ਡਾਕੀਏ ਦੀ ਸ਼ਿਕਾੲਿਤ ਲਈ ਪੱਤਰ ਪਹਿਲਾਂ ਕੀਤਾ ਵਿਆਕਰਨ ਕਰਨ ਦਾ ਕੰਮ। please it's urgent
Answers
Answer:
PLEASE MARK IT AS BRAINLIEST
Explanation:
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
ਕਚਿਹਰੀ ਰੋਡ,
ਅੰਮ੍ਰਿਤਸਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਗੋਪਾਲ ਨਗਰ ਦੀ ਰਹਿਣ ਵਾਲੀ ਹਾਂ। ਸਾਡੇ ਇਲਾਕੇ ਦੇ ਡਾਕੀਏ ਦਾ ਨਾਂ ਹਰੀ ਰਾਮ ਹੈ। ਮੈਂ ਆਪ ਜੀ ਦਾ ਧਿਆਨ ਹਰੀ ਰਾਮ ਡਾਕੀਏ ਦੇ ਲਾਪਰਵਾਹ ਅਤੇ ਗੈਰ ਜ਼ਿੰਮੇਵਾਰਾਨਾ ਰਵੱਈਏ ਵੱਲ ਲਿਆਉਣਾ ਚਾਹੁੰਦੀ ਹਾਂ। ਇਹ ਆਦਮੀ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਰਿਹਾ। ਉਹ ਅਕਸਰ ਚਿੱਠੀਆਂ ਚਾਰ-ਪੰਜ ਦਿਨ ਪਛੜ ਕੇ ਵੰਡਦਾ ਹੈ। ਡਾਕ ਵੰਡਣ ਸਮੇਂ ਵੀ ਉਹ ਚਿੱਠੀਆਂ ਘਰਾਂ ਦੇ ਬਾਹਰ ਲੱਗੇ ਬਕਸਿਆਂ ਵਿੱਚ ਪਾਉਣ ਦੀ ਬਜਾਏ, ਦਰਵਾਜ਼ੇ ਵਿੱਚ ਸੁੱਟ ਜਾਂਦਾ ਹੈ, ਜਿਨ੍ਹਾਂ ਨੂੰ ਕਈ ਵਾਰੀ ਮਹੱਲੇ ਦੇ ਸ਼ਰਾਰਤੀ ਬੱਚੇ ਇੱਧਰ-ਉੱਧਰ ਸੁੱਟ ਦਿੰਦੇ ਹਨ। ਕਈ ਵਾਰ ਉਹ ਚਿੱਠੀਆਂ ਠੀਕ ਸਰਨਾਂਵੇਂ ਵਾਲੇ ਦੇ ਘਰ ਨਹੀਂ ਪਹੁੰਚਾਉਂਦਾ ਸਗੋਂ ਆਂਢ-ਗੁਆਂਢ ਦੇ ਮਕਾਨਾਂ ਵਿੱਚ ਸੁੱਟ ਜਾਂਦਾ ਹੈ। ਇਸ ਨਾਲ ਕਈਆਂ ਨੂੰ ਚਿੱਠੀਆਂ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਉਹਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ,
ਸੁਰਜੀਤ ਸਿੰਘ,
123, ਨਹਿਰੂ ਕਾਲੋਨੀ,
ਗੋਪਾਲ ਨਗਰ, ਅੰਮ੍ਰਿਤਸਰ।
PLEASE MARK IT AS BRAINLIEST
Explanation: