Social Sciences, asked by khushvirk65, 2 months ago

Kisan andolan essay in Punjabi ​

Answers

Answered by sharanjeet7819
44

MARK ME AS BRAINLIEST IF HELPFULL

ਕਿਸਾਨਾਂ ਦੇ ਦਿੱਲੀ ਕੂਚ ਦਾ ਐਕਸ਼ਨ 11ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। 5 ਦਸੰਬਰ ਨੂੰ ਗੱਲਬਾਤ ਦਾ 5ਵਾਂ ਦੌਰ ਰਿਹਾ। ਤਿੰਨ ਦਸੰਬਰ ਨੂੰ ਚੌਥੇ ਗੇੜ ਦੀ ਸਾਢੇ ਸੱਤ ਘੰਟੇ ਲੰਬੀ ਗੱਲਬਾਤ ਦੌਰਾਨ ਸਰਕਾਰ ਕਿਸਾਨਾਂ ਦੇ 5 ਮੁੱਖ ਨੁਕਤਿਆਂ ਉੱਤੇ ਮੁੜ ਵਿਚਾਰ ਲਈ ਤਿਆਰ ਹੋ ਗਈ।

ਹੁਣ ਸਰਕਾਰ ਅੰਦੋਲਨ ਦੇ ਹਾਲਾਤ ਨੂੰ ਦੇਖਦਿਆਂ ਨਰਮ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ।

ਪਰ ਕਿਸਾਨ ਆਪਣੇ ਪੰਜੇ ਕਾਨੂੰਨ (3 ਖੇਤੀ ਕਾਨੂੰਨ, ਇੱਕ ਬਿਜਲੀ -2020 ਤੇ ਇੱਕ ਪਰਾਲੀ ਬਾਬਤ) ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਹਨ।

ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ ਪਰ ਕਿਸਾਨ ਆਗੂ ਇਨ੍ਹਾਂ ਸੋਧਾਂ ਨੂੰ ਮੰਨਣ ਦੀ ਹਾਲਤ ਵਿੱਚ ਨਹੀਂ ਹਨ। ਹੁਣ ਇਹ ਅੰਦੋਲਨ ਲੀਡਰਾਂ ਦੀ ਬਜਾਇ ਲੋਕਾਂ ਦਾ ਅੰਦੋਲਨ ਬਣ ਗਿਆ ਹੈ।

ਇਸ ਦੀਆਂ ਹੱਦਾਂ ਕਿਸਾਨੀ ਅੰਦੋਲਨ ਨੂੰ ਪਾਰ ਕਰਕੇ, ਪੰਜਾਬ-ਹਰਿਆਣਾ ਦੀਆਂ ਹੱਦਾਂ ਵਿੱਚੋਂ ਨਿਕਲ ਕੇ ਪੂਰੇ ਮੁਲਕ ਤੱਕ ਫੈਲ ਗਈਆਂ ਹਨ।

ਇਸ ਅੰਦੋਲਨ ਨੂੰ ਭਾਰਤ ਹੀ ਨਹੀਂ, ਕੈਨੇਡਾ, ਅਮਰੀਕਾ, ਜਰਮਨੀ, ਨਿਊਜ਼ੀਲੈਂਡ , ਸਪੇਨ ਅਤੇ ਹੋਰ ਕਈ ਮੁਲਕਾਂ ਦੇ ਲੋਕਾਂ ਤੋਂ ਹਮਾਇਤ ਮਿਲ ਰਹੀ ਹੈ।

ਬੀਬੀਸੀ ਪੰਜਾਬੀ ਦੀ ਟੀਮ ਨੇ ਇਸ ਅੰਦੋਲਨ ਦੀ ਵਿਆਪਕਤਾ ਤੇ ਵਿਸ਼ਾਲਤਾ ਨੂੰ ਸਮਝਣ ਲਈ ਟਿੱਕਰੀ ਬਾਰਡਰ ਤੋਂ ਗਰਾਊਂਡ ਦੇ ਹਾਲਾਤ ਦਾ ਜਾਇਜਾ ਲਿਆ

Similar questions