Paragraph on ਮਨਪਸੰਦ ਟੀ.ਵੀ. ਪ੍ਰੋਗਰਾਮ in punjabi
Answers
Explanation:
ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ।
ਦਿਲ ਪ੍ਰਚਾਵਾ ਮਨ ਦੀ ਇਕ ਤੀਬਰ ਇੱਛਾ ਹੈ। । ਕੇਬਲ ਟੀ.ਵੀ. ਵਰਤਮਾਨਕਾਲ ਦੇ ਲੋਕਾਂ ਦੇ ਦਿਲ ਪ੍ਰਚਾਵੇ ਦਾ ਇਕ ਪ੍ਰਮੁੱਖ ਸਾਧਨ ਹੈ । ਦਿਨ ਭਰ ਦੇ ਕੰਮ ਕਰਕੇ ਥੱਕਿਆ ਹੋਇਆ ਮਨੁੱਖ ਜਾਂ ਜੀਵਨ ਦੀਆਂ ਉਲਝਣਾਂ ਕਰਕੇ ਮਾਨਸਿਕ ਪ੍ਰੇਸ਼ਾਨਿਆਂ ਵਿਚ ਘਿਰਿਆ ਹੋਇਆ ਮਨੁੱਖ ਕੇਬਲ ਟੀ.ਵੀ. ਦੇਖ ਕੇ ਆਪਣਾ ਮਨ ਪ੍ਰਚਾਵਾ ਕਰ ਲੈਂਦਾ ਹੈ । ਕੇਬਲ ਟੀ.ਵੀ. ਉੱਤੇ ਬਹੁਤੇ ਸਾਰੇ ਚੈਨਲ ਆਉਂਦੇ ਹਨ ਜਿਵੇਂ ਜੀ ਟੀਵੀ., ਵੀ.ਟੀ.ਸੀ. ਸਟਾਰ ਪਲੱਸ, ਸਪੋਰਟਸ, ਬੀ.ਬੀ.ਸੀਂ, ਸੋਨੀ ਟੀ.ਵੀ. ਅਤੇ ਜ਼ੀ ਸਿਨੇਮਾ । ਇਹਨਾਂ ਚੈਨਲਾਂ ਨੂੰ ਬਦਲ ਬਦਲ ਕੇ ਮਨੁੱਖ ਆਪਣੀ ਮਨਪਸੰਦ ਦੇ ਪ੍ਰੋਗਰਾਮ ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ । ਅਸੀਂ ਘਰ ਬੈਠੇ ਹੀ ਫ਼ਿਲਮਾਂ, ਗੀਤ, ਨਾਟਕ, ਮੈਚ, ਭਾਸ਼ਨ ਆਦਿ ਪ੍ਰੋਗਰਾਮ ਦੇਖ ਸਕਦੇ ਹਾਂ ।
ਕੇਬਲ ਟੀ.ਵੀ, ਰਾਹੀਂ ਨਾ ਕੇਵਲ ਸਾਨੂੰ ਆਪਣੇ ਦੇਸ਼ ਦੀ ਤੱਰਕੀ ਬਾਰੇ ਤੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਆਦਿ ਪੱਖਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ । ਅਸੀਂ ਕੇਵਲ ਟੀ.ਵੀ. ਦੇ ਅਲੱਗ ਅਲੱਗ ਚੈਨਲ ਬਦਲ ਕੇ ਸਾਰੀ ਦੁਨੀਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਕਿ ਕਿੱਥੇ, ਕੀ ਹੋ ਰਿਹਾ ਹੈ । ਇਸ ਤੋਂ ਇਲਾਵਾ ਕੇਬਲ ਟੀ.ਵੀ. ਦੁਆਰਾ ਸਾਨੂੰ ਅੱਜ-ਕਲ ਦੇ ਫੈਸ਼ਨਾਂ ਬਾਰੇ ਵੱਖ-ਵੱਖ ਤਰ੍ਹਾਂ ਦਾ ਖਾਣਾ ਬਣਾਉਣ ਬਾਰੇ, ਸਿਹਤ ਬਾਰੇ ਤੇ ਖੇਤੀਬਾੜੀ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੀ ਜਾਣਕਾਰੀ ' ਮਿਲਦੀ ਹੈ।