India Languages, asked by jot108090, 7 months ago

ਗੁਟ ਦਾ ਪੀਰ ਸਰਦਾਰ ਕਿਸ ਨੂੰ ਕਹਿੰਦੇ ਹਨ
ਅਤੇ ਕਿਉਂ

please answer fast​

Answers

Answered by deepaman7511
3

Answer:

ਪੰਜਾਹਵਿਆਂ ਵਿਚ ਦੋਹਾਂ ਪੰਜਾਬਾਂ ਦੀਆਂ ਕੁਝ ਟੀਮਾਂ ਏਧਰ ਓਧਰ ਮੈਚ ਖੇਡਣ ਆਈਆਂ ਗਈਆਂ ਸਨ। ਖ਼ਾਸ ਕਰ ਕੇ ਕਬੱਡੀ, ਅਥਲੈਟਿਕਸ ਤੇ ਹਾਕੀ ਦੀਆਂ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਕੁਝ ਮੈਚ ਖੇਡੇ ਗਏ ਸਨ। ਪੁਰਾਣੇ ਬੰਦਿਆਂ ਨੂੰ ਉਨਾਂ ਮੈਚਾਂ ਦੇ ਦ੍ਰਿਸ਼ ਚੇਤੇ ਹੋਣਗੇ। ਉਹਨੀਂ ਦਿਨੀਂ ਕਿਰਪਾਲ ਸਾਧ ਦੀ ਗੁੱਟ ਫੜਨ ’ਚ ਝੰਡੀ ਹੁੰਦੀ ਸੀ। ਉਹਦੇ ਬਾਰੇ ਮਸ਼ਹੂਰ ਸੀ ਕਿ ਉਹਦੇ ਅੱਗਿਓਂ ਕੋਈ ਪੰਛੀ ਉਡ ਜੇ ਤਾਂ ਉਡ ਜੇ ਪਰ ਕੋਈ ਧਾਵੀ ਸੁੱਕਾ ਨਹੀਂ ਸੀ ਲੰਘ ਸਕਦਾ। ਲਹਿੰਦੇ ਪੰਜਾਬ ਦੇ ਕਬੱਡੀ ਦਰਸ਼ਕਾਂ ਨੇ ਉਸ ਨੂੰ ‘ਗੁੱਟ ਦਾ ਪੀਰ ਸਰਦਾਰ’ ਕਹਿ ਕੇ ਵਡਿਆਇਆ ਸੀ। ਬਲਬੀਰ ਸਿੰਘ ਤੇ ਊਧਮ ਸਿੰਘ ਹੋਰੀਂ ਹਾਕੀ ਖੇਡਣ ਗਏ ਸਨ ਤੇ ਪ੍ਰਦੁਮਣ ਸਿੰਘ ਹੋਰੀਂ ਗੋਲਾ ਸੁੱਟਣ। ਮਿਲਖਾ ਸਿੰਘ ਨੂੰ ਮਿੰਟਗੁਮਰੀ ’ਚ ਦੌੜਦੇ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਮਿਲਿਆ ਸੀ। 

Similar questions