Hindi, asked by gilljugraj, 5 hours ago

paragraph on unemployment in punjabi​

Answers

Answered by trisha8970
2

Answer:

ਅਜ਼ਾਦੀ ਤੋਂ ਪਿੱਛੋਂ ਸਾਡੇ ਦੇਸ਼ ਨੂੰ ਅਣਟਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ ਵਿਚੋਂ ਗਰੀਬੀ, ਮਹਿੰਗਾਈ ਅਤੇ ਵਧਦੀ ਆਬਾਦੀ ਦੀਆਂ ਸਮੱਸਿਆਵਾਂ ਮੁੱਖ ਹਨ । ਬੇਰੁਜ਼ਗਾਰੀ ਵੀ ਇਕ ਮੁੱਖ ਸਮੱਸਿਆ ਹੈ ।

ਬੇਰੁਜ਼ਗਾਰ ਉਹ ਹੁੰਦਾ ਹੈ ਜੋ ਕਿਸੇ ਕੰਮ ਨੂੰ ਕਰਨ ਦੀ ਯੋਗਤਾ ਰੱਖਦਾ ਵੀ ਹੈ ਅਤੇ ਉਹ ਆਪਣੀ ਰੋਜ਼ੀ ਲਈ ਕੰਮ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਉਹ ਕੰਮ ਪ੍ਰਾਪਤ ਨਹੀਂ ਹੁੰਦਾ ਅਤੇ ਨਿਰਾਸ਼ ਹੋ ਕੇ ਵਿਹਲਾ ਧੱਕੇ ਖਾਂਦਾ ਫਿਰਦਾ ਹੈ । ਭਾਰਤ ਵਿਚ ਬੇਰੁਜ਼ਗਾਰੀ ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਵਧੇਰੇ ਹੈ ਅਰੋਂ ਦਿੱਤਾ ਇਸ ਗੱਲ ਦੀ ਹੈ ਕਿ ਇਹ ਦਿਨੋ ਦਿਨ ਵੱਧ ਰਹੀ ਹੈ ।

ਭਾਰਤ ਵਿਚ ਬੇਰੁਜ਼ਗਾਰੀ ਪੜੇ ਲਿਖੇ ਲੋਕਾਂ ਦੀ ਵਧੇਰੇ ਹੈ । ਕਿੱਤਿਆਂ ਦਾ ਦਿਨ-ਬ-ਦਿਨ ਮਸ਼ੀਨੀਕਰਣ ਹੋ ਰਿਹਾ ਹੈ । ਇਸ ਅਨੁਸਾਰ ਤਕਨੀਕੀ ਸਿੱਖਿਆ ਤੋਂ ਕੋਰੇ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ । ਵਧੇਰੇ ਕਰਕੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਰੁਜ਼ਗਾਰ ਦੀ ਭਾਲ ਵਿਚ ਖੁਹਾਰ ਮੋੜ ਰਹੇ ਹਨ ।

ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਛੇਤੀ ਤੋਂ ਛੇਤੀ ਕੁੱਝ ਜ਼ਰੂਰੀ ਕਦਮ ਪੁੱਟੇ ਜਾਣੇ ਚਾਹੀਦੇ ਹਨ ਤਾਂ ਜੋ ਦੇਸ਼ ਦੇ ਨੌਜਵਾਨਾਂ ਵਿਚ ਛਾਲ ਰਹੀ ਅਸੰਤੁਸ਼ਟਤਾ ਗੰਭੀਰ ਰੂਪ ਨਾ ਧਾਰ ਸਕੇ । ਕੁੱਝ ਕੁ ਸੁਝਾਅ ਹੇਠ ਲਿਖੇ ਹਨ:-

ਵਰਤਮਾਨ ਵਿੱਦਿਅਕ ਪ੍ਰਣਾਲੀ ਵਿਚ ਕਿਤਾਬੀ ਪੜ੍ਹਾਈ ਉੱਤੇ ਜ਼ੋਰ ਘੱਟ ਦਿੱਤਾ ਜਾਵੇ | ਅੱਖਰੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀ ਨੂੰ ਤਕਨੀਕੀ ਅਤੇ ਕਿੱਤੇ ਸੰਬੰਧੀ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹੱਥੀਂ ਆਪਣਾ ਕੰਮ ਕਰਕੇ ਆਪਣਾ ਰੁਜ਼ਗਾਰ ਤੋਰਨ ਦੇ ਸਮਰੱਥ ਹੋ ਜਾਣ ! ਨਵੀਂ ਸਿੱਖਿਆ ਪ੍ਰਣਾਲੀ (10+2) ਵਿਚ ਇਸ ਪਾਸੇ ਪੂਰਾ ਪੂਰਾ ਧਿਆਨ ਦਿੱਤਾ ਗਿਆ ਹੈ ਜਿਸ ਵਿਚ ਵਿਦਿਆਰਥੀ ਨੂੰ ਇਕ ਕਿੱਤਾ ਵੀ ਚੁਣਨਾ ਪਵੇਗਾ ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਦਯੋਗਾਂ ਨੂੰ ਉਤਸ਼ਾਹ ਦੇਵੇ । ਆਪ ਨਵੇਂ ਕਾਰਖ਼ਾਨੇ ਖੋਲ੍ਹੇ ਅਤੇ ਨਵੇਂ ਕਾਰਖਾਨੇ ਖੋਲ੍ਹਣ ਲਈ ਲੋਕਾਂ ਨੂੰ ਹੱਲਾ-ਸ਼ੇਰੀ ਦੇਵੇ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੇਂਡੂ ਲੋਕਾਂ ਨੂੰ ਮੰਡੀਆਂ ਪਾਲਣ, ਸੂਰ ਪਾਲਣ, ਮੁਰਗੀਆਂ ਆਦਿ ਘਰੇਲੂ ਦਸਤਕਾਰੀਆਂ ਦਾ ਕੰਮ ਚਾਲੂ ਕਰਨ ਲਈ ਉਤਸਾਹਿਤ ਕਰੇ ਅਤੇ ਕਰਜ਼ੇ ਦੇਵੇ । ਉਨ੍ਹਾਂ ਨੂੰ ਇਨ੍ਹਾਂ ਕੋਰਸਾਂ ਸੰਬੰਧੀ ਜਾਣਕਾਰੀ ਦਿਵਾਉਣ ਲਈ ਖੰਡੇ-ਬੈੜੇ ਸਮੇਂ ਪਿੱਛੋਂ ਸਰਕਾਰ ਵਲੋਂ ਕੋਰਸਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਆਬਾਦੀ ਦੇ ਵਾਧੇ ਤੇ ਰੋਕ ਲਈ ਪਰਿਵਾਰ ਨਿਯੋਜਨ ਸਕੀਮਾਂ ਨੂੰ ਲਾਗੂ ਕਰੇ ।

ਇਹ ਠੀਕ ਹੈ ਕਿ ਉਪਰੋਕਤ ਜਤੰਨ ਬੇਰੁਜ਼ਗਾਰੀ ਨੂੰ ਕੁੱਝ ਹੱਦ ਤੱਕ ਹੱਲ ਕਰ ਸਕਦੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਰਥਿਕ ਧੰਦਿਆਂ ਨੂੰ ਸਰਕਾਰੀ ਨਿਯੰਤਰਣ ਹੇਠ ਲਿਆਵੇ । ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਜਿਲਣ ਵਿੱਚੋਂ ਕੱਢਣ ਲਈ ਯਤਨਸ਼ੀਲ ਰਹੇਗੀ ।

Similar questions