Hindi, asked by AdishwarAneeshjot, 1 month ago

ਚੰਗੇ ਵਿਦਿਆਰਥੀ ਦੇ ਗੁਣ ਲਿੱਖੋ। in punjabi only ​

Answers

Answered by Bhatti8474
18

ਚੰਗਾ ਵਿਦਿਆਰਥੀ

ਅੱਜ ਦਾ ਵਿਦਿਆਰਥੀ ਭਵਿੱਖ ਦਾ ਦੇਸ਼ ਨਿਰਮਾਤਾ ਹੈ । ਇੱਕ ਚੰਗਾ ਵਿਦਿਆਰਥੀ ਬਾਕੀਆਂ ਲਈ ਇੱਕ ਆਦਰਸ਼ ਹੁੰਦਾ ਹੈ । ਉਸ ਨੂੰ ਆਪਣੀਆਂ ਜਿੰਮੇਵਾਰੀਆਂ ਦਾ ਪਤਾ ਹੁੰਦਾ ਹੈ ।

ਚੰਗੇ ਵਿਦਿਆਰਥੀ ਦੇ ਗੁਣ

1- ਪੜਾਈ ਪ੍ਰਤੀ ਗੰਭੀਰਤਾ

ਚੰਗੇ ਵਿਦਿਆਰਥੀ ਵਿੱਚ ਸਭ ਤੋਂ ਪਹਿਲਾ ਗੁਣ ਹੁੰਦਾ ਕਿ ਉਹ ਆਪਣੀ ਪੜ੍ਹਾਈ ਪ੍ਰਤੀ ਸਤਰਕ ਹੁੰਦਾ ਹੈ । ਉਹ ਸਕੂਲ ਤੋਂ ਮਿਲਿਆ ਕੰਮ ਸਮੇਂ ਸਿਰ ਕਰਦਾ ਹੈ । ਉਹ ਸਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਵੀ ਪੜ੍ਹਦਾ ਹੈ ।

2- ਹੋਰ ਗਤੀਵਿਧੀਆਂ

ਚੰਗਾ ਵਿਦਿਆਰਥੀ ਕਿਤਾਬੀ ਕੀੜਾ ਨਹੀਂ ਹੁੰਦਾ । ਉਹ ਪੜ੍ਹਾਈ ਤੋਂ ਇਲਾਵਾ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਂਦਾ ਹੈ । ਸਾਰੀਆਂ ਗਤੀਵਿਧੀਆਂ ਨੂੰ ਚੰਗੀ ਤਰਾਂ ਪੂਰਾ ਵੀ ਕਰਦਾ ਹੈ ।

3- ਅਨੁਸ਼ਾਸਨ

ਚੰਗਾ ਵਿਦਿਆਰਥੀ ਹਮੇਸ਼ਾ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ । ਸਕੂਲ , ਘਰ , ਸੜਕ , ਪਾਰਕ ਜਾਂ ਖੇਡ ਦਾ ਮੈਦਾਨ , ਹਰ ਥਾਂ ਉਹ ਅਨੁਸ਼ਾਸਨ ਨਾਲ ਵਿਚਰਦਾ ਹੈ । ਉਹ ਸਮੇਂ ਦੀ ਕਦਰ ਕਰਦਾ ਹੈ ਅਤੇ ਹੋਰਾਂ ਨੂੰ ਵੀ ਸਮੇਂ ਦੀ ਕਦਰ ਕਰਨ ਲਈ ਕਹਿੰਦਾ ਹੈ ।

4- ਇਮਾਨਦਾਰ

ਚੰਗਾ ਵਿਦਿਆਰਥੀ ਇਮਾਨਦਾਰ ਹੁੰਦਾ ਹੈ । ਉਹ ਪੜਾਈ , ਪੇਪਰਾਂ , ਪੈਸੇ ਸਬੰਧੀ ਅਤੇ ਹੋਰ ਕੰਮਾਂ ਤੋਂ ਇਲਾਵਾ ਰਿਸ਼ਤਿਆਂ ਵਿੱਚ ਵੀ ਇਮਾਨਦਾਰੀ ਦਿਖਾਉਂਦਾ ਹੈ । ਬੇਈਮਾਨੀ ਉਸ ਦੇ ਨੇੜੇ ਨਹੀਂ ਆਉਂਦੀ ਹੈ ।

5- ਚੰਗਾ ਇਨਸਾਨ

ਚੰਗਾ ਵਿਦਿਆਰਥੀ ਹਮੇਸ਼ਾ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ । ਉਹ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਕਰਦਾ ਹੈ । ਉਹ ਜੀਵ - ਜੰਤੂਆਂ ਅਤੇ ਧਰਤੀ ਪ੍ਰਤੀ ਵੀ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਰੱਖਦਾ ਹੈ । ਉਹ ਵਾਤਾਵਰਨ ਪ੍ਰਤੀ ਜਾਗਰੂਕ ਹੁੰਦਾ ਹੈ ਅਤੇ ਇਸਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਦਾ ਹੈ ।

ਸਾਰੰਸ਼

ਚੰਗਾ ਵਿਦਿਆਰਥੀ ਆਪਣੇ ਸਕੂਲ , ਸਮਾਜ , ਦੇਸ਼ ਅਤੇ ਵਿਸ਼ਵ ਲਈ ਪੂੰਜੀ ਦੀ ਤਰ੍ਹਾਂ ਹੁੰਦਾ ਹੈ । ਸਾਨੂੰ ਸਾਰਿਆਂ ਨੂੰ ਚੰਗਾ ਵਿਦਿਆਰਥੀ ਬਣਨ ਦਾ ਯਤਨ ਕਰਨਾ ਚਾਹਿਦਾ ਹੈ ।

Request

please mark as brain list

। ਮੈਂ ਵੀ ਇੱਕ ਪੰਜਬੀ ਹੀ ਆ

ਪਹਿਲੀ ਵਾਰੀ ਕੋਈ ਪੰਜਾਬੀ ਮਿਲਿਆ

ਅੱਛਾ ਲੱਗਦਾ

Answered by gurleenkaur7wh
1

Answer:

ਕਿਸੇ ਵਿਅਕਤੀ ਦੇ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਕਿਵੇਂ ਦਾ ਹੈ।

Explanation:

1. ਲੜਾਈ ਨਹੀਂ ਕਰਦਾ

2.ਪੜਾਈ ਵਿੱਚ ਹੁਸ਼ਿਆਰ

3.ਬੋਲਣ ਦਾ ਢੰਗ ਬਹੁਤ ਵਧੀਆ

4. ਸਤਿਕਾਰ ਕਰਨ ਵਾਲਾ

5. ਅਨੁਸ਼ਾਸਨ ਚ ਰਹਿਣ ਵਾਲਾ

Similar questions
Physics, 1 month ago