ਰੁਕਣਾ __________ ਦੀ ਨਿਸ਼ਾਨੀ ਹੈ l
Answers
Answer:
ਸਰਦਾਰ ਮੱਖਣ ਸਿੰਘ ਜੀ,
ਸਰਦਾਰ ਤਰਲੋਚਨ ਸਿੰਘ ਜੀ ਨੇ ਆਪਣੇ ਲੇਖ ਵਾਪਿਸ ਲੈ ਲਏ, ਸ਼ਲਾਘਾਯੋਗ ਕਦਮ ਹੈ ਕਿਉਂਕਿ ਇਹ ਲੇਖ ਕਿਸੇ ਵੀ ਪਾਠਕ ਦਾ ਕੁੱਝ ਵੀ ਸਵਾਰਨਯੋਗ ਨਹੀਂ ਸਨ ਬਲਕਿ ਵਿਗਿਆਨ ਦੀ ਘੱਟ ਜਾਣਕਾਰੀ ਵਾਲੇ ਪਾਠਕਾਂ ਦਾ ਨੁਕਸਾਨ ਕਰਨ ਦੀ ਸਮਰੱਥਾ ਜਰੂਰ ਰੱਖਦੇ ਸਨ। ਜਿੱਥੋਂ ਤੱਕ ਉਨ੍ਹਾਂ ਦੀ ਮੰਗ ਦਾ ਸਵਾਲ ਹੈ ਕਿ ਮੇਰੇ ਲੇਖ ਹਟਾਏ ਜਾਣ ਇਹ ਮੰਗ ਇਸ ਕਰਕੇ ਜਾਇਜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇੱਕ ਵੀ ਢੁਕਵਾਂ ਕਾਰਨ ਨਹੀਂ ਦੱਸਿਆ ਸਿਵਾਏ ਇਸ ਦੇ, “ਮੇਰੀ ਬੇਇਜਤੀ ਕੀਤੀ ਗਈ ਹੈ।” ਉਨ੍ਹਾਂ ਨੂੰ ਮੇਰੀ ਇਹ ਸ਼ਬਦਾਵਲੀ ਇਤਰਾਜਯੋਗ ਲੱਗੀ ਹੈ ਕਿ, “ਇਹੋ ਸਲਾਹ ਮੈਂ ਤਰਲੋਚਨ ਸਿੰਘ ਜੀ ਨੂੰ ਵੀ ਦੇਣੀ ਜਰੂਰੀ ਸਮਝਦਾ ਹਾਂ ਕਿ ਜੇ ਵਿਗਿਆਨ ਜਾਂ ਗੁਰਬਾਣੀ ਬਾਰੇ ਦੂਜਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲਾਂ ਖੁਦ ਪੜ੍ਹੋ, ਨਹੀਂ ਤਾਂ ਨੀਮ ਹਕੀਮ ਖਤਰਾ-ਏ ਜਾਨ ਦੇ ਕਥਨ ਮੁਤਾਬਿਕ ਲੋਕਾਂ ਦਾ ਨੁਕਸਾਨ ਹੀ ਕਰੋਗੇ। ਉਹਨਾਂ ਨੂੰ ਵਿਗਿਆਨ ਦੀ ਰੋਸ਼ਨੀ ਦਿਖਾਉਣ ਦੀ ਥਾਂ ਭੰਬਲ ਭੂਸਿਆਂ ਵਿੱਚ ਹੀ ਪਾਉਗੇ। ਤੁਹਾਡੇ ਅਤੇ ਅਖੌਤੀ ਸਾਧਾਂ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਹਿ ਜਾਵੇਗਾ ਕਿਉਂਕਿ ਦੋਵੇਂ ਹੀ ਲੋਕਾਂ ਨੂੰ ਭਟਕੀਂ ਪਾਉਂਦੇ ਹਨ।”
