Math, asked by rajatsharma2929, 4 months ago

ਫੀਸ ਮਾਫੀ ਲਈ ਮੁਖ ਅਧਿਆਪਕ ਨੂੰ ਪਤੱਰ ਲਿਖੋ । in 40-50 words .
answer this question in only punjabi . please give me answer fast i need help . ​

Answers

Answered by StormEyes
5

ਪ੍ਰੀਖਿਆ ਭਵਨ,

ੳ.ਅ.ੲ ਕੇਂਦਰ।

ਮਿਤੀ-24 ਜਨਵਰੀ, 2021

ਸੇਵਾ ਵਿਖੇ,

ਮੁੱਖ ਅਧਿਆਪਕ ਜੀ,

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ,

ਅਮ੍ਰਿਤਸਰ।

ਸੀ੍ਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦਾ ਦਸਵੀਂ ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਦੀ ਤਨਖ਼ਾਹ ਬਹੁਤ ਘੱਟ ਹੈ। ਉਨ੍ਹਾਂ ਦੀ ਤਨਖ਼ਾਹ ਨਾਲ ਸਾਡੇ ਘਰ ਦਾ ਗੁਜ਼ਾਰਾ ਕਰ ਸਕਦੇ ਹਨ। ਅਸੀਂ ਤਿੰਨ ਭਰਾ ਪੜ੍ਹਨ ਵਾਲੇ ਹਾਂ। ਸਾਡੇ ਸਾਰਿਆਂ ਦੀ ਪੜ੍ਹਾਈ ਦਾ ਖ਼ਰਚ ਉਠਾਉਣਾ ਉਨ੍ਹਾਂ ਲਈ ਕਾਫ਼ੀ ਔਖਾ ਹੈ। ਇਸ ਕਰਕੇ ਮੈਨੂੰ ਸਕੂਲੋਂ ਹਟਾਉਣ ਬਾਰੇ ਰਹੇ ਹਨ।

ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਪੜ੍ਹਾਈ ਵਿੱਚ ਅੱਵਲ ਰਹਿੰਦਾ ਹਾਂ। ਮੈਂ ਹਾਕੀ ਦਾ ਚੰਗਾ ਖਿਡਾਰੀ ਵੀ ਹਾਂ। ਮੇਰੀ ਕਪਤਾਨੀ ਵਿੱਚ ਅਸੀਂ ਹਰ ਸਾਲ ਜ਼ਿਲ੍ਹਾ ਪੱਧਰ ਦਾ ਟੂਰਨਾਮੈਂਟ ਜਿਤਦੇ ਹਾਂ।

ਸੋ ਕਿਰਪਾ ਕਰਕੇ ਮੇਰੀ ਯੋਗਤਾ ਤੇ ਵਿੱਤੀ ਸਮੱਸਿਆਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੇਰੀ ਫ਼ੀਸ ਮਾਫ਼ ਕਰ ਦਿੱਤੀ ਜਾਵੇ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,

...(ਨਾਮ)...।


sandeepvirksandeepvi: hlo
Similar questions