ਦੁਸਹਿਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਕਿਵੇਂ ?
pls tell me in Punjabi I will follow u mark u as brainlist plus like star everything pls tell me in Punjabi and fast also
Answers
Answer:
ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਉਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦੀ ਹੋਂਦ ਕਾਇਮ ਰਹਿ ਸਕੀ ਹੈ, ਜਿਨ੍ਹਾਂ ਦਾ ਸਬੰਧ ਬਹੁ-ਗਿਣਤੀ ਲੋਕਾਂ ਦੀਆਂ ਸਾਂਝੀਆਂ ਖੁਸ਼ੀਆਂ ਨਾਲ ਹੈ ਜਾਂ ਜਿਨ੍ਹਾਂ ਨਾਲ ਮਨੁੱਖਤਾ ਦੇ ਭਲੇ ਦੀ ਗੱਲ ਜੁੜੀ ਹੋਈ ਹੈ ਤੇ ਜਿਹੜੇ ਲੋਕਾਂ ਨੂੰ ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਰਾਹੀਂ ਇਕ ਦੂਜੇ ਨਾਲ ਜੋੜਦੇ ਹਨ। ਦੁਸਹਿਰਾ ਦਾ ਤਿਉਹਾਰ ਬਹੁਤ ਪੁਰਾਣੇ ਸਮੇਂ ਤੋਂ ਮਨਾਏ ਜਾਣ ਵਾਲੇ ਤਿਉਹਾਰਾਂ 'ਚੋਂ ਇਕ ਪ੍ਰਮੁੱਖ ਤਿਉਹਾਰ ਹੈ। ਪਿੰਡਾਂ, ਨਗਰਾਂ, ਸ਼ਹਿਰਾਂ, ਮੁਹੱਲਿਆਂ ਵਿੱਚ ਮਨਾਇਆ ਜਾਣ ਵਾਲਾ ਦੁਸਹਿਰਾ ਦਾ ਇਹ ਤਿਉਹਾਰ ਰਾਮ ਚੰਦਰ, ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪ੍ਰਤੀਕਾਂ ਰਾਹੀਂ ਸਾਨੂੰ ਅੱਜ ਵੀ ਸੁਨੇਹਾ ਦਿੰਦਾ ਹੈ ਕਿ ਬਦੀ ਥੋੜ੍ਹੀ ਦੇਰ ਤਾਂ ਜ਼ਰੂਰ ਵੱਧਦੀ ਹੈ, ਪਰ ਅਖੀਰ ਜਿੱਤ ਨੇਕੀ (ਸੱਚ) ਦੀ ਹੁੰਦੀ ਹੈ। ਝੂਠ ਨੂੰ ਸੱਚ ਅੱਗੇ ਝੁਕਣਾ ਹੀ ਪੈਂਦਾ ਹੈ ਤੇ ਆਪਣੀ ਹਾਰ ਮੰਨਣੀ ਹੀ ਪੈਂਦੀ ਹੈ। ਬੁਰਾਈ ਚੰਗਿਆਈ ਅੱਗੇ ਕਦੇ ਨਹੀਂ ਟਿਕ ਸਕਦੀ। ਹੰਕਾਰ ਮਨੁੱਖ ਨੂੰ ਨਾਸ਼ ਦੇ ਰਾਹ ਵੱਲ ਲੈ ਜਾਂਦਾ ਹੈ। ਤਾਕਤ, ਧਨ-ਦੌਲਤ ਦਾ ਹੰਕਾਰ ਮਨੁੱਖ ਨੂੰ ਸਮਾਜ ਵਿੱਚ ਫਿੱਕਾ ਪਾ ਦਿੰਦਾ ਹੈ। ਜਬਰ, ਜ਼ੁਲਮ, ਝੂਠ ਅਤੇ ਅਨਿਆਂ ਦਾ ਸਾਥ ਦੇਣ ਵਾਲਿਆਂ ਨੂੰ ਅੰਤ ਸਜ਼ਾ ਭੁਗਤਣੀ ਹੀ ਪੈਂਦੀ ਹੈ। ਅਜਿਹਾ ਹੀ ਹੋਇਆ ਹੈ ਰਾਵਣ, ਮੇਘਨਾਥ ਤੇ ਕੁੰਭਕਰਨ ਨਾਲ। ਅੱਸੂ ਮਹੀਨੇ ਵਿੱਚ ਨਰਾਤੇ ਹੁੰਦੇ ਹਨ ਤੇ ਇਹ ਵੀ ਕਿਹਾ ਜਾਂਦਾ ਹੈ ਕਿ 'ਨੌਂ ਨਰਾਤੇ ਦਸਵਾਂ ਦੁਸਹਿਰਾ।' ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼, ਚੌਥੀ ਵਾਰ, 1981 ਪੰਨਾ 615 'ਤੇ ਦੁਸਹਿਰਾ ਸਬੰਧੀ ਵਰਣਨ ਕੀਤਾ ਹੈ। ਦੁਸਹਿਰਾ ਜਿਸ ਦਿਨ ਦਸ ਪਾਪ ਨਾਸ਼ ਕਰਨ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ, ਉਨ੍ਹਾਂ ਨੇ ਦਸ ਪਾਪ ਇਹ ਦੱਸੇ ਹਨ। 'ਇਕਰਾਰ ਕਰਕੇ ਪੂਰਾ ਨਾ ਕਰਨਾ, ਹਿੰਸਾ, ਵੇਦ ਵਿਰੁੱਧ ਕਰਮ, ਪਰ-ਇਸਤਰੀ ਗਮਨ, ਕੁਵਾਕਯ (ਭੈੜੇ ਸ਼ਬਦ) ਕਹਿ ਕੇ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਣਾ ਅਤੇ ਫਜ਼ੂਲ ਬਰਬਾਦ ਕਰਨਾ।' ਇਸੇ ਤਰ੍ਹਾਂ ਉਹ ਅੱਗੇ ਲਿਖਦੇ ਹਨ। ਵਿਜਯ ਦਸਮੀ, ਅੱਸੂ ਸਦੀ 10, ਇਸ ਦਿਨ ਇਸ ਸੀਸਧਾਰੀ ਰਾਵਣ ਦੇ ਵਧ ਲਈ ਸ੍ਰੀ ਰਾਮ ਚੰਦਰ ਜੀ ਨੇ ਚੜ੍ਹਾਈ ਕੀਤੀ ਸੀ। ''ਤਿਥਿ ਵਿਜਯ ਦਸਮੀ ਪਾਇ। ਉਠਿ ਚਲੇ ਸ੍ਰੀ ਰਘੁਰਾਇ।'' ਦਲਵੀਰ ਲੁਧਿਆਣਵੀ ਅਨੁਸਾਰ ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾਂ ਨੂੰ ਹਰਨ ਵਾਲਾ। ਲੋਕ ਮਨੌਤ ਹੈ ਕਿ ਰਾਵਣ ਜੋ ਲੰਕਾ ਦਾ ਰਾਜਾ ਸੀ, ਦੇ ਦਸ ਸਿਰ ਸਨ ਅਤੇ ਲੰਕਾ ਵੀ ਸੋਨੇ ਦੀ ਬਣੀ ਹੋਈ ਸੀ। ਰਾਵਣ ਇਕ ਉੱਚ ਸ਼ਕਤੀਮਾਨ ਰਾਜਾ, ਮਹਾਨ ਵਿਦਵਾਨ ਤੇ ਬ੍ਰਾਹਮਣ ਸੀ, ਜੋ ਚਾਰੇ ਵੇਦਾਂ ਦਾ ਗਿਆਤਾ ਸੀ। ਉਸ ਕੋਲ ਸ਼ਕਤੀਆਂ ਦਾ ਭੰਡਾਰ ਸੀ, ਇਹ ਭਰਮ ਵੀ ਉਸ ਨੇ ਪਾਲ ਰੱਖਿਆ ਸੀ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਹੈ, ਉਸ ਦਾ ਕੋਈ ਸਾਨੀ ਨਹੀਂ। ਉਸ ਦਾ ਪੁੱਤਰ ਮੇਘਨਾਥ ਜਿਸ ਨੂੰ ਲੋਕ 'ਇੰਦਰਜੀਤ' ਕਹਿ ਕੇ ਪੁਕਾਰਦੇ ਸਨ। ਕੁੰਭਕਰਨ, ਜੋ ਰਾਵਣ ਦਾ ਵੱਡਾ ਭਰਾ ਸੀ, ਅਤਿ ਬਲਸ਼ਾਲੀ ਸੀ।ਰਾਵਣ ਇਕ ਮਹਾਨ ਯੋਧਾ, ਸੂਰਬੀਰ, ਦੂਰਅੰਦੇਸ਼ੀ ਤੇ ਉੱਚੇ ਖ਼ਿਆਲਾਂ ਦਾ ਵਿਦਵਾਨ ਹੋਇਆ ਹੈ ਤਾਂ ਹੀ ਭਗਵਾਨ ਸ੍ਰੀ ਰਾਮ ਚੰਦਰ ਨੇ ਲਕਸ਼ਮਣ (ਲਛਮਣ) ਨੂੰ ਇਹ ਆਦੇਸ਼ ਦਿੱਤਾ ਸੀ ਕਿ ਰਾਵਣ ਕੋਲ ਜਾ ਕੇ ਸਿੱਖਿਆ ਪ੍ਰਾਪਤ ਕਰੇ। ਰਾਵਣ ਨੇ ਲਕਸ਼ਮਣ ਨੂੰ ਚਾਰ ਸਿੱਖਿਆਵਾਂ ਪ੍ਰਦਾਨ ਕੀਤੀਆਂ, ਜੋ ਉਸ ਦੀ ਜ਼ਿੰਦਗੀ ਦਾ ਨਿਚੋੜ ਸਨ, ਜਿਨ੍ਹਾਂ ਵਿੱਚੋਂ ਇਕ ਇਹ ਵੀ ਸੀ ਕਿ ਜੋ ਵੀ ਕੰਮ ਕਰਨਾ ਹੈ, ਆਪਣੇ ਬਲਬੂਤੇ 'ਤੇ ਕਰਨਾ ਹੈ। ਨਿਮਰਤਾ ਦੀ ਮੂਰਤ ਸ੍ਰੀ ਰਾਮ ਚੰਦਰ ਜੀ ਨੇ ਵਿਸ਼ਨੂੰ ਅਵਤਾਰ ਹੁੰਦੇ ਹੋਏ ਵੀ ਇਕ ਸਾਧਾਰਨ ਮਨੁੱਖ ਵਾਂਗ ਜੀਵਨ ਬਿਤਾਇਆ। ਵਿਦਿਆ ਆਪਣੇ ਗੁਰੂਆਂ ਵਸ਼ਿਸ਼ਠ ਅਤੇ ਵਿਸ਼ਵਾਮਿੱਤਰ ਤੋਂ ਪ੍ਰਾਪਤ ਕੀਤੀ। ਪਿਤਾ ਦੇ ਵਚਨਾਂ ਦੀ ਪਾਲਣਾ ਲਈ ਮਾਤਾ ਕੈਕੇਈ ਨੂੰ ਨਮਸਕਾਰ ਕਰਕੇ 14 ਸਾਲ ਬਨਵਾਸ ਕੱਟਿਆ। ਜਾਂਦਿਆਂ ਹੋਇਆਂ ਮਾਂ ਨੂੰ ਕਿਹਾ, ''ਮਾਂ ! ਮੈਂ ਤੇਰਾ ਰਿਣੀ ਹਾਂ, ਧੰਨਵਾਦੀ ਹਾਂ, ਤੂੰ ਮੈਨੂੰ ਪਿਤਾ ਜੀ ਦੇ ਵਚਨਾਂ ਨੂੰ ਪੂਰਾ ਕਰਨ ਦਾ ਸੁਭਾਗਾ ਮੌਕਾ ਬਖਸ਼ਿਆ। ਜੰਗਲ ਵਿੱਚ ਰਿਸ਼ੀਆਂ-ਮੁਨੀਆਂ ਦੀ ਸੇਵਾ ਕਰਕੇ ਅਸ਼ੀਰਵਾਦ ਅਤੇ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕੀਤਾ।'' ਇਹੀ ਨਹੀਂ ਵਿਸ਼ਵਾਮਿੱਤਰ ਤੋਂ ਰਾਵਣ ਦੀ ਹੱਤਿਆ ਲਈ ਵਿਸ਼ੇਸ਼ ਤੰਤਰ ਰਾਹੀਂ ਵਿਸ਼ੇਸ਼ ਵਿਜੇ ਸਾਧਨਾ ਪੂਰੀ ਕੀਤੀ ਅਤੇ ਰਿਸ਼ੀ ਅਗਸਤ ਜੀ ਤੋਂ ਆਦਿਤਯ ਹਿਰਦੇ ਸ੍ਰੋਤ ਦੀ ਪਾਠ-ਪੂਜਾ ਸਿੱਖ ਕੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਰਾਵਣ ਦੀ ਧੁੰਨੀ ਵਿੱਚ ਸਥਿਤ ਅੰਮ੍ਰਿਤ ਕਲਸ਼ ਨੂੰ ਸੂਰਜ ਮੰਤਰਾਂ ਦੀ ਮਦਦ ਨਾਲ ਸੁਕਾ ਕੇ ਰਾਵਣ 'ਤੇ ਜਿੱਤ ਹਾਸਲ ਕੀਤੀ। ਮਰਿਆਦਾਵਾਂ ਦੇ ਤਹਿਤ ਕਈ ਵਾਰ ਯੁੱਧ ਤੋਂ ਪਹਿਲਾਂ ਰਾਵਣ ਨੂੰ ਧਰਮ ਦੇ ਰਸਤੇ 'ਤੇ ਲਿਆਉਣ ਲਈ ਕਦੇ ਹਨੂੰਮਾਨ, ਕਦੇ ਅੰਗਦ ਅਤੇ ਕਦੇ ਵਿਭੂਸ਼ਣ ਨੂੰ ਕੁੰਭਕਰਨ ਕੋਲ ਭੇਜ ਕੇ ਸ਼ਾਂਤੀ ਦਾ ਦੂਤ ਬਣਾ ਕੇ ਯੁੱਧ ਟਾਲਣ ਦੀ ਕੋਸ਼ਿਸ਼ ਕੀਤੀ। ਅਖੀਰ ਉਲਟ ਸਥਿਤੀਆਂ ਵਿੱਚ ਅਧਰਮ ਤੇ ਧਰਮ ਦਾ ਜੇਤੂ ਝੰਡਾ ਝੁਲਾਉਣ ਲਈ ਦਸ ਸਿਰਾਂ ਵਾਲੇ ਰਾਵਣ ਨੂੰ ਮਾਰ ਕੇ ਮਨੁੱਖ ਜਾਤੀ ਨੂੰ ਦੁਸਹਿਰੇ ਨੂੰ ਤਿਉਹਾਰ ਵਜੋਂ ਮਨਾਉਣ ਦਾ ਤੋਹਫਾ ਦੇਣ ਦੇ ਨਾਲ ਗਿਆਨ ਵਧਾਉਣ ਦਾ ਮੌਕਾ ਪ੍ਰਦਾਨ ਕੀਤਾ ਤਾਂ ਕਿ ਮਨੁੱਖ ਜਾਤੀ ਪ੍ਰਭੂ ਰਾਮ ਦੀਆਂ ਨੀਤੀਆਂ ਤੇ ਮਰਿਆਦਾਵਾਂ ਨੂੰ ਯਾਦ ਰੱਖੇ। ਦੇਸ਼ 'ਚ ਉੱਤਰ ਤੋਂ ਲੈ ਕੇ ਦੱਖਣ ਤੱਕ ਤਿਉਹਾਰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਤਰ ਵਿੱਚ ਜੇ ਕੁੱਲੂ ਦਾ ਦੁਸਹਿਰਾ ਪ੍ਰਸਿੱਧ ਹੈ ਤਾਂ ਦੱਖਣ ਵਿੱਚ ਮੈਸੂਰ ਦਾ ਦੁਸਹਿਰਾ ਇਸ ਤੋਂ ਵੱਧ ਮਹੱਤਤਾ ਰੱਖਦਾ ਹੈ। ਉਥੇ ਇਸ ਨੂੰ ਵਿਜੇ ਦਸਮੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ ਲੋਕ ਅੱਜ ਵੀ ਵਿਜੇ ਦਸਮੀ ਵਾਲੇ ਦਿਨ ਸ਼ਮੀਕ ਰੁੱਖ ਦੇ ਪੱਤੇ ਇਕ-ਦੂਜੇ ਨੂੰ ਦੇਣਾ ਸ਼ੁੱਭ ਸਮਝਦੇ ਹਨ। ਪੂਜਾ ਵੀ ਦੁਸਹਿਰੇ ਵਾਂਗ ਬਦੀ ਉੱਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਕਿਉਂਕਿ