India Languages, asked by kaur66772, 7 months ago

'ਕੁਦਰਤ ਦੀ ਕਰੋਪੀ' ਵਿਸ਼ੇ ਤੇ ੨੦੦ ਸ਼ਬਦਾਂ ਵਿਚ ਲੇਖ ਲਿਖੋ। In punjabi


I will mark u as brainliest.​

Answers

Answered by Anonymous
62

Answer:

ਦੁਨੀਆ ਵਿੱਚ ਕੁਦਰਤੀ ਆਫਤਾਂ ਦੇ ਵੱਧ ਰਹੇ ਪ੍ਰਕੋਪ ਉਪਰ ਚਿੰਤਾ ਕੀਤੀ ਜਾ ਰਹੀ ਹੈ ਪਰ ਕੀ ਇਹ ਪ੍ਰਕੋਪ ਕੁਦਰਤੀ ਹਨ ਜਾਂ ਇਨਸਾਨ ਦੀ ਭੁੱਖ ਅਤੇ ਲਾਲਚ ਦੀ ਦੇਣ, ਜੋ ਹਰ ਚੀਜ ਨੂੰ ਨਿਗਲ ਜਾਣਾ ਚਾਹੁੰਦੀ ਹੈ। ਭਾਰਤ ਵਿੱਚ ਕੁੱਝ ਸਾਲਾਂ ਵਿੱਚ ਕੁਦਰਤੀ ਆਫਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਹਨਾਂ ਕਰੋਪੀਆਂ ਲਈ ਜਿੱਥੇ ਇਨਸਾਨ ਦਾ ਲਾਲਚ ਜਿੰਮੇਵਾਰ ਹੈ ਉਥੇ ਹੀ ਸਮਾਜ ਅਤੇ ਸਰਕਾਰਾਂ ਵੱਲੋ ਇਸਨੂੰ ਰੋਕਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਭਾਰਤ ਵਿੱਚ ਤਾਂ ਕਾਨੂੰਨ ਨੂੰ ਲਾਗੂ ਕਰਨ ਵਾਲਾ ਮਹਿਕਮਾ ਹੀ ਖੁੱਦ ਬਿਮਾਰ ਰਹਿੰਦਾ ਹੈ ਅਤੇ ਜਦੋਂ ਵੀ ਕੋਈ ਆਫਤ ਜਾਂ ਕਰੋਪੀ ਆਉਂਦੀ ਹੈ ਤਾਂ ਸੈਨਾ ਦਾ ਹੀ ਸਹਾਰਾ ਹੁੰਦਾ ਹੈ ਤੇ ਮਦਦ ਲਈ ਸੈਨਾ ਨੂੰ ਹੀ ਬੁਲਾਇਆ ਜਾਂਦਾ ਹੈ। ਇਨਸਾਨ ਵਲੋਂ ਕੁਦਰਤ ਦਾ ਇਸ ਹੱਦ ਤੱਕ ਦੋਹਨ ਕੀਤਾ ਜਾ ਰਿਹਾ ਹੈ ਕਿ ਜਲ, ਵਾਯੂ, ਅਕਾਸ਼, ਧਰਤੀ ਸਭ ਨੂੰ ਦੁਸ਼ਿਤ ਕਰ ਦਿੱਤਾ ਹੈ ਅਤੇ ਇਹਨਾਂ ਦਾ ਕੁਦਰਤੀ ਸੰਤੁਲਨ ਵਿਗੜਨ ਨਾਲ ਇਹ ਵਿਪਤੀਆਂ ਦੇ ਆਉਣ ਦਾ ਖਤਰਾ ਨਿਰੰਤਰ ਵੱਧ ਰਿਹਾ ਹੈ। ਇਸ ਖਤਰੇ ਨੂੰ ਘਟਾਉਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਹੋ ਰਹੀ। ਇਸੇ ਕਾਰਨ ਇੱਕ ਵਿਪੱਤੀ ਤੋਂ ਦੂਜੀ ਤੱਕ ਸਿਰਫ ਬਹਿਸ ਹੀ ਹੁੰਦੀ ਰਹਿੰਦੀ ਹੈ। ਸਰਕਾਰਾਂ ਵਲੋਂ ਇਹ ਮੰਨ ਲਿਆ ਗਿਆ ਹੈ ਕਿ ਕੁਦਰਤ ਦਾ ਦੋਹਨ ਕੀਤੇ ਬਿਨਾਂ ਵਿਕਾਸ ਨਹੀਂ ਹੋ ਸਕਦਾ। ਉਹਨਾਂ ਵਲੋਂ ਮਨੁੱਖ ਅਤੇ ਕੁਦਰਤ ਵਿੱਚ ਹੋਏ ਅਲਿਖਿਤ ਕਰਾਰ ਜਿਸ ਵਿੱਚ ਦੋਹਾਂ ਦਾ ਇੱਕ ਦੂਜੇ ਦੀ ਬਾਂਹ ਫੜ ਕੇ ਅੱਗੇ ਵੱਧਨਾ ਤੈਅ ਹੈ ਨੂੰ ਭੁਲਾ ਦਿੱਤਾ ਗਿਆ ਹੈ। ਆਰਥਿਕ ਵਿਕਾਸ ਦੀ ਦੌੜ ਵਿੱਚ ਕੁਦਰਤ ਪਿੱਛੇ ਛੁੱਟਦੀ ਜਾ ਰਹੀ ਹੈ। ਆਏ ਸਾਲ ਨਦੀਆਂ ਦਾ ਬੰਨ ਤੋੜ ਕੇ ਸੜਕਾਂ ਤੇ ਵੱਗਦਾ ਪਾਣੀ ਭਾਰੀ ਜਾਨ ਮਾਲ ਦਾ ਨੁਕਸਾਨ ਕਰਦਾ ਹੈ। ਉਤਰਾਖੰਡ ਤੋਂ ਬਾਦ ਕਸ਼ਮੀਰ ਦੀ ਕਰੋਪੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਦੀ ਮਾਰ ਬਹੁਤ ਭਿਆਨਕ ਹੁੰਦੀ ਹੈ। ਅੱਜ ਤੱਕ ਇਨਸਾਨ ਕੁਦਰਤ ਨਾਲ ਖੇਡ ਰਿਹਾ ਸੀ ਪਰ ਕੁਦਰਤ ਦਾ ਖੇਡ ਇਨਸਾਨ ਨੂੰ ਬਹੁਤ ਮਹਿੰਗਾ ਪੈਦਾਂ ਹੈ।

