ਕਬੱਡੀ ਸ਼ਬਦ ਤੌ ਕੀ ਭਾਵ ਹੈ??
jina nu Punjabi aundi....plz ohi answr den...urgent.....
no spamming plz
Answers
ਕਬੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਲੋਕਪ੍ਰਿਅ ਖੇਡਾਂ ਵਿੱਚੋਂ ਇੱਕ ਹੈ ਅਤੇ ਇਹ ਖੇਡ ਪਿੰਡ ਦੇ ਲੋਕਾਂ ਵੱਲੋ ਜ਼ਿਆਦਾ ਖੇਡੀ ਜਾਂਦੀ ਹੈ। ਇਸ ਖੇਡ ਨੂੰ ਗੁੱਟ ਬਣਾ ਕੇ ਖੇਡਿਆ ਜਾਂਦਾ ਹੈ। ਇਸ ਵਿੱਚ ਦੋ ਗੁੱਟ ਭਾਗ ਲੇਂਦੇ ਹਨ ਅਤੇ ਆਪਣੇ-ਆਪਣੇ ਹਿੱਸਿਆਂ ਵਿੱਚ ਜਾ ਕੇ ਖੜ੍ਹੇ ਹਹੋ ਜਾਂਦੇ ਹਨ। ਇੱਕ-ਇੱਕ ਕਰਕੇ ਖਿਡਾਰੀ ਆਪਣੀ ਹਿੱਸਿਆਂ ਦੀ ਰੇਡ ਪਾਉਣ ਲਈ ਜਾਂਦੇ ਹਨ ਅਤੇ ਦੂਸਰੇ ਗੁੱਟ ਦੇ ਖਿਡਾਰੀ ਨੂਂ ਹੱਥ ਲਾ ਕ ਵਾਪਸ ਆਉਣ 'ਤੇ ਇੱਕ ਅੰਕ ਦਿੱਤਾ ਜਾਂਦਾ ਹੈ।
ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾਂ ਵਿੱਚ ਵੀ ਖੇਡੀ ਜਾਂਦੀ ਹੈ। ਚੜ੍ਹਦੇ ਪੰਜਾਬ ਵਿੱਚ ਹੋਏ ਕਬੱਡੀ ਵਰਲਡ ਕੱਪ ਵਿੱਚ ਕਾਫ਼ੀ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਨਾਮ ਦੀ ਵਰਤੋਂ ਆਮ ਤੌਰ 'ਤੇ ਉੱਤਰ ਭਾਰਤ ਵਿੱਚ ਕੀਤੀ ਜਾਂਦੀ ਹੈ, ਇਸ ਖੇਡ ਨੂੰ ਦੱਖਣ ਵਿੱਚ ਚੇਡੁਗੁਡੁ ਅਤੇ ਪੂਰਬ ਵਿੱਚ ਵੀ ਤੂੰ ਤੂੰ ਦੇ ਨਾਮ ਨਾਲ ਵੀ ਜਾਣਦੇ ਹਨ।