please answer this question

Answers
ਕ੍ਰਿਸਮਸ ਦਾ ਤਿਉਹਾਰ ਕ੍ਰਿਸਮਸ ਦਾ ਤਿਉਹਾਰ ਸਾਈਆਂ ਦਾ ਇੱਕ ਪਵਿੱਤਰ ਤਿਉਹਾਰ ਹੈ। ਹਰ ਸਾਲ ਇਹ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਭਰ ‘ਚ ਇਹ ਤਿਉਹਾਰ ਗਹਿਮਾ-ਗਹਿਮੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਈਸਾ ਮਸੀਹ ਦੇ ਜਨਮ ਦੇ ਸਬੰਧ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਤਿਉਹਾਰ ਮਨਾਉਣ ਪਿੱਛੇ ਅਨੇਕਾਂ ਹੀ ਇਤਿਹਾਸਕ ਕਹਾਣੀਆਂ ਇਸ ਨਾਲ ਜੁੜੀਆਂ ਹਨ। ਇੰਝ ਕਿਹਾ ਜਾਂਦਾ ਹੈ ਕਿ ਕੁਝ ਸਿਤਾਰੇ ਅਕਾਸ਼ ਵਿੱਚ ਪ੍ਰਗਟ ਹੋ ਗਏ ਸਨ ਜਦੋਂ ਯਿਸੂ ਮਸੀਹ ਨੇ ਇਕ ਖੁਰਲੀ ਵਿਚ ਜਨਮ ਲਿਆ। ਕੁਝ ਸਿਆਣੇ ਪੁਰਸ਼ਾਂ ਜੋ ਕਿ ਪੂਰਬ ਦੇ ਵਾਸੀ ਸਨ, ਜਿਨਾਂ ਨੂੰ “ਮੇਜਾਈਂ ਆਖਿਆ ਜਾਂਦਾ ਸੀ, ਨੇ ਅਕਾਸ਼ ਵਿਚ ਪ੍ਰਗਟ ਹੋਏ ਤਾਰਿਆਂ ਨੂੰ ਗੌਰ ਨਾਲ ਵੇਖਿਆ ਅਤੇ ਉਨ੍ਹਾਂ ਨੂੰ ਪਤਾ ਚਲ ਗਿਆ ਕਿ ਪ੍ਰਭੂ ਯੀਸ਼ੂ ਨੇ ਜਨਮ ਧਾਰ ਲਿਆ ਹੈ। ਉਨ੍ਹਾਂ ਨੇ ਤਾਰਿਆਂ ਦੀ ਦਿਸ਼ਾ ਵਿਚ ਚਲਨਾ ਸ਼ੁਰੂ ਕੀਤਾ ਅਖੀਰ ਉਸ ਸਥਾਨ ‘ਤੇ ਆ ਪੁੱਜੇ ਜਿਥੇ ਈਸਾ ਮਸੀਹ ਨੇ ਜਨਮ ਲਿਆ ਸੀ। ਉਹ ਆਪਣੇ ਨਾਲ ਸਰਦੇ-ਪੁੱਜਦੇ ਤੋਹਫ਼ੇ ਲੈ ਕੇ ਆਏ। ਇਸਦੇ ਨਾਲ ਹੀ ਕ੍ਰਿਸਮਸ ਦੇ ਤੋਹਫ਼ੇ ਦੇਣ ਦਾ ਰਿਵਾਜ ਪੈ ਗਿਆ।