Hindi, asked by taran4593, 1 year ago

ਲਾਲਚੀ ਕੁੱਤਾ ਕਹਾਣੀ in Punjabi for class 5

Answers

Answered by aryyasir77
20

Answer:please mark me brainliest.

 

ਲਾਲਚੀ ਕੁੱਤਾ

ਇਕ ਵਾਰ ਇਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਮੀਟ ਦਾ ਟੁਕੜਾ ਮਿਲਿਆ । ਮੀਟ ਵੇਖ ਕੇ ਉਹ ਬੜਾ ਖੁਸ਼ ਹੋਇਆ । ਕਿਸੇ ਇਕਾਂਤ ਵਾਲੀ ਥਾਂ ਤੇ ਖਾਣ ਵਾਸਤੇ ਉਹ ਇਕ ਪਾਸੇ ਵੱਲ ਨੂੰ ਤੁਰ ਪਿਆ ।

ਤੁਰਦੇ-ਤੁਰਦੇ ਉਹ ਇਕ ਨਦੀ ਦੇ ਪੁਲ ਉੱਤੋਂ ਦੀ ਲੰਘਿਆ  ਪਾਣੀ ਵਿਚ ਜਦੋਂ ਉਸ ਨੇ ਆਪਣਾ ਪਛਾਵਾਂ ਦੇਖਿਆ ਤਾਂ ਉਸ ਨੂੰ ਇਕ ਹੋਰ ਕੁੱਤਾ ਦਿਸਿਆ ਜਿਸ ਦੇ ਮੂੰਹ ਵਿਚ ਮਾਸ ਦਾ ਟੁਕੜਾ ਸੀ ।

ਕਲਪਨਾ ਹੀ ਕਲਪਨਾ ਵਿੱਚ ਉਹ ਦੋਹਾਂ ਟੁਕੜਿਆਂ ਦਾ ਸੁਆਦ ਮਾਨਣ ਲੱਗ ਪਿਆ । ਉਹ ਪਲ ਉੱਤੇ ਖੜਾ ਹੋ ਗਿਆ ਤੇ ਸੋਚਣ ਲੱਗਾ ਕਿ ਉਸ ਦੇ ਭੌਕਣ ਤੇ ਦੂਸਰਾ ਕੁੱਤਾ ਮਾਸ ਦਾ ਟਕੜਾ ਛੱਡ ਕੇ ਦੌੜ ਜਾਵੇਗਾ ।

ਉਹ ਜ਼ੋਰ ਦੀ ਭੌਕਿਆ । ਜਿਉਂ ਹੀ ਉਸ ਨੇ ਆਪਣਾ ਮੂੰਹ ਖੋਲਿਆ ਉਸ ਦਾ ਆਪਣਾ ਮਾਸ ਦਾ ਟੁਕੜਾ ਪਾਣੀ ਵਿੱਚ ਡਿੱਗ ਪਿਆ। ਉਹ ਬਹੁਤ ਪਛਤਾਇਆ । ਲਾਲਚ ਕਾਰਨ ਉਹ ਆਪਣਾ ਟੁਕੜਾ ਵੀ ਗੁਆ ਬੈਠਾ ਸੀ ।

ਸਿੱਟਾ : ਲਾਲਚ ਬੁਰੀ ਬਲਾ ਹੈ

Similar questions