ਕਿਹੜੇ ਸਮਾਜਿਕ ਸ਼ਾਸਤਰ ਨੂੰ ਹੋਰ ਸ਼ਾਸਤਰਾਂ ਦੀ ਜਨਨੀ ਕਿਹਾ ਜਾਂਦਾ ਹੈ ? please answer me
Answers
Answer:
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਸਮਾਜਿਕ ਮਿਆਰ ਬਹੁਗਿਣਤੀ ਅਤੇ ਘੱਟ ਗਿਣਤੀ ਦੇ ਵਿਚਕਾਰ ਸੰਬੰਧਾਂ ਰਾਹੀਂ ਸਮਾਜਿਕ ਢਾਂਚੇ ਨੂੰ ਪ੍ਰਭਾਵਤ ਕਰਦੇ ਹਨ। ਕਿਉਂਕਿ ਬਹੁਗਿਣਤੀ ਨਾਲ ਜੁੜੇ ਲੋਕਾਂ ਨੂੰ ਆਮ ਮੰਨਿਆ ਜਾਂਦਾ ਹੈ, ਜਦੋਂ ਕਿ ਘੱਟ ਗਿਣਤੀ ਨਾਲ ਜੁੜੇ ਹੋਏ ਲੋਕਾਂ ਨੂੰ ਅਸਧਾਰਨ ਮੰਨਿਆ ਜਾਂਦਾ ਹੈ। ਬਹੁਗਿਣਤੀ-ਘੱਟ ਗਿਣਤੀ ਸੰਬੰਧ ਸਮਾਜਿਕ ਸੰਰਚਨਾਵਾਂ ਦੇ ਅੰਦਰ ਇੱਕ ਰੁਤਬੇਬੰਦ ਸਤਰੀਕਰਨ ਦੀ ਰਚਨਾ ਕਰਦੇ ਹਨ ਜੋ ਸਮਾਜ ਦੇ ਹਰ ਪਹਿਲੂ ਵਿੱਚ ਬਹੁਗਿਣਤੀ ਦੀ ਹੱਕ ਵਿੱਚ ਭੁਗਤਦਾ ਹੈ।
ਇਹ ਸਕੇਲ ਹਮੇਸ਼ਾ ਵੱਖ ਵੱਖ ਨਹੀਂ ਹੁੰਦੇ। ਉਦਾਹਰਨ ਵਜੋਂ, ਜੌਨ ਲੇਵੀ ਮਾਰਟਿਨ ਨੇ ਹਾਲ ਹੀ ਵਿੱਚ ਇਹ ਸਿਧਾਂਤ ਸੂਤਰਬੱਧ ਕੀਤਾ ਹੈ ਕਿ ਕੁਝ ਖਾਸ ਮੈਕਰੋ ਪੈਮਾਨੇ ਦੀਆਂ ਸੰਰਚਨਾਵਾਂ ਮਾਈਕਰੋ-ਸਕੇਲ ਦੇ ਸਭਿਆਚਾਰਕ ਅਦਾਰਿਆਂ (ਇਥੇ "ਸੰਰਚਨਾ" ਦਾ ਅਰਥ ਮਾਨਵ-ਵਿਗਿਆਨੀ ਕਲਾਊਡ ਲੇਵੀ-ਸਟ੍ਰਾਸ ਦੁਆਰਾ ਵਰਤੇ ਗਏ ਅਰਥ ਨਾਲ ਮੇਲ ਖਾਂਦਾ ਹੈ) ਦੀਆਂ ਉਭਰ ਰਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ, ਨਸਲੀ-ਵਿਗਿਆਨ ਵਿੱਚ ਹਾਲ ਹੀ ਵਿੱਚ ਇੱਕ ਅਧਿਐਨ ਵਿੱਚ ਇਹ ਦੱਸਿਆ ਗਿਆ ਹੈ ਕਿ ਪਨਾਮਾ ਗਣਤੰਤਰ ਵਿੱਚ ਸਵਦੇਸ਼ੀ ਸਮਾਜਿਕ ਢਾਂਚੇ ਨੇ ਮੈਕਰੋ ਸਮਾਜਿਕ ਸੰਰਚਨਾਵਾਂ ਨੂੰ ਬਦਲ ਦਿੱਤਾ ਹੈ ਅਤੇ ਇੱਕ ਯੋਜਨਾਬੱਧ ਪਨਾਮਾ ਨਹਿਰ ਦੇ ਵਿਸਥਾਰ ਵਿੱਚ ਵਿਘਨ ਪਾਇਆ ਹੈ।