mera punjab topic paragraph in punjabi
Answers
Explanation:
hope it helps u. I found it from net
Explanation:
ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ ਉਹਨੀਂ ਹੀ ਜੀਵਿਤ ਵੀ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਭਾਰਤ ਦੇ ਉੱਤਰ ਪੱਛਮ ਵਿੱਚ ਸਥਿੱਤ ਰਾਜ - ਪੰਜਾਬ।
ਇੱਥੇ ਵਹਿਣ ਵਾਲੇ ਪੰਜ ਦਰਿਆਵਾਂ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ ਕਰਕੇ ਹੀ ਇਸਦਾ ਨਾਮ ਪੰਜਾਬ ਪਿਆ ਹੈ।
ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਤੌਰ ਤੇ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ ਅਤੇ ਸਰੋਂ ਆਦਿ ਦੀ ਖੇਤੀ ਵੀ ਕੀਤੀ ਜਾਂਦੀ ਹੈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੇ ਪ੍ਸਿੱਧ ਸ਼ਹਿਰ ਹਨ - ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ।
ਪੰਜਾਬ ਦੇ ਲੋਕ ਜੋਸ਼ੀਲੇ ਤੇ ਉਤਸ਼ਾਹੀ ਹੁੰਦੇ ਹਨ। ਉਹਨਾਂ ਦਾ ਉਤਸ਼ਾਹ ਇੱਥੇ ਮਨਾਏ ਜਾਣ ਵਾਲੇ ਤਿਉਹਾਰਾਂ , ਲੋਕਗੀਤਾਂ ਅਤੇ ਲੋਕ ਨਾਚਾਂ ਤੋਂ ਵੇਖਿਆ ਜਾ ਸਕਦਾ ਹੈ । ਪੰਜਾਬ ਵਿੱਚ ਮੁੱਖ ਰੂਪ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਵਿਸਾਖੀ , ਗੁਰਪੁਰਬ , ਲੋਹੜੀ , ਹੋਲਾ- ਮੁਹੱਲਾ , ਦਿਵਾਲੀ ਅਤੇ ਮਾਘੀ ਹਨ। ਪੰਜਾਬ ਵਿੱਚ ਤਿਉਹਾਰਾਂ ਦੇ ਮੌਕੇ ਭਾਰੀ ਮੇਲੇ ਵੀ ਲੱਗਦੇ ਹਨ। ਪੰਜਾਬ ਦੇ ਪ੍ਸਿੱਧ ਲੋਕਨਾਚ ਹਨ ਭੰਗੜਾ ਅਤੇ ਗਿੱਧਾ।
ਪੰਜਾਬ ਦੇ ਲੋਕਾਂ ਦੀ ਮੁੱਖ ਭਾਸ਼ਾ ਪੰਜਾਬੀ ਹੈ ਇੱਥੋਂ ਦੇ ਪੁਰਸ਼ ਕੁੜਤਾ ਪਜਾਮਾ ਪਹਿਨਦੇ ਹਨ ਅਤੇ ਸਿਰ ਉੱਤੇ ਪੱਗ ਬੰਨਦੇ ਹਨ। ਪੰਜਾਬ ਦੀਆਂ ਅੌਰਤਾਂ ਸਲਵਾਰ ਕਮੀਜ਼ ਅਤੇ ਸਿਰ ਉੱਤੇ ਦੁਪੱਟਾ ਪਹਿਨਦੀਆਂ ਹਨ। ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਬਹੁਤ ਪ੍ਸਿੱਧ ਹੈ।
ਪੰਜਾਬ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਵੀ ਬਹੁਤ ਜ਼ਿਆਦਾ ਹੈ। ਅੰਮ੍ਰਿਤਸਰ ਵਿੱਚ ਗੁਰਦੁਆਰਾ ਹਰਿਮੰਦਰ ਸਾਹਿਬ ਹੈ ਅਤੇ ਜਲਿਆਂਵਾਲਾ ਬਾਗ ਵੀ ਅੰਮ੍ਰਿਤਸਰ ਵਿੱਚ ਸਥਿੱਤ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਪੰਜਾਬ ਵਿੱਚ ਸਥਿੱਤ ਹਨ।
mark me brainliest