ਉਤਰਾਖੰਡ ਦੀ ਤਬਾਹੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਬਾੜ, ਕਸ਼ਮੀਰ ਦੀ ਤਬਾਹੀ, ਗੁਜਰਾਤ ਵਿੱਚ ਲਗਾਤਾਰ ਮੀਂਹ ਨਾਲ ਵੱਧਦਾ ਬਾੜ ਦਾ ਖਤਰਾ ਨਾ ਸਿਰਫ ਮਨੁੱਖੀ ਜੀਵਨ ਨੂੰ ਤਬਾਹ ਕਰ ਰਿਹਾ ਹੈ ਬਲਕਿ ਪਸ਼ੂ ਧੰਨ ਅਤੇ ਪੇੜ ਪੋਧਿਆਂ ਨੂੰ ਖਤਮ ਕਰ ਅੱਗੇ ਹੋਰ ਜਲਵਾਯੂ ਤੇ ਸੰਤੁਲਨ ਨੂੰ ਵਿਗਾੜ ਰਿਹਾ ਹੈ। ਬਾਰਿਸ਼ ਦੇ ਪਾਣੀ ਦੇ ਬਹਾਅ ਦੇ ਰਸਤਿਆਂ ਵਿੱਚ ਬਣੀਆਂ ਨਜਾਇਜ ਉਸਾਰੀਆਂ ਪ੍ਰਸ਼ਾਸਨ ਦੀ ਨੱਕ ਹੇਂਠਾ ਹੀ ਵਧੀਆਂ ਫੁੱਲੀਆਂ ਹਨ ਅਤੇ ਇਹੀ ਨਜਾਇਜ਼ ਉਸਾਰੀਆਂ ਤਬਾਹੀ ਨੂੰ ਜਨਮ ਦਿੰਦੀਆਂ ਹਨ। ਤੇਜ ਬਾਰਿਸ਼ਾਂ ਦੇ ਆਉਣ ਤੇ ਜਦੋਂ ਨਦੀਆਂ ਦਾ ਪਾਣੀ ਆਪਣੇ ਪੂਰੇ ਤੇਜ ਬਹਾਅ ਤੇ ਹੁੰਦਾ ਹੈ ਤਾਂ ਰਾਹ ਦੀਆਂ ਇਹ ਰੁਕਾਵਟਾਂ ਜਿਆਦਾ ਨੁਕਸਾਨ ਦਾ ਕਾਰਨ ਬਣਦੀਆਂ ਹਨ ਅਤੇ ਪਾਣੀ ਦੀ ਮਾਰ ਬਾਕੀ ਜਗਾਂ ਨੂੰ ਵੀ ਤਬਾਹ ਕਰਦੀ ਹੈ।

ਭਾਰਤ ਦੇ ਉੱਤਰੀ ਰਾਜਾਂ ਵਿੱਚ ਘਟਿਤ ਹੜ ਅਤੇ ਭੂਸਖਲਨ ਦੀਆਂ ਘਟਨਾਵਾਂ ਨੇ ਕੁਦਰਤੀ ਆਪਦਾਵਾਂ ਦੇ ਸਵਰੂਪ ਉੱਤੇ ਬਹਿਸ ਨੂੰ ਗੰਭੀਰ ਮੁੱਦਾ ਬਣਾ ਦਿੱਤਾ ਹੈ। ਪਰ ਕੀ ਇਹ ਸਿਰਫ ਬਹਿਸ ਦਾ ਹੀ ਮੁੱਦਾ ਹੈ ਜਾਂ ਫਿਰ ਇਸ ਤੇ ਗੰਭੀਰਤਾ ਨਾਲ ਕੰਮ ਵੀ ਕੀਤਾ ਜਾਵੇਗਾ.

Similar questions