English, asked by crankywarden7515, 1 year ago

In Punjabi diwali short essay

Answers

Answered by lveeresh8pdg8a7
11

ਦੀਵਾਲੀ ਹਿੰਦੂਆਂ ਦੇ ਮੁੱਖ ਤਿਉਹਾਰਾਂ ਵਿੱਚੋਂ ਇਕ ਹੈ. ਤਿਉਹਾਰ ਤੋਂ ਪਹਿਲਾਂ ਹਫ਼ਤੇ ਪਹਿਲਾਂ ਦੀਵਾਲੀ ਦੇ ਤਿਉਹਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ. ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਕਰਕੇ ਤਿਆਰੀ ਸ਼ੁਰੂ ਕਰਦੇ ਹਨ. ਦਿਵਾਲੀ ਤੋਂ ਪਹਿਲਾਂ ਮਕਾਨ, ਦੁਕਾਨਾਂ ਅਤੇ ਦਫਤਰਾਂ ਦੇ ਹਰ ਨੁੱਕਰੇ ਅਤੇ ਕੋਨੇ ਸਾਫ਼ ਕੀਤੇ ਜਾਂਦੇ ਹਨ. ਇਹਨਾਂ ਨੂੰ ਫਿਰ ਲਾਈਟਾਂ, ਦੀਵਿਆਂ, ਫੁੱਲਾਂ ਅਤੇ ਹੋਰ ਸਜਾਵਟੀ ਚੀਜ਼ਾਂ ਨਾਲ ਸਜਾਇਆ ਜਾਂਦਾ ਹੈ.

ਦੀਵਾਲੀ

ਲੋਕ ਇਸ ਤਿਉਹਾਰ 'ਤੇ ਨਵੇਂ ਕੱਪੜੇ, ਘਰੇਲੂ ਸਜਾਵਟ ਚੀਜ਼ਾਂ ਅਤੇ ਆਪਣੇ ਅਜ਼ੀਜ਼ਾਂ ਲਈ ਤੋਹਫ਼ੇ ਖਰੀਦਦੇ ਹਨ. ਇਸ ਸਮੇਂ ਦੇ ਆਲੇ ਦੁਆਲੇ ਕਈ ਤਰ੍ਹਾਂ ਦੀਆਂ ਤੋਹਫ਼ੇ ਵਾਲੀਆਂ ਚੀਜ਼ਾਂ ਅਤੇ ਮਿਠਾਈਆਂ ਨਾਲ ਬਾਜ਼ਾਰਾਂ ਵਿਚ ਪਾਣੀ ਭਰ ਗਿਆ ਹੈ ਇਹ ਵਪਾਰੀਆਂ ਲਈ ਇੱਕ ਵਧੀਆ ਸਮਾਂ ਹੈ. ਸਾਡੇ ਨਜ਼ਦੀਕੀ ਅਤੇ ਪਿਆਰੇ ਭਰਾਵਾਂ ਨਾਲ ਬੰਧਨ ਲਈ ਇਹ ਵਧੀਆ ਸਮਾਂ ਵੀ ਹੈ ਲੋਕ ਇਸ ਵਾਰ ਦੇ ਆਲੇ ਦੁਆਲੇ ਇੱਕ ਦੂਜੇ ਨੂੰ ਵੇਖਦੇ ਹਨ ਅਤੇ ਜਸ਼ਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਤੋਹਫ਼ੇ ਦਾ ਵਟਾਂਦਰਾ ਕਰਦੇ ਹਨ.

ਦੀਵਾਲੀ ਦੇ ਦਿਨ, ਲੋਕ ਆਪਣੇ ਘਰ ਨੂੰ ਡਾਇਸ, ਮੋਮਬੱਤੀਆਂ ਅਤੇ ਰੌਸ਼ਨੀ ਨਾਲ ਰੋਸ਼ਨੀ ਕਰਦੇ ਹਨ. ਉਹ ਰਾਂਹੀ ਵੀ ਬਣਾਉਂਦੇ ਹਨ ਅਤੇ ਫੁੱਲਾਂ ਨਾਲ ਆਪਣੇ ਘਰ ਨੂੰ ਸਜਾਉਂਦੇ ਹਨ. ਦੀਵਾਲੀ ਦੇ ਮੌਕੇ 'ਤੇ ਹਰ ਹਿੰਦੂ ਪਰਿਵਾਰ ਵਿਚ ਭਗਵਾਨਾ ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਕਰਨ ਦੀ ਰਸਮ ਦੀ ਪਾਲਣਾ ਕੀਤੀ ਜਾਂਦੀ ਹੈ. ਕਿਹਾ ਜਾਂਦਾ ਹੈ ਕਿ ਇਹ ਖੁਸ਼ਹਾਲੀ ਅਤੇ ਚੰਗੀ ਕਿਸਮਤ ਲਿਆਉਂਦਾ ਹੈ.

