maa boli essay in punjabi
Answers
]
ਦੇਸਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਨਾਂ ਸੁਨੇਹਾ...
ਪੰਜਾਬੀਓ! ਮਾਂ-ਬੋਲੀ ਪੰਜਾਬੀ ਨੂੰ ਕਿਤੇ ਭੁੱਲ ਨਾ ਜਾਇਓ!
ਐ ਪੰਜਾਬੀਓ! ਪੰਜਾਬੀ ਬੋਲੀ ਸਾਡੀ ਪੰਜਾਬੀਆਂ ਦੀ ਮਾਂ-ਬੋਲੀ ਹੈ।ਇਨਸਾਨ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ਵਿੱਚ ਲੋਰੀਆਂ ਸੁਣਦੇ, ਜਿਸ ਬੋਲੀ ਵਿੱਚ ਸੋਚਦੇ ਤੇ ਆਪਣੀ ਤੋਤਲੀ ਜ਼ਬਾਨ ਨਾਲ ਬੋਲਣਾ ਸਿਖਦੇ ਹਨ ਅਤੇ ਮਾਂ ਤੇ ਘਰ ਦੇ ਹੋਰ ਜੀਆਂ ਤੋਂ ਝਿੜਕਾਂ ਖਾਂਦੇ, ਉਹੀ ਮਾਂ-ਬੋਲੀ ਅਖਵਾਉਂਦੀ ਹੈ।
ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇਤਰ੍ਹਾਂ ਸੰਸਾਰ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਦਾ ਸਥਾਨ ਨਹੀਂ ਦੇ ਸਕਦੇ। ਹੋਰ ਇਸਤਰੀ ਦਾਦੀ, ਨਾਨੀ, ਚਾਚੀ, ਤਾਈ, ਭੂਆ, ਮਾਸੀ, ਆਂਟੀ ਆਦਿ ਤਾਂ ਹੋ ਸਕਦੀ ਹੈ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ।ਹੋਰ ਕਈ ਔਰਤ ਆਪਣੀ ਮਾਂ ਨਾਲੋਂ ਸੁਹਣੀ ਹੋਵੇ, ਅਮੀਰ ਹੋਵੇ, ਪੜ੍ਹੀ-ਲਿਖੀ ਹੋਵੇ, ਪਰ ਕਦੇ ਮਾਂ ਨਹੀਂ ਬਣ ਸਕਦੀ। ਮਾਂ, ਮਾਂ ਹੀ ਹੁੰਦੀ ਹੈ । ਕੋਈ ਆਪਣੀ ਮਾਂ ਨੂੰ ਘਰੋਂ ਕੱਢਕੇ ਉਸ ਇਸਤਰੀ ਨੂੰ ਮਾਂ ਦੀ ਥਾਂ ਤੇ ਨਹੀਂ ਬਿਠਾ ਲੈਂਦਾ ਕਿਉਂਕਿ ਮਾਂ ਦੀ ਮਮਤਾ ਤੇ ਪਿਆਰ ਦਾ ਨਿੱਘ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ। ਆਪਣੀ ਮਾਂ ਆਪਣੀ ਹੀ ਹੁੰਦੀ ਹੈ। ਇੱਕ ਪੰਜਾਬੀ ਗੀਤਕਾਰ ਲਿਖਦਾ ਹੈ-
‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ...
ਆਓ ਪੰਜਾਬੀਓ! ਆਪਣੀ ਮਾਂ ਤੇ ਮਾਣ ਕਰਨਾ ਸਿੱਖੀਏ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ (ਜਨਮ-ਦਾਤੀ) ਹੀ ਨਹੀਂ ਹੁੰਦੀ ਸਗੋਂ ਉਸਦੀ ਪਹਿਲੀ ਅਧਿਆਪਕ (ਵਿੱਦਿਆ –ਦਾਤੀ) ਭਾਵ ਸਿਖਿਆ ਦੇਣ ਵਾਲੀ ਵੀ ਹੁੰਦੀ ਹੈ।ਮਾਂ ਹੀ ਬੱਚੇ ਦੀ ਸਾਂਝ ਸੰਸਾਰ ਨਾਲ ਪੁਆਉਂਦੀ ਹੈ। ਉਸਨੂੰ ਬੋਲਣਾ, ਤੁਰਨਾ, ਖਾਣਾ-ਪੀਣਾ ਆਦਿ ਸਿਖਾਉਂਦੀ ਹੈ ਤੇ ਹੋਰ ਰਿਸ਼ਤਿਆਂ ਦੀ ਪਛਾਣ ਕਰਵਾਉਂਦੀ ਹੈ। ਇਤਨਾ ਹੀ ਨਹੀਂ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਪਲ ਰਿਹਾ ਹੁੰਦਾ ਹੈ ਤਾਂ ਵੀ ਉਹ ਮਾਂ ਦਾ ਪ੍ਰਭਾਵ ਕਬੂਲਦਾ ਹੈ ਅਤੇ ਇਹ ਪ੍ਰਕਿਰਿਆ ਮਾਂ ਦੇ ਅੰਤਿਮ ਸਵਾਸਾਂ ਤੱਕ ਚਲਦੀ ਰਹਿੰਦੀ ਹੈ। ਬੱਚੇ ਦੀਆਂ ਭਾਵਨਾਵਾਂ (ਡੲੲਲਨਿਗਸ) ਨੂੰ ਮਾਂ ਹੀ ਸਭ ਤੋਂ ਵੱਧ ਸ