[1] ਮਾਰਕਸਵਾਦੀ ਸਮਾਜਿਕ ਸ਼ਾਸਤਰ ਦਾ ਵੀ ਸਮਾਜਿਕ ਸੰਰਚਨਾ ਦੇ ਵੱਖੋ-ਵੱਖਰੇ ਅਰਥਾਂ ਨੂੰ ਮਿਲਾਉਣ ਦਾ ਇਤਿਹਾਸ ਹੈ, ਹਾਲਾਂਕਿ ਇਸ ਨੇ ਇਹ ਸਮਾਜਿਕ ਸੰਰਚਨਾ ਦੇ ਸਭਿਆਚਾਰਕ ਪਹਿਲੂਆਂ ਸਿਰਫ਼ ਇਸਦੇ ਆਰਥਿਕ ਪਹਿਲੂਆਂ ਦੇ ਗੌਣ ਵਰਤਾਰੇ ਸਮਝ ਕੇ ਕੀਤਾ ਹੈ।
1920 ਵਿਆਂ ਤੋਂ ਲੈ ਕੇ, ਇਹ ਪਦ ਸਮਾਜਕ ਵਿਗਿਆਨ ਵਿੱਚ ਆਮ ਤੌਰ ਤੇ ਵਰਤਿਆ ਗਿਆ ਹੈ,[2] ਖਾਸ ਤੌਰ ਤੇ ਇੱਕ ਵੇਰੀਏਬਲ ਦੇ ਤੌਰ ਤੇ ਜਿਸਦੇ ਉਪ-ਭਾਗਾਂ ਨੂੰ ਦੂਜੇ ਸਮਾਜਿਕ ਸ਼ਾਸਤਰੀ ਵੇਰੀਏਬਲਾਂ ਨਾਲ ਸੰਬੰਧਾਂ ਵਿੱਚ ਵੱਖ ਰੱਖਣ ਦੀ ਲੋੜ ਹੈ।
Answer:
ਸਮਾਜ ਸ਼ਾਸਤਰ ਸਮਾਜ ਦਾ ਇੱਕ ਵਿਗਿਆਨ ਹੈ l ਇੱਕ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਇਹ ਸਮੁੱਚੇ ਤੌਰ ਤੇ ਸਮਾਜਿਕ ਜੀਵਨ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਹੈl ਪਰ ਸਮਾਜਿਕ ਜੀਵਨ ਨੂੰ ਸਮਝਣ ਲਈ ਸਮੁੱਚੀ ਸਮਾਜ ਸ਼ਾਸਤਰ ਨੂੰ ਹੋਰ ਸਮਾਜਿਕ ਵਿਗਿਆਨ ਦੀ ਸਹਾਇਤਾ ਦੀ ਲੋੜ ਹੈ ਜੋ ਸਮਾਜ ਦੇ ਇੱਕ ਵਿਸ਼ੇਸ਼ ਪਹਿਲੂ ਦਾ ਅਧਿਐਨ ਕਰਦੇ ਹਨl ਸਮਾਜ ਸ਼ਾਸਤਰ ਨੂੰ ਸਮਾਜਿਕ ਵਿਗਿਆਨ ਦੀ ਮਾਂ ਮੰਨਿਆ ਜਾਂਦਾ ਹੈl
Explanation:
Hope it's helpful.