ਰੋਸ਼ਨੀ ਦੇ ਤਿਉਹਾਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਦੀਵਾਲੀ ਹੀ ਦੇਵਤਿਆਂ ਦੀ ਪੂਜਾ ਕਰਨ, ਕਰੈਕਰਾਂ ਨੂੰ ਜਲਾਉਣ, ਮਠਿਆਈ ਹੋਣ ਅਤੇ ਅਜ਼ੀਜ਼ਾਂ ਦੇ ਨਾਲ ਮੌਜਾਂ ਕਰਨ ਬਾਰੇ ਹੈ. ਇਹ ਹਿੰਦੂ ਕੈਲੰਡਰ ਵਿਚ ਸਭ ਤੋਂ ਵੱਧ ਸ਼ੁਭ ਦਿਨ ਮੰਨਿਆ ਜਾਂਦਾ ਹੈ.


lveeresh8pdg8a7: hlo
lveeresh8pdg8a7: mein acchi hoon
Answered by arjit2008
1

Answer:

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।

ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।

ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਦੀਵਾਲੀ ਦੇ ਸਵਾਗਤ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨ ਰਸ ਹੁੰਦੀ ਹੈ। ਇਸ ਦਿਨ ਲੋਕ ਆਪਣੇ ਦਰਵਾਜ਼ਿਆਂ ਤੇ ਦੀਵੇ ਜਗਾ ਕੇ ਰਖਦੇ ਹਨ ਅਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਨਵੇਂ-ਨਵੇਂ ਬਰਤਨ ਖਰੀਦਦੇ ਹਨ। ਦੀਵਾਲੀ ਦੇ ਦਿਨ ਸ਼ਹਿਰਾਂ ਦੇ ਬਾਜ਼ਾਰਾਂ ਦੀ ਸੋਭਾ ਦੇਖਦੇ ਹੀ ਬਣਦੀ ਹੈ। ਹਲਵਾਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਸਜਾ ਕੇ ਆਕੜ ਕੇ ਬੈਠਦੇ ਹਨ। ਲੋਕ ਬਾਜ਼ਾਰਾਂ ਵਿਚ ਘੁੰਮ ਫਿਰ ਕੇ ਕਦੀ ਮਿਠਾਈਆਂ ਖਰੀਦਦੇ ਅਤੇ ਕਦੀ ਲਕਸ਼ਮੀ ਗਨੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਅਤੇ ਬੱਚੇ ਤਾਂ ਬਸ ਪਟਾਕਿਆ ਦੇ ਲਈ ਹੀ ਮਾਤਾ-ਪਿਤਾ ਨੂੰ ਤੰਗ ਕਰਦੇ ਹਨ।

ਰਾਤ ਨੂੰ ਹਰ ਘਰ ਵਿਚ ਲਕਸ਼ਮੀ-ਪੂਜਨ ਹੁੰਦਾ ਹੈ, ਬਾਅਦ ਲੋਕ ਆਪਣੇ ਘਰਾਂ ਦੇ ਬਨੇਰਿਆਂ ਤੇ, ਚੁਰਾਹਿਆਂ ਤੇ, ਮੰਦਰਾਂ ਵਿੱਚ ਦੀਵੇ ਜਗਾਉਂਦੇ ਹਨ। ਬੱਚਿਆਂ ਨੂੰ ਤਾਂ ਬਸ ਪਟਾਖਿਆਂ ਦੀ ਹੀ ਲੱਗੀ ਰਹਿੰਦੀ ਹੈ। ਕੋਈ ਅਨਾਰ ਚਲਾਉਂਦਾ ਹੈ , ਕੋਈ ਸੁਦਰਸ਼ਨ ਚੱਕਰ ਅਤੇ ਕੋਈ ਫੁੱਲਝੜੀ। ਚਾਰੇ ਪਾਸੇ ਲੋਕ ਮਿਠਾਈਆਂ ਖਾਂਦੇ, ਖੁਸ਼ੀਆਂ ਮਨਾਉਂਦੇ ਅਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। ਕੁਝ ਲੋਕ ਇਸ ਪਵਿਤ੍ਰ ਰਾਤ ਨੂੰ ਜੂਆ ਖੇਡਦੇ ਅਤੇ । ਸ਼ਰਾਬ ਪੀਂਦੇ ਹਨ ਅਤੇ ਇਸ ਤਿਉਹਾਰ ਦੀ ਪਵਿਤੱਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਇਨ੍ਹਾਂ ਤਿਉਹਾਰਾਂ ਦਾ ਮਹੱਤਵ ਘੱਟ ਕਰ ਦਿੰਦੇ ਹਨ ਅਤੇ ਆਪਣਾ ਵੀ ਦੀਵਾਲਾ ਕੱਢ ਲੈਂਦੇ ਹਨ।

ਸੁਤੰਤਰ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਪਹਿਲਾ ਕਰਤੱਵ ਹੈ ਕਿ ਉਹ ਇਹਨਾਂ ਤਿਉਹਾਰ ਨੂੰ ਪਵਿਤੱਰ ਢੰਗ ਨਾਲ ਮਨਾ ਕੇ ਇਹਨਾਂ ਨੂੰ ਸਥਿਰ ਬਣਾਈ। ਰਖੇ । ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਮਹਾਨ ਸੇਵਾ ਕਰ ਸਕਾਂਗੇ।

Similar questions