ਤੁਹਾਡਾ ਸਾਈਕਲ/ਸਕੂਟਰ ਮੋਟਰ ਸਾਈਕਲ ਚੋਰੀ ਹੋ ਗਿਆ
ਹੈ। ਤੁਸੀਂ ਇਸ ਸੰਬੰਧੀ ਕਿਸ ਨੂੰ ਪੱਤਰ ਲਿਖੋਗੇ? "
O ਸਕੂਲ ਮੁਖੀ ਨੂੰ
o ਡਿਪਟੀ ਕਮਿਸ਼ਨਰ ਨੂੰ
ਬਾਟੇਦਾਰ ਨੂੰ
O ਸਰਪੰਚ ਨੂੰ
Answers
Answer:
2 is correct answer yes
Answer:
ਸੇਵਾ ਵਿਖੇ
ਐਸ. ਐਚ. ਓ. ਸਾਹਿਬ,
ਬਾਣਾ ਆਦਮ,
ਜਲੰਧਰ।
ਸ੍ਰੀ ਮਾਨ ਜੀ,
ਮੈਂ ਆਪਣੇ ਸਾਈਕਲ ਦੇ ਚੋਰੀ ਹੋ ਜਾਣ ਬਾਰੇ ਰਿਪੋਰਟ ਦਰਜ ਕਰਾਉਣੀ ਚਾਹੁੰਦੇ ਹਾਂ। ਕੱਲ ਸ਼ਾਮ ਵੇਲੇ ਮੈਂ ਬਜ਼ਾਰ ਵਿਚ ਚੀਜ਼ ਖ਼ਰੀਦ ਰਿਹਾ ਸਾਂ । ਮੈਂ “ਸਾਧ ਦੀ ਹੱਟੀ ਅੱਗੇ ਆਪਣਾ ਸਾਈਕਲ ਖੜਾ ਕਰਕੇ ਅੰਦਰ ਸਾਮਾਨ ਖ਼ਰੀਦਣ ਲਈ ਚਲਾ ਗਿਆ। ਸਾਈਕਲ ਨੂੰ ਤਾਲਾ ਲਗਾ ਦਿੱਤਾ ਸੀ । ਸਾਮਾਨ ਲੈਦਿਆਂ ਲਗਭਗ ਅੱਧਾ ਘੰਟਾ ਲਗ ਗਿਆ। ਜਦੋਂ ਮੈਂ ਸਾਮਾਨ ਖ਼ਰੀਦ ਕੇ ਦੁਕਾਨ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਗਾਇਬ ਸੀ । ਨਾਲ ਦੇ ਅਤੇ ਸਾਹਮਣੇ ਦੇ ਦੁਕਾਨਦਾਰਾਂ ਤੋਂ ਪੁੱਛ- ਪੜਤਾਲ ਕੀਤੀ ਪਰ ਕਿਸੇ ਨੂੰ ਵੀ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ । ਅੱਧਾ ਕੁ ਘੰਟਾ ਪੁੱਛਗਿੱਛ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਤੇ ਪੁੱਜਾ ਕਿ ਸਾਈਕਲ ਚੋਰੀ ਹੋ ਗਿਆ ਹੈ।
ਮੈਂ ਇਹ ਸਾਈਕਲ ਇਸੇ ਸਾਲ ਜਲੰਧਰ ਤੋਂ ਖਰੀਦਿਆ ਸੀ । ਮੇਰੇ ਪਾਸ ਦੁਕਾਨ ਦੀ ਰਸੀਦ ਹੈ। ਸਾਈਕਲ ਬੀ. ਐਸ. ਏ. ਕੰਪਨੀ ਦਾ ਹੈ ਅਤੇ ਇਸ ਦਾ ਨੰ: ਕੇ-825684 ਹੈ। ਸਾਈਕਲ ਦਾ ਰੰਗ ਹਰਾ ਹੈ। ਕੈਰੀਅਰ ਅਤੇ ਸਟਡ ਲੱਗੇ ਹੋਏ ਹਨ। ਹੈਂਡਲ ਉਪਰ ਮੇਰਾ ਨਾਂ ਖੁਦਿਆ ਹੈ।
ਕਿਰਪਾ ਕਰਕੇ ਇਸ ਸਾਈਕਲ ਨੂੰ ਲੱਭਣ ਬਾਰੇ ਯੋਗ ਕਾਰਵਾਈ ਕਰਨ ਦੀ ' ਖੇਚਲ ਕੀਤੀ ਜਾਵੇ । ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ ਪਾਤਰ,
ਪ੍ਰੀਤਮ ਸਿੰਘ।
ਮਿਤੀ: 4-4-20xx।