please send project work on dahej in punjabi of 10pages
Answers
Dahej ek Lanat Hai
ਕੁਰੀਤੀਆਂ ਭਰਿਆ ਭਾਰਤੀ ਸਮਾਜ-ਭਾਰਤੀ ਸਮਾਜ ਵਿਚ ਫੈਲੀਆਂ ਹੋਈਆਂ ਅਨੇਕਾਂ ਕੁਰੀਤੀਆਂ ਇਸ ਗੌਰਵਸ਼ਾਲੀ ਦੇ ਮੱਥੇ ਉੱਪਰ ਕਲੰਕ ਹਨ । ਜਾਤ-ਪਾਤ, ਛੂਤ-ਛਾਤ ਅਤੇ ਦਹੇਜ ਵਰਗੀਆਂ ਪ੍ਰਥਾਵਾਂ ਕਰਕੇ ਵਿਸ਼ਵ ਦੇ ਉੱਨਤ ਸਮ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ । ਸਮੇਂ-ਸਮੇਂ ਅਨੇਕਾਂ ਸਮਾਜ ਸੁਧਾਰਕ ਅਤੇ ਆਗੂ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰ ਯਤਨ ਕਰਦੇ ਰਹੇ ਹਨ, ਪਰ ਇਨਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿਚ ਅਜੇ ਤਕ ਸਫਲਤਾ ਨਹੀਂ ਪ੍ਰਾਪਤ ਹੋ ਸਕੀ ਦਾਜ ਦੀ ਤਾਂ ਦਿਨੋ-ਦਿਨ ਬਹੁਤ ਹੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ।
ਨਵ-ਵਿਆਹੁਤਾ ਕੁੜੀਆਂ ਦੇ ਕਤਲ-ਅਖ਼ਬਾਰਾਂ ਦੇ ਵਰਕੇ ਪਲਟੋ, ਤੁਹਾਨੂੰ ਹਰ ਰੋਜ਼ ਇਕ ਦੋ ਖ਼ਬਰਾਂ ਅਜਿਹੀਆਂ ਪਰ ਮਿਲਣਗੀਆਂ- ‘ਸੱਸ ਨੇ ਨਵ-ਵਿਆਹੀ ਕੁੜੀ ਨੂੰ ਤੇਲ ਪਾ ਕੇ ਸਾੜ ਦਿੱਤਾਂ’, ‘ਦਾਜ ਦੇ ਲਾਲਚ ਕਾਰਨ ਬਰਾਤ ਬਰੰਗ ਵਾਪ ‘ਸਟੋਵ ਫਟ ਜਾਣ ਨਾਲ ਨਵ-ਵਿਆਹੀ ਕੁੜੀ ਸੜ ਕੇ ਮਰ ਗਈ”, “ਨਵ-ਵਿਆਹੀ ਨੂੰ ਸਾੜਨ ਦੇ ਦੋਸ਼ ਵਿਚ ਸੱਸ ਤੇ ਨਨ ਗ੍ਰਿਫ਼ਤਾਰ ਆਦਿ ।
ਦਾਜ ਕੀ ਹੈ ?-ਦਾਜ ਦਾ ਅਰਥ ਹੈ, ਵਿਆਹ ਦੇ ਸਮੇਂ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ । ਭਾਰਤੀ ਸਮਾਜ ਵਿਚ ਇਹ ਪ੍ਰਥਾ ਕਾਫ਼ੀ ਪ੍ਰਾਚੀਨ ਪ੍ਰਤੀਤ ਹੁੰਦੀ ਹੈ । ਇਸ ਦਾ ਵਰਣਨ ਸਾਡੀਆਂ ਪੁਰਾਤਨ ਲੋਕ-ਕਥਾਵਾਂ ਤੇ ਸਾਹਿਤ ਵਿਚ ਵੀ ਹੈ | ਸਾਡੇ ਸਮਾਜ ਵਿਚ ਵਿਆਹੇ ਜਾਣ ਮਗਰੋਂ ਲੜਕੀ ਦੇ ਮਾਤਾ-ਪਿਤਾ ਲੜਕੀ ਨੂੰ ਘਰ ਦੇ ਸਾਮਾਨ ਤੇ ਪਹਿਰਾਵੇ ਨਾਲ ਸੰਬੰਧਿਤ ਜ਼ਰੂਰੀ ਸਾਮਾਨ ਵੀ ਦਿੰਦੇ ਹਨ । ਉਂਝ ਮਾਤਾ-ਪਿਤਾ ਆਪਣੀ ਪੰਜੀ ਅਤੇ ਜਾਇਦਾਦ ਵਿਚੋਂ ਲੜਕੀ ਨੂੰ ਦਾਜ ਦੀ ਸੂਰਤ ਵਿਚ ਕੁੱਝ ਭਾਗ ਦੇ ਆਪਣਾ ਫ਼ਰਜ਼ ਵੀ ਸਮਝਦੇ ਹਨ ।
ਇਕ ਲਾਹਨਤ-ਬੇਸ਼ਕ ਪੁਰਾਤਨ ਕਾਲ ਵਿਚ ਦਾਜ ਦੀ ਪ੍ਰਥਾ ਇਕ ਚੰਗੇ ਉਦੇਸ਼ ਨਾਲ ਆਰੰਭ ਹੋਈ, ਪਰ ਵਰਤਮਾਨ ਕਾਲ ਵਿਚ ਇਹ ਇਕ ਬੁਰਾਈ ਅਤੇ ਲਾਹਨਤ ਬਣ ਚੁੱਕੀ ਹੈ | ਅੱਜ-ਕਲ੍ਹ ਲੜਕੀ ਦੀ ਸੇਸ਼ਟਤਾ ਉਸ ਦੀ ਸ਼ੀਲਤਾ, ਸੁੰਦਰਤਾ ਜਾਂ ਪੜ੍ਹਾਈ ਤੋਂ ਨਹੀਂ ਮਾਪੀ ਜਾਂਦੀ, ਸਗੋਂ ਦਾਜ ਨਾਲ ਮਾਪੀ ਜਾਂਦੀ ਹੈ । ਵਰਾਂ ਦੀ ਨੀਲਾਮੀ ਹੁੰਦੀ ਹੈ ਅਤੇ ਨਕਦ-ਰਾਸ਼ੀ ਜਾਂ ਸੋਨੇ ਦੀ ਚਮਕ-ਦਮਕ ਨਾਲ ਕੋਈ ਵੀ ਉਸ ਨੂੰ ਖ਼ਰੀਦ ਸਕਦਾ ਹੈ । ਇਸ ਪ੍ਰਕਾਰ ਅੱਜ-ਕਲ੍ਹ ਮੁੰਡੇ ਦਾ ਕੁੜੀ ਨਾਲ ਨਹੀਂ, ਸਗੋਂ ਚੈੱਕ ਬੁੱਕ ਨਾਲ ਵਿਆਹ ਹੁੰਦਾ ਹੈ । ਸਾਰੇ ਸਮਾਜ ਦਾ ਇਹ ਚਾਲਾ ਹੋਣ ਕਰਕੇ ਦਾਜ ਨੂੰ ਬੁਰਾਈ ਨਹੀਂ, ਸਗੋਂ ਵਿਸ਼ੇਸ਼ਤਾ ਗਿਣਿਆ ਜਾਣ ਲੱਗਾ ਹੈ । ਬਹੁਤ ਸਾਰੇ ਲਾਲਚੀ ਲੋਕ ਆਪਣੇ ਮੁੰਡੇ ਦੇ ਵਿਆਹ ਸਮੇਂ ਕੁੜੀ ਵਾਲਿਆਂ ਨਾਲ ਨਿਸਚਿਤ ਰਕਮ ਜਾਂ ਸਾਮਾਨ ਲੈਣ ਦੀ ਗੱਲ ਪੱਕੀ ਕਰਦੇ ਹਨ । ਇਸ ਤਰ੍ਹਾਂ ਇਹ ਅਮੀਰਾਂ ਲਈ ਇਕ ਦਿਲ-ਪਰਚਾਵਾ, ਪਰ ਗਰੀਬਾਂ ਲਈ ਨਿਰੀ ਮੁਸੀਬਤ ਬਣ ਕੇ ਰਹਿ ਗਈ ਹੈ । ਇਸ ਵਿਚ ਕਸੂਰ ਇਕੱਲਾ ਮੁੰਡੇ ਵਾਲਿਆਂ ਦਾ ਹੀ ਨਹੀਂ ਹੁੰਦਾ, ਸਗੋਂ ਕਾਲੇ ਧਨ ਦੇ ਮਾਲਕ ਅਮੀਰ ਲੋਕ ਆਪਣੇ ਧਨ ਨੂੰ ਕੁੜੀ ਦੇ ਦਾਜ ਤੇ ਵਿਆਹ ਦੀ ਸ਼ਾਨ-ਸ਼ੌਕਤ ਉੱਪਰ ਖ਼ਰਚ ਕੇ ਰੋੜ੍ਹ ਦਿੰਦੇ ਹਨ । ਉਨ੍ਹਾਂ ਦੀ ਦੇਖਾ-ਦੇਖੀ ਗ਼ਰੀਬ ਲੋਕਾਂ ਨੂੰ ਆਪਣੀ ਲਹੂ-ਪਸੀਨੇ ਦੀ ਕਮਾਈ ਇਸ ਦੇ ਲੇਖੇ ਲਾਉਣੀ ਪੈਂਦੀ ਹੈ, ਉਨ੍ਹਾਂ ਨੂੰ ਕਰਜ਼ੇ ਲੈਣੇ ਤੇ ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ । ਆਮ ਕਰਕੇ ਮਾਪਿਆਂ ਨੂੰ ਪਰਾਏ ਘਰ ਵਿਚ ਜਾ ਰਹੀ ਆਪਣੀ ਧੀ ਦੇ ਸੱਸ-ਸਹੁਰੇ ਦੇ ਪਤੀ ਨੂੰ ਖੁਸ਼ ਕਰਨ ਲਈ ਬਹੁਤਾ ਦਾਜ ਦੇਣਾ ਪੈਂਦਾ ਹੈ, ਤਾਂ ਜੋ ਉਨ੍ਹਾਂ ਦੀ ਧੀ ਨਾਲ ਕੋਈ ਬੁਰਾ ਸਲੂਕ ਨਾ ਕਰ ਸਕੇ ।ਉਨ੍ਹਾਂ ਸਾਹਮਣੇ ਵੱਡੀ ਸਮੱਸਿਆ ਪਰਾਏ ਘਰ ਵਿਚ ਆਪਣੀ ਧੀ ਨੂੰ ਵਸਾਉਣ ਦੀ ਹੁੰਦੀ ਹੈ । ਇਸ ਪ੍ਰਕਾਰ ਇਹ ਬਈ ਸਾਡੇ ਸਮਾਜ ਅਤੇ ਸਾਡੀ । ਆਰਥਿਕਤਾ ਦੀ ਇਕ ਵੱਡੀ ਦੁਸ਼ਮਣ ਹੈ ।
ਦੂਰ ਕਰਨ ਦੇ ਉਪਾਅ-ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਦਾਜ ਇਕ ਅਜਿਹੀ ਲਾਹਣਤ ਹੈ, ਜਿਸ ਦੇ ਹੁੰਦਿਆਂ ਨਾ ਸਾਡਾ ਸਮਾਜ ਬੌਧਿਕ ਜਾਂ ਨੈਤਿਕ ਤੌਰ ‘ਤੇ ਵਿਕਸਿਤ ਕਿਹਾ ਜਾ ਸਕਦਾ ਹੈ ਤੇ ਨਾ ਹੀ ਇਸ ਦੀ ਆਰਥਿਕਤਾ ਵਿਚ ਦਿੜਤਾ ਆ ਸਕਦੀ ਹੈ । ਇਸ ਦੇ ਨਾਲ ਹੀ ਸਾਡੀਆਂ ਇਹ ਗੱਲਾਂ ਥੋਥੀਆਂ ਹੋ ਕੇ ਰਹਿ ਜਾਂਦੀਆਂ ਹਨ ਕਿ ਭਾਰਤ ਵਿਚ ਇਸਤਰੀ ਨੂੰ ਮਰਦ ਦੇ ( ਬਰਾਬਰ ਦਾ ਦਰਜਾ ਪ੍ਰਾਪਤ ਹੈ । ਇਸ ਬੁਰਾਈ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਕੁੱਝ ਕਾਨੂੰਨ ਬਣਾਏ ਹਨ, ਪਰ ਉਹ ਬਹੁਤੇ ਅਸਰਦਾਰ ਸਾਬਤ ਨਹੀਂ ਹੋ ਸਕੇ | ਅਸਲ ਵਿਚ ਕਾਨੂੰਨ ਵੀ ਤਾਂ ਹੀ ਲਾਗੂ ਹੋ ਸਕਦੇ ਹਨ, ਜੇਕਰ ਸਮਾਜ ਅਤੇ ਪ੍ਰਸ਼ਾਸਕੀ ਢਾਂਚਾ ਪੂਰੀ ਈਮਾਨਦਾਰੀ ਤੋਂ ਕੰਮ ਲਵੇ, ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨੀ ਜ਼ਰੂਰੀ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਵਿਆਹ ਸਮੇਂ ਵੱਡੇ ਦਿਖਾਵਿਆਂ, ਵੱਡੀਆਂ ਬਰਾਤਾਂ ਤੇ ਦਾਜ ਆਦਿ ਦਾ ਵਿਰੋਧ ਕਰਨਾ ਜ਼ਰੂਰੀ ਹੈ । ਇਸ ਸੰਬੰਧੀ ਕਾਰਵਾਈ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਤੇ ਸ਼ਹਿਰਾਂ ਵਿਚ ਲੋਕ-ਭਲਾਈ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਹੈ | ਲੜਕਿਆਂ ਨੂੰ ਆਪਣੇ ਮਾਪਿਆਂ ਦੁਆਰਾ ਕੀਤੇ ਜਾਂਦੇ ਦਾਜ ਦੇ ਲਾਲਚ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਲੜਕੀਆਂ ਨੂੰ ਉੱਥੇ ਵਿਆਹ ਕਰਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ, ਜਿੱਥੇ ਦਾਜ ਦੀ ਮੰਗ ਕੀਤੀ ਜਾ ਰਹੀ ਹੋਵੇ । ਇਸ ਸੰਬੰਧੀ ਕੁੱਝ ਥਾਂਵਾਂ ‘ਤੇ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਪ੍ਰਣ ਵੀ ਦੁਆਏ ਜਾਂਦੇ ਹਨ | ਕੁੜੀਆਂ ਨੂੰ ਵਿੱਦਿਆ ਪੜ ਕੇ ਸ਼ੈ-ਨਿਰਭਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਦਾਜ ਦੇ ਲਾਲਚੀ ਸਹੁਰਿਆਂ ਨਾਲੋਂ ਵੱਖ ਹੋ ਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ । ਇਸ ਦੇ ਨਾਲ ਹੀ ਸਰਕਾਰ ਵਲੋਂ ਦਾਜ ਨੂੰ ਗ਼ੈਰ-ਕਾਨੂੰਨੀ ਐਲਾਨ ਕਰਨ ਦੇ ਨਾਲ ਸੰਚਾਰ-ਸਾਧਨਾਂ ਤੇ ਵਿੱਦਿਆ ਦੁਆਰਾ ਇਸ ਵਿਰੁੱਧ ਜ਼ੋਰਦਾਰ ਲੋਕ-ਰਾਇ ਪੈਦਾ ਕਰਨੀ ਚਾਹੀਦੀ ਹੈ।
ਸਾਰ-ਅੰਸ਼-ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਦਾਜ ਪ੍ਰਥਾ ਸਾਡੇ ਸਮਾਜ ਨੂੰ ਲੱਗਾ ਹੋਇਆ ਇਕ ਕੋੜ੍ਹ ਹੈ । ਇਸ ਦੀ ਹੋਂਦ ਵਿਚ ਸਾਨੂੰ ਸੱਭਿਆ ਮਨੁੱਖ ਕਹਾਉਣ ਦਾ ਕੋਈ ਅਧਿਕਾਰ ਨਹੀਂ । ਜਿਸ ਸਮਾਜ ਵਿਚ ਦੁਲਹਨਾਂ ਨੂੰ ਪਿਆਰ ਦੀ ਥਾਂ ਕਸ਼ਟ ਦਿੱਤੇ ਜਾਂਦੇ ਹਨ, ਉਹ ਸੱਚਮੁੱਚ ਹੀ ਅਸੱਭਿਆ ਤੇ ਅਵਿਕਸਿਤ ਸਮਾਜ ਹੈ । ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਕੁਰੀਤੀ ਦੀਆਂ ਜੜਾਂ ਪੁੱਟਣ ਲਈ ਲੱਕ ਬੰਨ੍ਹ ਲਈਏ ।