ਅਜੋਕੇ ਯੁਗ ਵਿੱਚ ਕਈ ਪੜ੍ਹੇ-ਲਿਖੇ ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਤਾਂ ਗਵਾਰਾਂ ਦੀ ਬੋਲੀ ਹੈ, ਜੇ ਉਹ ਪੰਜਾਬੀ ਵਿੱਚ ਗੱਲ-ਬਾਤ ਕਰਨਗੇ ਤਾਂ ਗਵਾਰ ਤੇ ਅਨਪੜ੍ਹ ਸਮਝੇ ਜਾਣਗੇ। ਇਸੇ ਗਲਤ-ਫ਼ਹਿਮੀ ਦਾ ਸ਼ਿਕਾਰ ਹੋ ਕੇ ਉਹ ਘਰ ਪਰਵਾਰ ਵਿੱਚ ਵੀ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਹਨ। ਉਹ ਪੰਜਾਬੀ ਵਿੱਚ ਗੱਲ-ਬਾਤ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ ਇਸ ਲਈ ਬੱਚਿਆਂ ਨੂੰ ਵੀ ਅੰਗਰੇਜ਼ੀ ਬੋਲਣ ਲਈ ਉਤਸ਼ਾਹਿਤ ਕਰਦੇ ਹਨ। ਅਜਿਹੇ ਅਖੌਤੀ ਪੰਜਾਬੀਆਂ ਨੂੰ ਪੁੱਛੀਏ ਕਿ ਜਿਸ ਪੰਜਾਬੀ ਭਾਸ਼ਾ ਵਿੱਚ ਗੁਰੂ ਸਾਹਿਬਾਨਾਂ ਤੇ ਹੋਰ ਭਗਤਾਂ ਨੇ ਇਲਾਹੀ ਬਾਣੀ ਦੀ ਰਚੀ ਹੈ ਕੀ ਉਹ ਗਵਾਰੂ ਹੋ ਸਕਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਆਪਣਾ ਗੁਰੂ ਸਵੀਕਾਰ ਕਰਦੇ ਹਾਂ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਵਿੱਚ ਹੈ।
ਨਿਰਸੰਦੇਹ, ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫੀ ਸੰਤ ਫਰੀਦ ਜੀ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ। ਸਮਰੱਥ ਮਾਂ-ਬੋਲੀ ਪੰਜਾਬੀ ਵਿੱਚ ਹੀ, ‘ਇਸ਼ਕ ਹਕੀਕੀ’ ਦੀਆਂ ਗੂੜ੍ਹੀਆਂ ਰਮਜ਼ਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ। ਵਾਰਿਸ ਸ਼ਾਹ, ਹਾਸਿਮ ਸ਼ਾਹ, ਦਮੋਦਰ ਤੇ ਪੀਲੂ ਆਦਿ ਕਿੱਸਾਕਾਰਾਂ ਨੇ ਪੰਜਾਬੀ ਭਾਸ਼ਾ ਰਾਹੀਂ ਹੀ ਅਜਿਹੀਆਂ ਕਾਵਿ ਰਚਨਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਲੋਕ ਵਜ਼ਦ ਦੀ ਹਾਲਤ ਵਿੱਚ ਜਾ ਪਹੁੰਚਦੇ ਹਨ। ਇਤਨਾ ਹੀ ਨਹੀਂ, ਪੰਜਾਬੀ ਲੋਕ-ਗੀਤ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਪੰਜਾਬੀ ਫਿਲਮਾਂ, ਪੰਜਾਬੀ ਗਾਣੇ, ਪੰਜਾਬੀ ਅਖੌਤਾਂ ਤੇ ਮੁਹਾਵਰੇ, ਪੰਜਾਬੀ ਬੁਝਾਰਤਾਂ ਆਦਿ ਵੀ ਪੰਜਾਬੀ ਬੋਲੀ ਵਿੱਚ ਹਨ ਜਿਨ੍ਹਾਂ ਨੂੰ ਸਮਝਣ ਲਈ ਮਾਂ-ਬੋਲੀ ਪੰਜਾਬੀ ਆਉਣੀ ਲਾਜ਼ਮੀ ਹੈ।
ਐ ਪੰਜਾਬੀਓ! ਮਾਣ ਨਾਲ ਕਹੋ- ‘ਅਸੀਂ ਹਾਂ ਪੰਜਾਬੀ ਤੇ ਪੰਜਾਬੀ ਸਾਡੀ ਬੋਲੀ ਹੈ’, ਫਖ਼ਰ ਨਾਲ ਕਹੋ- ਸਾਡੀ ਮਾਂ-ਬੋਲੀ ਪੰਜਾਬੀ ਹੈ, ਮਾਖਿਓਂ ਮਿੱਠੀ ਬੋਲੀ। ਕਦੀ ਵੀ ਪੰਜਾਬੀ ਬੋਲਣ ਵਿੱਚ ਸ਼ਰਮਿੰਦੇ ਹੋਣ ਜਾਂ ਸ਼ਰਮਿੰਦਗੀ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਜੀ ਸਦਕੇ ਅਸੀਂ ਹੋਰ ਭਾਸ਼ਾਵਾਂ ਜਿਵੇਂ ਹਿੰਦੀ, ਅੰਗਰੇਜੀ, ਫਰੈਂਚ, ਫਾਰਸੀ, ਚੀਨੀ, ਸਪੈਨਿਸ਼, ਆਦਿ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