poem on punjab in punjabi
Answers
Answer:
ਗੀਤ-(ਤਰਜ਼ ਅੰਗਰੇਜ਼ੀ)
ਦੀਨ ਦੁਨੀ ਦੇ ਮਾਲਿਕ ! ਤੂੰ ਕਰਦੇ ਬੇੜਾ ਪਾਰ,
ਬਰਕਤਾਂ ਵਸਾ ਕੇ, ਬਾਗ਼ ਤੇ ਲਿਆ ਬਹਾਰ,
ਪਾ ਦੇ ਠੰਢ ਠਾਰ । ਦੀਨ ਦੁਨੀ…
ਤਾਰੇ ਦੇ ਅੰਦਰ ਰੁਸ਼ਨਾਈ ਤੇਰੀ,
ਸੂਰਜ ਦੇ ਅੰਦਰ ਗਰਮਾਈ ਤੇਰੀ,
ਸਾਗਰ ਦੇ ਅੰਦਰ ਡੂੰਘਾਈ ਤੇਰੀ,
ਆਕਾਸ਼ਾਂ ਤੇ ਤੇਰਾ ਖਿਲਾਰ ।ਦੀਨ ਦੁਨੀ…
ਹਾਥੀ ਤੇ ਕੀੜੀ ਵਿਚ ਇੱਕੋ ਸਾਮਾਨ,
ਹਰ ਕਤਰਾ ਲਹੂ ਵਿਚ ਅਣਗਿਣਤ ਜਾਨ,
ਹਰ ਜਾਨ ਦੇ ਅੰਦਰ ਤੇਰਾ ਮਕਾਨ,
ਕੀ ਕਰੀਏ ਤੇਰਾ ਸ਼ੁਮਾਰ ? ਦੀਨ ਦੁਨੀ…
ਪੰਜ ਪਾਣੀਆਂ ