India Languages, asked by antra3015, 10 months ago

ਮੁਲ ਸ਼ਬਦ ਦਾ ਅਰਥ
In Punjabi only​

Answers

Answered by manishasalunke403
0

Answer:

ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।

Answered by sritejvelamala
2

Answer:

HELLO  DEAR

Explanation:

ਸ਼ਬਦ

ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।

ਯੂਰਪ ਵਿੱਚ ਵਿਆਕਰਣ ਦੇ ਅਧਿਐਨ ਦੀ ਸ਼ੁਰੂਆਤ ਤੋਂ ਹੀ ‘ਸ਼ਬਦ’ ਦੇ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਪਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਲਈ ਕਈ ਰਸਤੇ ਹਨ ਅਤੇ ਇਹ ਸਾਰੇ ਅਲੱਗ ਅਲੱਗ ਵਿਚਾਰਾਂ ਵਾਲੇ ਹਨ। ਸੋ ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਹੋਣ ਕਾਰਨ ਸਾਨੂੰ ਇਹਨਾਂ ਨੂੰ ਪਰਭਾਸ਼ਿਤ ਕਰਨ ਦੀ ਲੋੜ ਹੈ ਅਤੇ ਇਹਨਾਂ ਵਿਚਲੇ ਫਰਕਾਂ ਨੂੰ ਵੀ ਸਮਝਣ ਦੀ ਲੋੜ ਪਵੇਗੀ। ਕਿਉਂਕਿ ਕੇਵਲ ਇੱਕ ਪਰਿਭਾਸ਼ਾ ‘ਸ਼ਬਦ’ ਵਿਚਾਰ ਨੂੰ ਪਰਿਭਾਸ਼ਿਤ ਕਰਨ ਦੇ ਅਸਮਰੱਥ ਹੈ। ਇੱਕ ਪਰਿਭਾਸ਼ਾ ਇਸ ਤਰ੍ਹਾਂ ਦੇ ਜਵਾਬ ਦੇਣ ਦੇ ਅਸਮਰੱਥ ਹੈ ਕਿ ਇੱਕ ਭਾਸ਼ਾ ਵਿੱਚ ਕਿੰਨੇ ਸ਼ਬਦ ਹੁੰਦੇ ਹਨ ਅਤੇ ਕੀ ‘ਕੁਰਸੀ’ ਅਤੇ ਕੁਰਸੀਆਂ ਇਕੋ ਸ਼ਬਦ ਹੈ ਜਾਂ ਅਲੱਗ ਅਲੱਗ ਸ਼ਬਦ ਹਨ।

ਅਕਸਰ ‘ਸ਼ਬਦ’ ਨੂੰ ਚਾਰ ਪਰਿਭਾਸ਼ਾਵਾਂ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਦ੍ਰਿਸ਼ਟੀਕੋਣ ਤੋਂ ਦੇਖਾਂਗੇ।

ਇਸ ਤੋਂ ਇਲਾਵਾ ਰੂਪ ਵਿਗਿਆਨ ਅਤੇ ਵਾਕ ਵਿਗਿਆਨ ਵਿਚਕਾਰ ਜੋ ਆਪਸੀ ਨਿਖੇੜਾ ਉਭਰਦਾ ਹੈ ਉਸਦਾ ਅਧਾਰ ਵੀ ‘ਸ਼ਬਦ’ ਹੀ ਹੈ। ਰੂਪ ਵਿਗਿਆਨ ਅਤੇ ਵਾਕ ਵਿਗਿਆਨ ਦੇ ਦਰਮਿਆਨ ਮੌਜੂਦ ਵਖਰੇਵੇਂ ਦੀ ਸਥਾਪਨਾ ਅਨੁਸਾਰ ਰੂਪ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਹੈ, ਜਦ ਕਿ ਵਾਕ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੇ ਸੰਯੋਜਨ ਦੁਆਰਾ ਵਾਕ ਰਚਨਾ ਦੇ ਨਿਯਮਾਂ ਨੂੰ ਨਿਰਧਾਰਿਤ ਕਰਨਾ ਹੈ। ਇਸ ਤੋਂ ਬਿਨ੍ਹਾਂ ‘ਸ਼ਬਦ’ ਨਾਮਕ ਇਕਾਈ ਹੀ ਕੋਸ਼ਕਾਰੀ ਦਾ ਪ੍ਰਮੁੱਖ ਯੂਨਿਟ ਹੈ।

