Hindi, asked by adlakhajohny2019, 1 month ago

ਵਿਦਿਆਰਥੀਆਂ ਵਿਚ ਵਧ ਰਹੇ ਨਸ਼ੀਲੇ ਪਦਾਰਥਾਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਪਤਰ ਲਿਖੋ
please help me to write this letter in punjabi.​

Answers

Answered by laxmisatpati034
2

Answer:

write your address

Date

ਦਫ਼ਤਰ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਗਿਆ ਅੰਤਰਰਾਸ਼ਟਰੀ ਦਿਵਸ

ਅੰਮ੍ਰਿਤਸਰ 26 ਜੂਨ ( )----

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਲੋਂ ਅੱਜ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ International Day Against Drug Abuse Illicit Trafficking ਦੇ ਮੋਕੇ ਡਾ: ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਲੋਂ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਗਈ ਹੈ।ਜਿਸਦੇ ਤਹਿਤ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਜੋ ਕੋਵਿਡ-19 ਮਹਾਮਾਰੀ ਹੋਣ ਕਾਰਨ, ਸ਼ੋਸ਼ਲ ਡਿਸਟਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਮੁਹਿੰਮ ਆਨਲਾਈਨ ਚਲਾਈ ਗਈ ਹੈ, ਜਿਸਤੇ ਤਹਿਤ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਓ ਲਈ ਬੈਨਰ, ਪੋਸਟਰ, ਪੈਂਫਲੈਟ, ਹੋਰਡਿੰਗਜ਼, ਵਿੱਚ ਦਰਸਾਈ ਗਈ ਸੂਚਨਾਂ ਅਤੇ ਨੌਜਵਾਨਾਂ/ਬੱਚਿਆਂ ਨੂੰ ਸੰਗੀਤ, ਵੀਡਿਓ, ਸਲੋਗਨ, ਡਰਾਇੰਗ ਅਤੇ ਪੇਂਟਿੰਗ ਰਾਹੀਂ ਆਨਲਾਈਨ ਪਲੇਟਫਾਰਮ ਦੁਆਰਾ ਲੋਕਾਂ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਸਮੂਹ ਥਾਣਿਆ, ਸੁਵਿਧਾਂ ਸੈਂਟਰਾਂ ਅਤੇ ਟਰੈਫ਼ਿਕ ਸਟਾਫ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਤੇ ਹੀਣ ਭਾਵਨਾਂ ਦਾ ਸ਼ਿਕਾਰ ਹੋ ਕੇ ਮਾਨਸਿਕ ਗੁਲਾਮੀ ਵਿੱਚ ਜਕੜਿਆ ਜਾਂਦਾ ਹੈ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਦੇਸ਼ ਕੌਮ ਬਾਰੇ ਤਾਂ ਉਸਨੇ, ਉਸਾਰੂ ਸੋਚ ਕੀ ਰੱਖਣੀ ਹੁੰਦੀ ਹੈ, ਉਹ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਵੀ ਨਹੀ ਸੋਚਦਾ।ਇਹ ਜਾਣਦਾ ਹੋਇਆ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ, ਇਸ ਤੋਂ ਛੁਟਕਾਰਾ ਪਾਉਂਣ ਦੀ ਬਜ਼ਾਏ ਆਪਣੇ ਨਾਲ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ।

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੇ ਖਾਤਮੇ ਲਈ ਆਰੰਭ ਕੀਤੀ ਮੁਹਿੰਮ ਵਿੱਚ ਸਾਨੂੰ ਸਭ ਨੂੰ ਅੱਗੇ ਆ ਕੇ ਨਸ਼ੇ ਦੇ ਖਿਲਾਫ਼ ਲੜਾਈ ਲੜਨੀ ਚਾਹੀਦੀ ਹੈ, ਜੋ ਇਹ ਅੱਗ ਅੱਜ ਕਿਸੇ ਘਰ ਲੱਗੀ ਹੈ ਕੱਲ ਨੂੰ ਸਾਡੇ ਆਪਣੇ ਘਰ ਵੀ ਲੱਗ ਸਕਦੀ ਹੈ, ਅਸੀਂ ਇਕਜੁੱਟ ਹੋ ਕੇ ਤਹੱਈਆਂ ਕਰੀਏ ਤੇ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਦਈਏ ਅਤੇ ਨਸ਼ਾ ਰੋਕੂ ਰੋਕਥਾਮ ਅਧਿਕਾਰੀ (ਡੈਪੋ) Drug Abuse Prevention officer (DAPO) ਵਿੱਚ ਹਿੱਸਾ/ਮੈਬਰ ਬਣਨਾ, ਨਸ਼ੇ ਦੇ ਆਦੀ ਵਿਅਕਤੀ ਨੂੰ ਓਟ ਸੈਟਰਾਂ ਵਿੱਚ ਭਰਤੀ ਕਰਵਾਊਂਣਾ ਅਤੇ 'ਤੂੰ ਮੇਰਾ ਬੱਡੀ' ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨਾਲ ਮਿਲ ਕੇ ਜਾਗਰੂਕਤਾਂ ਫੈਲਾਈ ਜਾਵੇ।ਸਰਕਾਰ ਵਲੋਂ ਨਸ਼ਾ ਛੁਡਾਓ ਸੈਂਟਰ ਵੀ ਖੋਲੇ ਗਏ ਹਨ, ਜਿਹੜੇ ਨਸ਼ੇ ਆਦਿ ਹਨ, ਉਹਨਾਂ ਨੂੰ ਇਹਨਾਂ ਨਸ਼ਾ ਛੁਡਾਓ ਸੈਂਟਰਾਂ ਵਿੱਚ ਦਾਖਲ ਕਰਵਾਇਆ ਜਾਵੇ।ਨਸ਼ੇ ਦੇ ਆਦਿ ਵਿਅਕਤੀ ਨੂੰ ਹੀਣ ਭਾਵਨਾਂ ਨਾਲ ਨਾ ਦੇਖਿਆ ਜਾਵੇ।

ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੇ ਕਿਹਾ ਕਿ ਨੋਜਵਾਨਾਂ ਨੂੰ ਖੇਡਾ ਵਿੱਚ ਰੂਚੀ ਰੱਖਣੀ ਚਾਹੀਦੀ ਹੈ, ਨੋਜਵਾਨਾਂ ਨੂੰ ਐਨ.ਸੀ.ਸੀ, ਅਤੇ ਖੇਡਾਂ ਆਦਿ ਵਿੱਚ ਭਾਗ ਲੈਣਾ ਚਾਹੀਦਾ ਹੈ, ਇਸ ਤਰਾਂ ਅਨੁਸ਼ਾਸ਼ਨਿਕ ਜੀਵਨ ਜਿਉਣ ਨਾਲ ਆਪਣੇ ਆਪ ਨੂੰ ਮਾਨ ਮਹਿਸੂਸ ਹੁੰਦਾ ਹੈ।ਨੌਜਵਾਨ ਪੀੜੀ ਨੂੰ ਨਸ਼ੇ ਦੇ ਕੋਹੜ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜਿਹੜੇ ਨਸੇ ਕਰਨ ਦੇ ਆਦੀ ਹੋ ਚੁੱਕੇ ਹਨ, ਉਹਨਾਂ ਨੂੰ ਨਸ਼ਾ ਛੁਡਾਓ ਸੈਂਟਰਾਂ ਵਿੱਚ ਭਰਤੀ ਹੋਣਾ ਚਾਹੀਦਾ ਹੈ ਤਾਂ ਜੋ ਨਸ਼ੇ ਦੀ ਲਾਹਨਤ ਦੂਰ ਹੋ ਸਕਦੀ ਹੈ। ਕਮਿਸ਼ਨਰ ਪੁਲਿਸ ਵਲੋਂ ਅਪੀਲ ਕੀਤੀ ਗਈ ਕਿ ਨਸ਼ੇ ਦੇ ਸੌਦਾਗਰਾ ਦੀ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ ਅਤੇ ਜੋ ਨਸ਼ਾ ਦੀ ਦਲਦਲ ਵਿੱਚ ਫਸ ਗਏ ਹਨ, ਉਹਨਾਂ ਨੂੰ ਨਸ਼ਾ ਛੁਡਾਓ ਸੈਟਰਾਂ ਵਿੱਚ ਭਰਤੀ ਕਰਨ ਲਈ ਪ੍ਰਸ਼ਾਸ਼ਨ ਪੂਰਾ ਸਾਥ ਦੇਵੇਗਾ ਤਾਂ ਹੀ ਅਸੀਂ ਸਾਫ਼-ਸੁਧਰੇ ਅਤੇ ਨਸ਼ਾ ਰਹਿਤ ਸਮਾਜ ਦੀ ਸਿਰਜਨਾਂ ਕਰ ਸਕਦੇ ਹਾਂ। ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਹਰ ਪੱਖ ਤੋਂ ਆਮ ਜਨਤਾਂ ਦੇ ਨਾਲ ਹਨ।

ਕੋਵਿਡ-19 ਮਹਾਮਾਰੀ ਨੂੰ ਮੱਧੇਨਜ਼ਰ ਰੱਖਦੇ ਹੋਏ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਵੇਕਲਾ ਉਪਰਾਲਾ ਕਰਦੇ ਹੋਏ, ਇੱਕ ਕੰਪੀਟੀਸ਼ਨ ਕਵਿਤਾ/ਛੋਟੇ ਭਾਸ਼ਣ ਜਿਸਦਾ “Topic "SAY NO TO DRUGS" ਜਿਸ ਵਿੱਚ 05 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਹੀ ਭਾਗ ਲੈ ਸਕਦੇ ਹਨ। ਬੱਚਿਆ ਦੇ ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਦੀ ਕਵਿਤਾ/ਛੋਟੇ ਭਾਸ਼ਣ ਦੀ ਵੀਡਿਓ ਰਿਕਾਡਿੰਗ ਕਰਕੇ ਵੱਟਸਐਪ ਨੰਬਰ 98888-05935 ਅਤੇ 87278-21001 ਪਰ ਮਿਤੀ 05-07-2020 ਤੱਕ ਭੇਜ ਸਕਦੇ ਹਨ ਅਤੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ਪਰ ਆਊਂਣ ਵਾਲੇ ਬੱਚਿਆ ਨੂੰ ਇਨਾਮ ਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਕੰਪੀਟੀਸ਼ਨ ਦੀ ਵਧੇਰੇ ਜਾਣਕਾਰੀ ਲੈਣ ਲਈ 98786-47400 ਪਰ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਸਮੇਂ ਸ੍ਰੀ ਮੁਖਵਿੰਦਰ ਸਿੰਘ ਭੁੱਲਰ,ਪੀ.ਪੀ.ਐਸ,ਡੀ.ਸੀ.ਪੀ (ਇੰਨਵੈਸਟੀਗੇਸ਼ਨ), ਸ੍ਰੀ ਜਗਮੋਹਨ ਸਿੰਘ, ਡੀ.ਸੀ.ਪੀ(ਲਾਅ-ਐਂਡ-ਆਰਡਰ), ਡਾ: ਸਿਰਮਤ ਕੌਰ,ਆਈ.ਪੀ.ਐਸ,ਏ.ਡੀ.ਸੀ.ਪੀ(ਸਥਾਨਿਕ,) ਸ੍ਰੀ ਸਰਤਾਜ ਸਿੰਘ ਚਹਲ,ਆਈ.ਪੀ.ਐਸ,ਏ.ਡੀ.ਸੀ.ਪੀ ਸਿਟੀ-1,ਸ੍ਰੀ ਹਰਪਾਲ ਸਿੰਘ,ਪੀ.ਪੀ.ਐਸ.ਏ.ਡੀ.ਸੀ.ਪੀ ਸਿਟੀ-3,ਸ੍ਰੀ ਜੁਗਰਾਜ਼ ਸਿੰਘ,ਪੀ.ਪੀ.ਐਸ,ਏ.ਡੀ.ਸੀ.ਪੀ (ਇੰਨਵੈਟੀਗੇਸ਼ਨ), ਸ੍ਰੀ ਹਰਜੀਤ ਸਿੰਘ ਧਾਰੀਵਾਲ,ਪੀ.ਪੀ.ਐਸ, ਏ.ਡੀ.ਸੀ.ਪੀ ਸਪੈਸ਼ਲ, ਅਤੇ ਸ੍ਰੀ ਪਰਮਿੰਦਰ ਸਿੰਘ ਭੰਡਾਲ,ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫ਼ਿਕ,ਅੰਮ੍ਰਿਤਸਰ ਹਾਜ਼ਰ ਸਨ।

Similar questions