ਅਨੁਸਾਸ਼ਨ ਦਾ ਮਹੱਤਵ ਲੇਖ in punjabi
Answers
Explanation:
ਅਨੁਸ਼ਾਸਨ ਮਨੁੱਖੀ ਜ਼ਿੰਦਗੀ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਸਾਡੇ ਜੀਵਨ ਉੱਪਰ ਨਿਯੰਤਰਣ ਰੱਖਦਾ ਹੈ ਅਤੇ ਸਹੀ ਸੇਧ ਦਿੰਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਅਨੁਸ਼ਾਸਨ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਨੀਰਸ ਅਤੇ ਅਰਥਹੀਣ ਹੁੰਦੀ ਹੈ। ਅਨੁਸ਼ਾਸਨ ਦਾ ਅਰਥ ਹੈ ਸਮਾਜਕ ਨਿਯਮਾਂ, ਮਰਿਆਦਾਵਾਂ ਅਤੇ ਕਾਨੂੰਨ ਦੀ ਪਾਲਣਾ ਕਰਨਾ। ਹਰੇਕ ਸੱਭਿਅਕ ਸਮਾਜ ਦੇ ਆਪਣੇ ਨਿਯਮ, ਅਸੂਲ, ਮਰਿਆਦਾਵਾਂ ਅਤੇ ਰੀਤੀ ਰਿਵਾਜ਼ ਹੁੰਦੇ ਹਨ। ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਕੁਦਰਤ ਵੀ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ। ਸੂਰਜ, ਚੰਨ, ਤਾਰੇ, ਹਵਾ, ਪਾਣੀ, ਧਰਤੀ, ਰੁੱਤਾਂ, ਦਿਨ, ਰਾਤ ਅਨੁਸ਼ਾਸਨ ਵਿੱਚ ਬੱਝੇ ਹੋਏ ਹਨ। ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਮਨੁੱਖੀ ਜੀਵਨ ਸੁਖੀ ਅਤੇ ਖ਼ੁਸ਼ਹਾਲ ਹੋ ਜਾਂਦਾ ਹੈ। ਅਨੁਸ਼ਾਸਤ ਵਿਅਕਤੀ ਨੂੰ ਸਮਾਜ ਵਿੱਚ ਪਿਆਰ, ਸਤਿਕਾਰ, ਇੱਜ਼ਤ ਤੇ ਤਰੱਕੀ ਮਿਲਣ ਦੇ ਨਾਲ ਸੱਭਿਅਕ ਮਨੁੱਖ ਦਾ ਰੁਤਬਾ ਮਿਲਦਾ ਹੈ। ਇਹ ਸੋਚਣਾ ਕਿ ਅਨੁਸ਼ਾਸਨ ਤਾਂ ਸਿਰਫ਼ ਪੜ੍ਹੇ-ਲਿਖੇ ਲੋਕਾਂ ਅਤੇ ਨੌਕਰੀਪੇਸ਼ਾ ਵਿਅਕਤੀਆਂ ਲਈ ਹੁੰਦਾ ਹੈ ਗਲਤ ਹੈ। ਅਨਪੜ੍ਹ ਜਾਂ ਘਰੇਲੂ ਕੰਮਕਾਜ ਕਰਨ ਵਾਲੇ ਲੋਕਾਂ ਲਈ ਵੀ ਅਨੁਸ਼ਾਸਨ ਦੀ ਉੱਨੀ ਹੀ ਮਹੱਤਤਾ ਹੈ। ਭਾਵੇਂ ਗੈਸ ਸਿਲੰਡਰ ਲੈਣਾ ਹੋਵੇ ਜਾਂ ਫਿਰ ਬਿਜਲੀ ਦਾ ਬਿਲ ਭਰਨਾ ਹੋਵੇ, ਲਾਈਨ ਵਿੱਚ ਖੜ੍ਹ ਕੇ ਕੰਮ ਸੌਖਾ ਨਿਪਟ ਜਾਂਦਾ ਹੈ ਜਦੋਂ ਪਿੱਛੋਂ ਆਉਣ ਵਾਲੇ ਵਿਅਕਤੀ ਪਹਿਲਾਂ ਵਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਝਗੜਾ ਅਤੇ ਸਮੇਂ ਦੀ ਬਰਬਾਦੀ ਹੀ ਪੱਲੇ ਪੈਂਦੀ ਹੈ। ਅਸੀਂ ਆਪ ਹੀ ਕਹਿੰਦੇ ਪੜ੍ਹਦੇ ਤੇ ਸੁਣਦੇ ਹਾਂ ਕਿ ਅਨੁਸ਼ਾਸਨਹੀਣ ਵਿਅਕਤੀ ਅਨੁਸ਼ਾਸਨ-ਹੀਣ ਸਮਾਜ ਸਿਰਜਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਨਵੀਂ ਪੀੜੀ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿੱਚ ਰੁਕਾਵਟ ਸਮਝਦੀ ਹੈ। ਨੌਜਵਾਨ ਹਰ ਵਾਰ ਆਪਣੇ ਘਰ, ਸਕੂਲ, ਕਾਲਜ ਅਤੇ ਸਮਾਜ ਦੇ ਨਿਯਮ ਤੋੜਦੇ ਹਨ। ਇਸ ਦੇ ਨਤੀਜੇ ਬੁਰੇ ਹੀ ਨਿਕਲਦੇ ਹਨ। ਕੋਈ ਟੀਮ ਖੇਡ ਦੇ ਮੈਦਾਨ ਵਿੱਚ ਉੱਨਾ ਚਿਰ ਜਿੱਤ ਨਹੀਂ ਸਕਦੀ ਜਿੰਨਾ ਚਿਰ ਉਹ ਅਨੁਸ਼ਾਸਨ ਵਿੱਚ ਰਹਿ ਕੇ ਨਹੀਂ ਖੇਡਦੀ। ਕੋਈ ਸੰਸਥਾ ਤਾਂ ਹੀ ਤਰੱਕੀ ਕਰ ਸਕਦੀ ਹੈ ਜੇਕਰ ਉਸ ਦੇ ਕਰਮਚਾਰੀ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨ। ਇੱਕ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਦੇ ਨਾਗਰਿਕ ਅਨੁਸ਼ਾਸਤ ਹੋਣ। ਘਰ ਵਿੱਚ ਮਾਤਾ-ਪਿਤਾ ਵੱਲੋਂ ਬੱਚੇ ਨੂੰ ਬਚਪਨ ਤੋਂ ਹੀ ਪਿਆਰ ਅਤੇ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਜੋ ਉਸ ਘਰ ਦੀ ਮਾਣ-ਮਰਿਆਦਾ ਦੀ ਪਾਲਣਾ ਕਰ ਸਕਣ। ਇਸੇ ਤਰ੍ਹਾਂ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੀ ਸਿੱਖਿਆ ਦੇਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਸਕਣ। ਮਾਪੇ ਜਾਂ ਅਧਿਆਪਕ ਵੱਲੋਂ ਬੱਚਿਆਂ ਉੱਪਰ ਅਨੁਸ਼ਾਸਨ ਠੋਸਿਆ ਨਾ ਜਾਵੇ। ਮਾਪੇ ਜਾਂ ਅਧਿਆਪਕ ਆਪ ਰੋਲ ਮਾਡਲ ਬਣ ਕੇ ਬੱਚਿਆਂ ਲਈ ਪ੍ਰੇਰਨਾ ਸ੍ਰੋਤ ਬਣਨ ਤਾਂ ਜੋ ਬੱਚਿਆਂ ਅੰਦਰ ਸਵੈ-ਅਨੁਸ਼ਾਸਨ ਦੀ ਭਾਵਨਾ ਪੈਦਾ ਹੋ ਜਾਵੇ ਭਾਵ ਅਨੁਸ਼ਾਸਨ ਵਿਅਕਤੀਤਵ ਦਾ ਅਟੁੱਟ ਅੰਗ ਬਣ ਜਾਵੇ। ਅਨੁਸ਼ਾਸਨ-ਹੀਣਤਾ ਬਰਬਾਦੀ ਦੀ ਨਿਸ਼ਾਨੀ ਹੈ। ਸਾਨੂੰ ਸਾਰਿਆਂ ਨੂੰ ਅਨੁਸ਼ਾਸਨ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਸਨਮਾਨਜਨਕ ਜ਼ਿੰਦਗੀ ਦਿੰਦਾ ਹੈ।
Hope it will help you , please mark as a brainist answer.