History, asked by hkaur02942, 1 month ago

ਲੇਖ ਸਵੇਰ ਦੀ ਸੈਰ
please das do​

Answers

Answered by tejindersinghdeol41
1

ਸਵੇਰ ਦੀ ਸੈਰ ਕਾਰਨ ਮਨੁੱਖ ਤੰਦਰੁਸਤ ਰਹਿੰਦਾ ਹੈ । ਹਰ ਪਾਸੇ ਦਾ ਸ਼ਾਂਤ ਵਾਤਾਵਰਣ ਤਨ ਤੇ ਮਨ ਦੋਹਾਂ ਨੂੰ ਸ਼ਾਂਤ ਕਰ ਦਿੰਦਾ ਹੈ । ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ । ਇਸ਼ਨਾਨ ਆਦਿ ਕਾਰਨ ਤੋਂ ਬਾਅਦ ਮੈਂ ਰੋਜ਼ ਹੀ ਸੈਰ ਵਾਸਤੇ ਨਿਕਲ ਪੈਂਦੀ ਹਾਂ। ਹਲਕੇ ਕੱਪੜੇ ਤੇ ਬਟਾਂ ਕਾਰਨ ਮੈਂ ਤੇਜ਼ੀ ਨਾਲ ਚਲ ਸਕਦੀ ਹਾਂ ।

ਸਵੇਰ ਦੀ ਸੈਰ ਕਾਰਨ ਮਨੁੱਖ ਤੰਦਰੁਸਤ ਰਹਿੰਦਾ ਹੈ । ਹਰ ਪਾਸੇ ਦਾ ਸ਼ਾਂਤ ਵਾਤਾਵਰਣ ਤਨ ਤੇ ਮਨ ਦੋਹਾਂ ਨੂੰ ਸ਼ਾਂਤ ਕਰ ਦਿੰਦਾ ਹੈ । ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ । ਇਸ਼ਨਾਨ ਆਦਿ ਕਾਰਨ ਤੋਂ ਬਾਅਦ ਮੈਂ ਰੋਜ਼ ਹੀ ਸੈਰ ਵਾਸਤੇ ਨਿਕਲ ਪੈਂਦੀ ਹਾਂ। ਹਲਕੇ ਕੱਪੜੇ ਤੇ ਬਟਾਂ ਕਾਰਨ ਮੈਂ ਤੇਜ਼ੀ ਨਾਲ ਚਲ ਸਕਦੀ ਹਾਂ ।ਜਿਉਂ ਹੀ ਮੈਂ ਆਪਣੇ ਘਰ ਤੋਂ ਨਿਕਲਦੀ ਹਾਂ, ਤਾਂ ਇਕ ਸ਼ਾਂਤ ਜਿਹਾ ਵਾਤਾਵਰਣ ਮੇਰੇ ਆਲੇ-ਦੁਆਲੇ ਦਿਸਦਾ ਹੈ । ਸੜਕਾਂ ਤੇ ਕਦੀ-ਕਦੀ ਹੀ ਕਿਸੇ ਕਾਰ, ਸਕੂਟਰ ਜਾਂ ਸਾਈਕਲ ਚੱਲਣ ਦੀ ਅਵਾਜ਼ ਆਉਂਦੀ ਹੈ, ਨਹੀਂ ਤਾਂ ਸੜਕਾਂ ਖਾਲੀ ਅਤੇ ਸ਼ਾਂਤ ਦਿਸਦੀਆਂ ਹਨ ।

ਸਵੇਰ ਦੀ ਸੈਰ ਕਾਰਨ ਮੈਂ ਕਦੀ ਵੀ ਸੁਸਤੀ ਮਹਿਸੂਸ ਨਹੀਂ ਕਰਦੀ। ਸਾਰਾ ਦਿਨ ਮੈਂ ਦੱਬ ਕੇ ਪੜਾਈ ਕਰਦੀ ਹਾਂ। ਇਹ ਸਵੇਰ ਦੀ ਸੈਰ ਦਾ ਹੀ ਫਲ ਹੈ ਕਿ ਮੈਂ ਬਹੁਤ ਘੱਟ ਬਿਮਾਰ ਹੁੰਦੀ ਹਾਂ। ਇਸ ਪ੍ਰਕਾਰ ਮੇਰੀ ਤੰਦਰੁਸਤੀ ਦਾ ਰਾਜ਼ ਇਹ ਸਵੇਰ ਦੀ ਸੈਰ ਹੀ ਹੈ।

Answered by kajjalaneja
1

ਜਿਵੇਂ ਸਰੀਰ ਲਈ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਉਸੇ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਅਤੇ ਸੈਰ ਦੀ ਜ਼ਰੂਰਤ ਹੁੰਦੀ ਹੈ । ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੈ । ਉਸ ਨੂੰ ਵੇਖਦੇ ਹੋਏ ਤਾਂ ਸਿਹਤ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ । ਪਰ ਕਈ ਵਾਰ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ ।

walkwalk

ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਅੱਜ ਅਸੀਂ ਤੁਹਾਨੂੰ ਸਵੇਰ ਦੀ ਸੈਰ ਦੇ ਫਾਇਦੇ ਬਾਰੇ ਦੱਸਾਂਗੇ ਕਿ ਇਹ ਕਿੰਨੀ ਜ਼ਰੂਰੀ ਹੈ ।ਸੈਰ ਬਿਮਾਰੀਆਂ ਨੂੰ ਦੂਰ ਕਰਨ ਵਾਲੀ ਅਜਿਹੀ ਕੁਦਰਤੀ ਦਵਾਈ ਹੈ ਜਿਸ ‘ਤੇ ਕੋਈ ਵੀ ਪੈਸਾ ਨਹੀਂ ਲੱਗਦਾ। ਹੋਰ ਪੜ੍ਹੋ:ਧੀ ਅਨਾਇਆ ਦੇ ਨਾਲ ਜਿੰਮ ‘ਚ ਖੂਬ ਕਸਰਤ ਕਰਦੀ ਨਜ਼ਰ ਆਈ ਨੀਰੂ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