ਪਰਿਭਾਸ਼ਾ

ਹਾਲਾਂਕਿ "ਸ਼ਬਦ" ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਲਿਉਨਾਰਦ ਬਲੂਮਫ਼ੀਲਡ ਨੇ ਕਿ 'ਸ਼ਬਦ' ਬਾਰੇ ਕਿਹਾ ਹੈ : “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ [1] ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਪਹਿਲੀ ਸ਼ਰਤ ਇਹ ਹੈ ਕਿ ਆਮ ਹਾਲਤਾਂ ਵਿੱਚ ਪ੍ਰਵਚਨ ਜਾਂ ਵਾਕ ਵਿੱਚ ਇੱਕਲੇ ਵਿਚਰਨ ਵਾਲੇ ਸ਼ਬਦ ਰੂਪ ਨੂੰ ਸੁਤੰਤਰ ਕਿਹਾ ਜਾਂਦਾ ਹੈ ਜੋ ਪ੍ਰਯੋਗ ਤੇ ਅਰਥ ਸੰਚਾਰ ਲਈ ਹੋਰ ਕਿਸੇ ਤੱਤ ਉੱਤੇ ਨਿਰਭਰ ਨਾ ਹੋਵੇ। ਇਹਨਾਂ ਅਰਥਾਂ ਵਿੱਚ “ਸ਼ਬਦ” ਆਤਮ ਨਿਰਭਰ ਹੈ। ਦੂਜੀ ਸ਼ਰਤ ਇਹ ਹੈ ਕਿ “ਸ਼ਬਦ” ਉਹ ਹੈ ਜੋ ਲਘੂਤਮ (minimal) ਹੈ ਉਸ ਦੇ ਹੋਰ ਟੋਟੇ ਨਹੀਂ ਹੋ ਸਕਦੇ। ਇਸ ਤਰ੍ਹਾਂ ਬਲੂਮਫ਼ੀਲਡ ਦੀ “ਸ਼ਬਦ” ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।ਸ਼ਬਦ ਇਕ ਸ਼ੁਤੰਤਰ ਧੁੰਨੀ ਹੈ ਜੋ ਵਾਕ ਸੰਰਚਨਾ ਲਈ ਸਹਾਇਕ ਹੁੰਦੀ ਹੈ ।

ਸ਼ਬਦ ਪਛਾਣ ਦੀਆਂ ਵਿਧੀਆਂ

ਡੇਵਿਡ ਕ੍ਰਿਸਟਲ ਨੇ ਸ਼ਬਦ ਦੀ ਪਛਾਣ ਕਰਨ ਦੀਆਂ ਪੰਜ ਕਸੌਟੀਆਂ ਪੇਸ਼ ਕੀਤੀਆਂ ਹਨ।

ਸੰਭਾਵੀ ਠਹਰਾਉ (potential pause)

ਜੇਕਰ ਕਿਸੇ ਨੂੰ ਕਿਹਾ ਜਾਵੇ ਕਿ ਉਹ ਵਾਕ ਉੱਚੀ –ਉੱਚੀ ਬੋਲੇ, ਅਤੇ ਬਾਅਦ ਵਿੱਚ ਕਿਸੇ ਹੋਰ ਨੂੰ ਆਖਿਆ ਜਾਵੇ ਕਿ ਉਹ ਉਸੇ ਵਾਕ ਨੂੰ ਠਹਿਰਾਉ ਦੇ-ਦੇ ਕੇ ਹੌਲੀ-ਹੌਲੀ ਦੁਹਰਾਏ। ਅਜਿਹੇ ਦੁਹਰਾਉ ਸ਼ਬਦਾਂ ਦੇ ਦਰਮਿਆਨ ਹੋਣਗੇ ਅਤੇ ਸ਼ਬਦਾਂ ਦੇ ਅੰਦਰਵਾਰ ਨਹੀਂ ਹੋਣਗੇ। ਪਰ ਇਹ ਤਰੀਕਾ ਪੂਰੀ ਤਰ੍ਹਾਂ ਸਹੀ ਨਹੀਂ ਹੈ ਕਿਉਂਕਿ ਇੱਕ ਬੁਲਾਰਾ ਇੱਕ ਉਚਾਰਖੰਡਵਾਲੇ ਸ਼ਬਦਾਂ ਨੂੰ ਆਸਾਨੀ ਨਾਲ ਤੋੜ ਸਕਦਾ ਹੈ ਪਰ ਦੋ ਜਾਂ ਦੋ ਵੱਧ ਇੱਕੋ ਜਿਹਾ ਸੰਬੰਧ ਰੱਖਣ ਵਾਲੇ ਸ਼ਬਦਾਂ ਨੂੰ ਤੋੜਨ ਵਿੱਚ ਅਸਮੱਰਥ ਹੁੰਦਾ ਹੈ।

ਅਵੰਡਤਾ (indivisibility)

ਇਸ ਵਿੱਚ ਇੱਕ ਬੁਲਾਰੇ ਨੂੰ ਉੱਚੀ–ਉੱਚੀ ਬੋਲਣ ਨੂੰ ਕਿਹਾ ਜਾਂਦਾ ਹੈ ਅਤੇ ਵਿੱਚ ਉਸੇ ਵਾਕ ਵਿੱਚ ਹੋਰ ਸ਼ਬਦ ਜੋੜਨ ਲਈ ਕਿਹਾ ਜਾਂਦਾ ਹੈ। ਇਸ ਦੌਰਾਨ ਤੁਸੀਂ ਦੇਖੋਗੇ ਕਿ ਨਵੇਂ ਜੁੜੇ ਸ਼ਬਦ ਪਹਿਲਾਂ ਵਾਲੇ ਸ਼ਬਦਾਂ ਦੀਆਂ ਵਿੱਥਾਂ ਵਿੱਚ ਜੁੜਦੇ ਹਨ ਨਾ ਕਿਸੇ ਵਾਕ ਦੇ ਅੰਦਰੂਨੀ ਹਿੱਸਿਆਂ ਵਿੱਚ। ਜਿਵੇਂ :’ਉਹ ਲੜਕਾ ਪੜ੍ਹਦਾ ਹੈ’ ‘ਉਹ ਲੜਕਾ ਜਿਸਨੇ ਕਾਲੀ ਕਮੀਜ਼ ਪਾਈ ਹੈ, ਪੜ੍ਹਦਾ ਹੈ। ਕਈ ਭਾਸ਼ਾਵਾਂ ਵਿੱਚ ਮਧੇਤਰ ਹੁੰਦੇ ਹਨ ਜੋ ਅਸਲ ਵਾਕ ਦੇ ਵਿੱਚ ਜੁੜ ਕੇ ਉਸਨੂੰ ਲੰਬਾ ਕਰ ਦਿੰਦੇ ਹਨ।

ਲਘੁਤਮ ਸੁਤੰਤਰ ਰੂਪ (minimal free)

ਸ਼ਬਦ ਸੁਤੰਤਰ ਰੂਪ ਹੈ ਜੋ ਇੱਕਲਾ ਹੀ ਅਲੱਗ-ਥਲੱਗ ਹੋ ਕੇ ਵਿਚਰ ਸਕਦਾ ਹੈ, ਅਤੇ ਉਹ ਵਾਕ ਵਿੱਚ ਕਿਤੇ ਵੀ ਸਥਾਨਾਂਤਰ ਕਰ ਸਕਦਾ ਹੈ।

ਉਚਾਰਣ-ਗਤ ਹੱਦਬੰਦੀ

ਕਈ ਭਾਸ਼ਾਵਾਂ ਵਿੱਚ ਉਚਾਰਨ ਦੇ ਕੁੱਝ ਖਾਸ ਨਿਯਮ ਹੁੰਦੇ ਹਨ ਜਿਸ ਤੋਂ ਕਿਸੇ ਸ਼ਬਦ ਦੀ ਹੱਦਬੰਦੀ ਦਾ ਪਤਾ ਲੱਗਦਾ ਹੈ ਮਤਲਬ ਕਿ ਸ਼ਬਦ ਦਾ ਉਚਾਰਨ ਕਿੱਥੋਂ ਸ਼ੁਰੂ ਹੋਇਆ ਹੈ ਅਤੇ ਕਿੱਥੇ ਖਤਮ ਹੋਇਆ ਹੈ। ਉਦਹਾਰਣ ਦੇ ਤੌਰ ਤੇ ਜੇਕਰ ਕਿਸੇ ਭਾਸ਼ਾ ਵਿੱਚ ਸ਼ਬਦ ਦੇ ਅਖੀਰਲੇ ਉਚਾਰਖੰਡ ਤੇ ਬਲ ਪੈਦਾਂ ਹੈ ਤਾਂ ਉਸਦੀ ਭਾਸ਼ਾ ਦੀ ਧੁਨੀਆਤਮਕ ਹੱਦਬੰਦੀ ਸ਼ਬਦ ਦੇ ਅਖੀਰਲੇ ਉਚਾਰਖੰਡ ਤੇ ਪਏ ਬਲ ਤੋਂ ਬਾਅਦ ਸ਼ੁਰੂ ਹੁੰਦੀ ਹੈ।

HOPE THIS ANSWER HELPS U A LOT

FOLLOW ME WILL FOLLOW BACK

MARK THIS ANSWER AS THE BRAINLIEST

GOOD LUCK   DEAR

Similar questions