਛਾਂ,ਰੁੱਖ ਦੀ ਲੱਕੜ, ਰੁੱਖ ਤੋਂ ਪ੍ਰਾਪਤ ਫਲ,ਰੁੱਖ ਤੋਂ ਪ੍ਰਾਪਤ ਰਸ ਦਵਾਈਆਂ ਜਿਨ੍ਹਾਂ ਹਮੇਸ਼ਾ ਮਨੁੱਖ ਨੂੰ ਲਾਭ ਦਿੱਤਾ ਹੈ। ਸਮੇਂ-ਸਮੇਂ ਰੁੱਖਾਂ ਨੇ ਮਨੁੱਖ ਨੂੰ ਕੁਦਰਤੀ ਜੀਵਾਂ ਤੋਂ ਵੀ ਸੁਰੱਖਿਆ ਦਿੱਤੀ ਹੈ। ਰੁੱਖ ਧਰਤੀ ਦਾ ਸਰਮਾਇਆ ਹਨ। ਅੱਜ ਆਧੁਨਿਕ ਮਨੁੱਖ ਵੀ ਰੁੱਖਾਂ ’ਤੇ ਹੀ ਨਿਰਭਰ ਹੈ। ਰੁੱਖ ਧਰਤੀ ’ਤੇ ਸੁੰਦਰਤਾ ਤੇ ਸੁੰਦਰ ਵਾਤਾਵਰਨ ਬਣਾਈ ਰੱਖਦੇ ਹਨ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ’ਤੇ ਹੀ ਨਿਰਭਰ ਹੈ। ਮਨੁੱਖ ਨੂੰ ਰੁੱਖਾਂ ਤੋਂ ਕਈ ਲਾਭ ਤੇ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪਿੱਪਲ, ਬੋਹੜ ਤੇ ਹੋਰ ਵੱਡੇ ਆਕਾਰ ਵਾਲੇ ਰੁੱਖ ਮਨੁੱਖ ਨੂੰ ਅਤੇ ਹੋਰ ਜੀਵ ਜੰਤੂਆਂ ਨੂੰ ਛਾਂਅ, ਆਕਸੀਜਨ, ਲੱਕੜੀ, ਆਯੁਰਵੈਦਿਕ ਦਵਾਈ ਤੇ ਕਈ ਲਾਭ ਦਿੰਦੇ ਹਨ। ਨਿੰਮ ਦੇ ਰੁੱਖ ਦੇ ਪੱਤੇ ਟਾਹਣੀਆਂ, ਜੜ੍ਹਾਂ, ਫਲ ਮਨੁੱਖ ਦਵਾਈ ਦੇ ਤੌਰ ’ਤੇ ਵਰਤਦਾ ਹੈ। ਨਿੰਮ ਚਮੜੀ ਦੇ ਰੋਗ ਅਤੇ ਇਨਫੈਕਸ਼ਨ ਦੂਰ ਕਰਦਾ ਹੈ। ਨਿੰਮ ਦੀ ਛਾਂਅ ਹੇਠ ਬੈਠਣ ਨਾਲ ਵੀ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਚੰਦਨ ਦੇ ਰੁੱਖ ਦੀ ਵਰਤੋਂ ਅਸੀਂ ਕਈ ਤਰ੍ਹਾਂ ਕਰਦੇ ਹਾਂ। ਇਹ ਲੱਕੜ ਬਹੁਤ ਮਹਿੰਗੀ ਹੈ ਤੇ ਧਾਰਮਿਕ ਭਾਵਨਾਵਾਂ ਨਾਲ ਵੀ ਜੁੜੀ ਹੈ। ਸਰੀਹ ਦੇ ਦਰਖ਼ਤ ਦੀ ਆਪਣੀ ਮਹੱਤਤਾ ਹੈ। ਜੰਗਲੀ ਸ਼ਰੀਂਹ ਦੇ ਪੱਤੇ ਦਾ ਰਸ ਖ਼ਾਸ ਦਵਾਈਆਂ ਦੇ ਗੁਣ ਰੱਖਦਾ ਹੈ। ਇਸ ਦੇ ਪੱਤਿਆਂ ਦਾ ਰਸ ਕੱਢ ਕੇ ਪਸ਼ੂ ਦੀ ਅੱਖ ਵਿਚ ਪਾਉਣ ਨਾਲ ਪਸ਼ੂ ਦਾ ਚਿੱਟਾ ਫੋਲਾ ਜਾਂ ਅੱਖ ਅੰਦਰ ਲੱਗੀ ਚੋਟ ਠੀਕ ਹੋ ਜਾਂਦੀ ਹੈ।

plz mark brainliest and follow me

Similar questions