Morning Walk Morning Walk

ਸਵੇਰ ਦੀ ਸੈਰ ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਤਾਜ਼ੀ ਹਵਾ ਮਿਲਦੀ ਹੈ ।ਕਿਉਂਕਿ ਸਵੇਰ ਵਾਲਾ ਵਾਤਾਵਰਨ ਸ਼ਾਂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ । ਜਿਸ ਨਾਲ ਤੁਹਾਨੂੰ ਸਾਫ਼ ਸੁਥਰੀ ਹਵਾ ਅਤੇ ਆਕਸੀਜਨ ਮਿਲਦੀ ਹੈ ।ਇਸ ਦੇ ਨਾਲ ਹੀ ਸਰੀਰ ਤਰੋ ਤਾਜ਼ਾ ਮਹਿਸੂਸ ਕਰਦਾ ਹੈ ।ਸੈਰ ਬਿਮਾਰੀਆਂ ਤੋਂ ਬਚਣ ਤੇ ਠੀਕ ਕਰਨ ਵਾਲੀ ਅਜਿਹੀ ਕੁਦਰਤ 'ਦਵਾਈ' ਹੈ, ਜਿਸ 'ਤੇ ਕੋਈ ਟੈਕਸ ਨਹੀਂ ਲਗਦਾ। ਇਸ ਦਾ ਅਨੰਦ ਉਹੀ ਲੈ ਸਕਦਾ ਹੈ, ਜਿਸ ਨੇ ਸੈਰ ਸ਼ਬਦ ਨਾਲ ਮੋਹ ਕੀਤਾ ਹੋਵੇ, ਜੋ ਅੰਦਰੋਂ ਜੁੜਿਆ ਹੋਵੇ। ਮਹਿਜ਼ ਇਕ-ਦਿਨ ਤੁਰ ਕੇ ਲਾਹਾ ਭਾਲਣ ਵਾਲੇ ਲੋਕ ਸੈਰ ਦੇ ਸਹੀ ਅਰਥਾਂ ਤੋਂ ਅਨਜਾਣ ਹਨ। ਸੈਰ ਦਾ ਭਾਵ ਹੈ ਤੁਰਨਾ, ਭਾਵੇਂ ਘਰ ਦੀ ਛੱਤ 'ਤੇ ਤੁਰੋ ਜਾਂ ਪਾਰਕ 'ਚ। ਕਈ ਲੋਕ ਦੇਸ਼ਾਂ-ਵਿਦੇਸ਼ਾਂ 'ਚ ਜਾ ਕੇ ਘੁੰਮਣ-ਫਿਰਨ ਨੂੰ ਵੀ ਸੈਰ-ਸਪਾਟਾ ਆਖਦੇ ਹਨ ਪਰ ਅੱਜ ਦਾ ਵਿਸ਼ਾ ਹੈ ਸਵੇਰ ਦੀ ਸੈਰ। ਸਾਹ ਵਾਲੀ ਕਸਰਤ ਸਵੇਰ ਦੀ ਸੈਰ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ। ਇਸ ਤਰ੍ਹਾਂ ਪੰਜ ਮਿੰਟ ਤੱਕ ਕਰੋ। ਲਾਭ- ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਸੰਤੁਲਿਤ ਹੋਵੇਗਾ, ਨਾਲ ਹੀ ਫੇਫੜਿਆਂ ਦੀ ਕਸਰਤ ਹੋਵੇਗੀ। ਯੋਗਾ ਰੋਜ਼ ਸਵੇਰ ਦੀ ਸੈਰ ਸਮੇਂ ਪੰਜ ਤੋਂ ਅੱਠ ਮਿੰਟ ਯੋਗਾ ਕਰੋ। ਲਾਭ- ਰੋਜ਼ ਯੋਗਾ ਕਰਨ ਨਾਲ ਥਕਾਵਟ ਅਤੇ ਤਣਾਅ ਦੀ ਸਮੱਸਿਆ ਦੂਰ ਹੋਵੇਗੀ। ਸੂਰਜ ਨਮਸਕਾਰ ਰੋਜ਼ ਸਵੇਰ ਦੀ ਸੈਰ ਨਾਲ ਪੰਜਤੋਂ ਦੱਸ ਮਿੰਟ ਸੂਰਜ ਨਮਸਕਾਰ ਵੀ ਕਰੋ। ਲਾਭ- ਇਸ ਨਾਲ ਡਾਇਜੇਸ਼ਨ ਸੁਧਰੇਗਾ, ਪੇਟ ਦੀ ਚਰਬੀ ਘਟੇਗੀ, ਸਰੀਰ ਡਿਟਾਕਸ ਹੋਵੇਗਾ ਅਤੇ ਨਾਲ ਹੀ ਚਿਹਰੇ ਦੀ ਚਮਕ ਵਧੇਗੀ।

Similar questions