World Languages, asked by js8139126, 8 months ago

poem on guru Ramdas ji ​

Answers

Answered by rk10053004
6

ਸੋਹਣਾ-ਸੁਨੱਖਾ ਹੱਸਮੁੱਖ ਚਹਿਰਾ, ਕੀ ਦੱਸਾਂ ਓਹਦੀ ਬਾਤ ਲਾਸਾਨੀ

ਛੋਟੀ ਉਮਰੇ ਅਨਾਥ ਹੋ ਗਿਆ, ਸੱਤ ਸਾਲਾ ਓਹ ਦਿਲ ਦਾ ਦਾਨੀ

ਸਾਕ ਸੰਬੰਧੀਆਂ ਪੁੱਛ ਨ ਕੀਤੀ, ਬਾਸਰਕੇ ਲੈ ਆਈ ਉਸਦੀ ਨਾਨੀ

ਨਾਮ ਅੰਮ੍ਰਿਤ ਲੈ ਸਤਿਗੁਰਾਂ ਤੋਂ, ਰਾਮਦਾਸ ਪਾਇਆ ਪਦ ਨਿਰਬਾਨੀ

ਕਿਰਤ-ਵਿਰਤ ਲਈ ਘੁੰਘਣੀਆਂ ਵੇਚ, ਦਿਨ ਰਾਤੀ ਗੁਰੂ ਸੇਵ ਕਮਾਈ

ਸਤਿਗੁਰੂ ਪਰਖ ਕੇ ਜੋਤ ਅਮੁੱਲੀ, ਆਪਣੀ ਧੀ ਉਸ ਨਾਲ ਵਿਆਹੀ

ਰਿਦੈ ਗਰੀਬੀ, ਕਰ ਇਸ਼ਕ ਹਕੀਕੀ, ਰਾਮਦਾਸ ਨੂੰ ਮਿਲੀ ਗੁਰਿਆਈ

ਸਿੱਖੀ ਦੀ ਬਣ ਚੌਥੀ ਮੰਜਲ, ਰਾਮਦਾਸਪੁਰ ਨਗਰੀ ਸਤਿਗੁਰਾਂ ਵਸਾਈ

ਅੰਮ੍ਰਿਤਸਰ ਹਰਿਮੰਦਰ ਸਾਜਿਆ, 30 ਰਾਗਾਂ ਵਿਚ ਬਾਣੀ ਉਚਾਰੀ

ਜਿੰਨ੍ਹੀ ਤੂੰ ਸੇਵਿਆ ਭਾਉ ਕਰਿ, ਤਿਨ ਕਾ ਜਨਮ ਮਰਣ ਨਿਵਾਰੀ

ਅਨੰਦੁ ਕਾਰਜ ਦੀ ਰੀਤ ਚਲਾ ਕੇ, ਸਿੱਖੀ ਦੀ ਪਹਿਚਾਣ ਸਵਾਰੀ

ਸੋਢੀ ਸੁਲਤਾਨ ਪਿਤਾ ਪਿਆਰੇ, ਹਰਮੀਤ ਸਿੰਘ ਤੈਥੋਂ ਬਲਿਹਾਰੀ.

Similar questions