ਇਸ ਦਾ ਮਤਲਬ ਸਪਸ਼ਟ ਹੈ ਕਿ ਸ. ਤਰਲੋਚਨ ਸਿੰਘ ਜੀ ਪੜ੍ਹਨ ਵਿੱਚ ਬੇਇਜਤੀ ਮਹਿਸੂਸ ਕਰਦੇ ਹਨ। ਤਾਂ ਦੱਸੋ ਇਹਦੇ ਵਿੱਚ ਮੇਰੀ ਲੇਖਣੀ ਦਾ ਕੀ ਕਸੂਰ ਹੈ? ਕੀ ਮੇਰੀ ਲੇਖਣੀ ਮਾੜੀ ਹੈ ਜਾਂ ਇਹਨਾਂ ਦੀ ਸੋਚ ਮਾੜੀ ਹੈ? ਜੇ ਮੇਰੀ ਲੇਖਣੀ ਮਾੜੀ ਹੁੰਦੀ ਤਾਂ ਇਨ੍ਹਾਂ ਦੇ ਲੇਖਾਂ ਦੀ ਥਾਂ ਮੇਰੇ ਲੇਖ ਹਟਦੇ ਅਤੇ ਜੇ ਅਜਿਹਾ ਨਹੀਂ ਹੋਇਆ ਤਾਂ ਜਾਹਿਰ ਹੈ ਕਿ ਇਨ੍ਹਾਂ ਦੀ ਸੋਚ ਦਾ ਕਸੂਰ ਹੈ ਮੇਰੀ ਲੇਖਣੀ ਜਾਂ ਸ਼ਬਦਾਵਲੀ ਦਾ ਨਹੀਂ। ਜਿੱਥੋਂ ਤੱਕ ਮੇਰੀ ਪਿਛਲੀ ਚਿੱਠੀ ਵਿੱਚ ਕੀਤੀ ਟਿੱਪਣੀ ਦਾ ਸਵਾਲ ਹੈ, ਮੈਂ ਪਹਿਲਾਂ ਵੀ ਦਲੀਲ ਦੇ ਕੇ ਸਾਬਿਤ ਕਰ ਚੁੱਕਿਆ ਹਾਂ ਕਿ ਇਨ੍ਹਾਂ ਦੀ ਆਤਮਾਂ ਸੱਚ ਤੋਂ ਬਾਗੀ ਹੈ ਭਾਵ ਝੂਠ ਦੀ ਹਾਮੀਂ ਭਰਦੀ ਹੈ ਅਤੇ ਕਰੋਧ ਅਤੇ ਹੰਕਾਰ ਨਾਲ ਨੱਕੋ ਨੱਕ ਭਰੀ ਪਈ ਹੈ। ਕੀ ਅਜਿਹੀ ਆਤਮਾਂ ਨੂੰ ਕਾਲੀ ਕਹਿਣਾ ਅਣਉਚਿਤ ਹੈ? ਕੀ ਅਜਿਹੀ ਕਾਲੀ ਆਤਮਾਂ ਉਸ ਪਰਮ ਆਤਮਾਂ ਦਾ ਹਿੱਸਾ ਹੋ ਸਕਦੀ ਹੈ? ਮੇਰੇ ਖਿਆਲ ਮੁਤਾਬਿਕ ਇਸ ਸਵਾਲ ਦਾ ਜਵਾਬ ‘ਨਹੀਂ’ ਤੋਂ ਇਲਾਵਾ ਹੋਰ ਕੁੱਝ ਨਹੀਂ ਹੋ ਸਕਦਾ।
ਕੁਝ ਪਾਠਕਾਂ ਦਾ ਵਿਚਾਰ ਸੀ ਕਿ ਜਦ ਹੁਣ ਸ. ਤਰਲੋਚਨ ਸਿੰਘ ਜੀ ਦੇ ਲੇਖ ਹੀ ਸਿੱਖ ਮਾਰਗ `ਤੇ ਨਹੀਂ ਰਹੇ ਤਾਂ ਭਗਵੰਤ ਸਿੰਘ ਦੇ ਲੇਖ ਵੀ ਹਟਾ ਦੇਣੇ ਚਾਹੀਦੇ ਹਨ। ਵੈਸੇ ਤਾਂ ਪਾਠਕ, ਲਿਖਾਰੀ ਦਾ ਪਥ ਪ੍ਰਦਰਸ਼ਕ ਹੁੰਦੇ ਹਨ ਪਰ ਜੇ ਮੈਂ ਪਾਠਕਾਂ ਦੀ ਇਸ ਰਾਇ ਨਾਲ ਸਹਿਮਤ ਹੋ ਜਾਵਾਂ ਤਾਂ ਇਹ ਮੇਰੇ ਵੱਲੋਂ ਕੀਤੀ ਗਈ ਮਿਹਨਤ ਪਿੱਛੇ ਕੰਮ ਕਰ ਰਹੀ ਭਾਵਨਾਂ ਨਾਲ ਨਾਇਨਸਾਫੀ ਹੋਵੇਗੀ। ਮੈਂ ਇਹ ਲੇਖ ਸ. ਤਰਲੋਚਨ ਸਿੰਘ ਜੀ ਦੇ ਲੇਖ ਸਿੱਖ ਮਾਰਗ ਤੋਂ ਹਟਵਾਉਣ ਦੀ ਮਨਸ਼ਾ ਨਾਲ ਨਹੀਂ ਸਨ ਲਿਖੇ ਬਲਕਿ ਸਚਾਈ ਨੂੰ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਨ ਹਿਤ ਲਿਖੇ ਸਨ।
ਵੈਸੇ ਵੀ ਮੇਰੇ ਲੇਖ ਸ. ਤਰਲੋਚਨ ਸਿੰਘ ਜੀ ਦੇ ਲੇਖਾਂ ਨਾਲ ਕਿਸੇ ਵੀ ਤਰਾਂ ਦੀ ਬੇਇਨਸਾਫੀ ਨਹੀਂ ਕਰਦੇ। ਜਦੋਂ ਵੀ ਕਿਸੇ ਗੱਲ ਦਾ ਖੰਡਣ ਕੀਤਾ ਗਿਆ ਹੈ, ਇਨ੍ਹਾਂ ਦੀ ਕਹੀ ਗੱਲ ਨੂੰ ਪੂਰਨ ਰੂਪ ਵਿੱਚ ਪੁੱਠੇ ਕੌਮਿਆਂ ਵਿੱਚ ਲਿਖਿਆ ਗਿਆ ਹੈ। ਇਸ ਤਰਾਂ ਪਾਠਕ ਵਾਸਤੇ ਬਹੁਤ ਸਾਰੀ ਸਹੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਮੇਰੇ ਇਹ ਦੋਵੇਂ ਲੇਖ। ਮੈਂ ਇਹ ਦੋਵੇਂ ਲੇਖ ਪੜਚੋਲੀਆ ਨਜ਼ਰ ਨਾਲ ਦੁਬਾਰਾ ਪੜ੍ਹੇ ਹਨ। ਸ. ਤਰਲੋਚਨ ਸਿੰਘ ਜੀ ਦੇ ਲੇਖਾਂ ਦੀ ਅਣਹੋਂਦ ਵਿੱਚ ਵੀ ਮੇਰੇ ਲੇਖ ਅਧੂਰੇ ਨਹੀਂ ਜਾਪਦੇ। ਇਸ ਕਰਕੇ ਮੈਨੂੰ ਇਹਨਾਂ ਵਿੱਚ ਕਿਸੇ ਤਰਾਂ ਦੀ ਵੀ ਤਬਦੀਲੀ ਕਰਨੀ ਬੇਲੋੜੀ ਲਗਦੀ ਹੈ। ਇਸ ਗੱਲ ਵਿੱਚ ਜਰੂਰ ਦਮ ਹੈ ਕਿ ਪਾਠਕਾਂ ਨੂੰ ਇਹ ਸਮਝ ਨਹੀਂ ਆਵੇਗਾ ਕਿ ਸ. ਤਰਲੋਚਨ ਸਿੰਘ ਮਹਾਜਨ ਆਖਿਰ ਹੈ ਕੌਣ? ਇਸ ਸਮੱਸਿਆ ਦਾ ਹੱਲ ਵੀ ਕਰਨਾਂ ਜਰੂਰੀ ਹੈ। ਮੇਰੇ ਖਿਆਲ ਵਿੱਚ ਇਸ ਦਾ ਸਭ ਤੋਂ ਸਰਲ ਅਤੇ ਢੁਕਵਾਂ ਹੱਲ ਇਹ ਹੋ ਸਕਦਾ ਹੈ ਕਿ ਮੇਰੇ ਲੇਖਾਂ ਦੇ ਹੇਠਾਂ ਸੰਪਾਦਕੀ ਨੋਟ ਦੇ ਦਿੱਤਾ ਜਾਵੇ ਕਿ ਸ. ਤਰਲੋਚਨ ਸਿੰਘ ਮਹਾਜਨ, ਖਾਲਸਾ ਕਾਲੇਜ ਪਟਿਆਲਾ ਵਿਖੇ ਫਿਜ਼ਿਕਸ ਦੇ ਲੈਕਚਰਾਰ ਹਨ। ਉਨ੍ਹਾਂ ਨੇ ਸਿੱਖ ਮਾਰਗ `ਤੇ ਲੇਖ ਲਿਖੇ ਸਨ। ਇਹਨਾਂ ਪੜਚੋਲੀਆ ਲੇਖਾਂ ਤੋਂ ਨਰਾਜ਼ ਹੋ ਕਿ ਉਨ੍ਹਾਂ ਨੇ ਆਪਣੇ ਚੌਦਾਂ ਦੇ ਚੌਦਾਂ ਲੇਖ ਸਿੱਖ ਮਾਰਗ ਤੋਂ ਵਾਪਿਸ ਲੈ ਲਏ। ਧੰਨਵਾਦ।
ਸਤਕੁਲਤਾਰ ਜੀ ਨੂੰ
ਸਤਕੁਲਤਾਰ ਜੀ,
ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਪੜ੍ਹੀਆਂ ਹਨ। ਅਫਸੋਸ ਇਸ ਗੱਲ ਦਾ ਹੈ ਕਿ ਤੁਸੀਂ ਗੱਲ ਵਿਚਾਰ ਵਟਾਂਦਰੇ ਦੀ ਕਰਦੇ ਹੋ ਪਰ ਤੁਹਾਡੀਆਂ ਲਿਖਤਾਂ `ਚੋਂ ਝਉਲ਼ਾ ਇਉਂ ਪੈਂਦਾ ਹੈ ਜਿਵੇਂ ਤੁਸੀਂ ਵੀ, “ਮੈਂ ਹੀ ਮੈਂ ਦਾ ਸ਼ਿਕਾਰ ਹੋਵੋਂ”। ਅਕਾਦਮਿਕ ਵਿਦਿਆ ਅਤੇ ਅਕਾਦਮਿਕ ਖੋਜ ਤਰੀਕਿਆਂ ਦੀ ਗੱਲ ਵੀ ਕਰਦੇ ਹੋ ਸ਼ਾਇਦ ਆਪਣੀ ਉੱਤਮਤਾ ਦਾ ਵਿਖਾਵਾ ਕਰਨ ਵਾਸਤੇ। ਅਕਾਦਮਿਕ ਖੋਜ ਇਹ ਵੀ ਬੰਧਨ ਦਰਸਾਉਂਦੀ ਹੈ ਕਿ ਗੱਲ ਸਪਸ਼ਟ ਅਤੇ ਸੰਖੇਪ ਹੋਵੇ। ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਤੁਸੀਂ ਸਿਰਫ ਇਹ ਭੂਮਿਕਾ ਬੰਨ੍ਹ ਸਕੇ ਹੋ ਕਿ ਤੁਸੀਂ ਅਕਾਦਮਿਕ ਖੇਤਰ ਦੀ ਸਖਸ਼ੀਅਤ ਹੋ। ਸ਼ੁਰੂ ਤੋਂ ਕੋਸ਼ਿਸ਼ ਵਿੱਚ ਹੋ ਕਿ ਸਿਧਾਂਤ ਅਤੇ ਗੁਰਬਾਣੀ ਦੇ ਸਿਧਾਂਤ ਉੱਤੇ ਵਿਚਾਰ ਵਟਾਂਦਰੇ ਨੂੰ ਕੇਂਦਰਿਤ ਕਰ ਸਕੋ ਪਰ ਅਜੇ ਤੱਕ ਆਪ ਜੀ ਨੂੰ ਅਜਿਹੀ ਕੋਈ ਸਫਲਤਾ ਹਾਸਲ ਨਹੀਂ ਹੋਈ। ਜੇ ਸੱਚੀਂ ਹੀ ਸਿਧਾਂਤ ਅਤੇ ਗੁਰਬਾਣੀ ਦੇ ਸਿਧਾਂਤ `ਤੇ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਲੰਬੀ ਚੌੜੀ ਭੂਮਿਕਾ ਬੰਨਣ ਵਿੱਚ ਸਮਾਂ ਬਰਬਾਦ ਕੀਤੇ ਵਗੈਰ ਹੀ ਇਹ ਕੰਮ ਸ਼ੁਰੂ ਕਰ ਦਿਓ। ਧੰਨਵਾਦ।
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੀ ਨੂੰ
ਸ. ਬਲਦੇਵ ਸਿੰਘ ਜੀ,
ਰੱਬ ਹੈ ਜਾਂ ਨਹੀਂ? ਇਸ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ। ਜੇ ਤੁਸੀਂ ਕਹਿੰਦੇ ਹੋ ਕਿ ਰੱਬ ਹੈ, ਇਸ ਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ ਅਤੇ ਜੇ ਤੁਸੀਂ ਕਹਿ ਦਿਓ ਕਿ ਰੱਬ ਨਹੀਂ ਹੈ, ਇਸ ਦਾ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ। ਜਿਸ ਗੱਲ ਨੂੰ ਸਿੱਧ ਨਾਂ ਕੀਤਾ ਜਾ ਸਕਦਾ ਹੋਵੇ, ਉਹਦੇ ਬਾਰੇ ਬਹਿਸ ਵਿੱਚ ਵਕਤ ਜ਼ਾਇਆ ਕਰਨਾਂ ਕੋਈ ਅਕਲਮੰਦੀ ਨਹੀਂ। ਹੱਲ ਇਹ ਹੈ ਕਿ ਹਰ ਕਿਸੇ ਨੂੰ ਅਜਾਦੀ ਹੋਣੀ ਚਾਹੀਦੀ ਹੈ ਕਿ ਉਹ ਰੱਬ ਦੀ ਹੋਂਦ ਨੂੰ ਮੰਨਦਾ ਹੈ ਜਾਂ ਨਹੀਂ।
ਬਾਣੀ ਸਾਨੂੰ ਚੰਗੀ ਜ਼ਿੰਦਗੀ ਜਿਓਣ ਲਈ ਸੇਧ ਬਖਸ਼ਦੀ ਹੈ ਪਰ ਕਰਾਮਾਤਾਂ ਨਹੀਂ ਕਰਦੀ। ਜੇ ਇਸ ਦੇ ਪਾਠ ਕਰਨ ਜਾਂ ਸੁਨਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਨਿਜਾਤ ਮਿਲ ਸਕਦੀ ਹੈ ਤਾਂ ਹੁਣ ਤੱਕ ਇਹ ਬਿਮਾਰੀਆਂ ਕਿਉਂ ਪੈਰ ਗੱਡੀ ਖੜ੍ਹੀਆਂ ਹਨ? ਹਰੇਕ ਪਿੰਡ ਵਿੱਚ ਸਪੀਕਰਾਂ ਤੇ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ ਫੇਰ ਕਿਉਂ ਨਿੱਤ ਮਰੀਜ ਡਾਕਟਰਾਂ ਕੋਲੋਂ ਲੁੱਟ ਕਰਵਾਉਣ ਲਈ ਕਤਾਰਾਂ ਲਾਈ ਖੜ੍ਹੇ ਹੁੰਦੇ ਹਨ? ਕਿਉਂ ਅੰਮ੍ਰਿਤਸਰ ਵਿੱਚ ਹਸਪਤਾਲਾਂ ਦੀ ਭਰਮਾਰ ਹੈ?
ਗੁਰੂ ਗਰੰਥ ਸਾਹਿਬ ਬਾਰੇ, ਨਹੀਂ ਸਗੋਂ ਗੁਰੂ ਗਰੰਥ ਸਾਹਿਬ ਦੀ ਰੂਹ ਬਾਰੇ ਮੈਂ ਕੀ ਲਿਖਿਆ ਸੀ? ਇਹਦੇ ਬਾਰੇ ਜਾਨਣ ਵਾਸਤੇ ਮੇਰੀ ਉਹੋ ਚਿੱਠੀ ਦੁਬਾਰਾ ਪੜ੍ਹਨ ਦੀ ਖੇਚਲ ਕਰ ਲੈਣਾ। ਚੰਗਾ ਹੋਵੇ ਜੇ ਕਿਸੇ ਪੰਜਾਬੀ ਪੜ੍ਹੇ ਲਿਖੇ ਵਿਅਕਤੀ ਦੀ ਮਦਦ ਲੈ ਸਕੋਂ। ਧੰਨਵਾਦ।
ਡਾ. ਭਗਵੰਤ ਸਿੰਘ ਸੰਧੂ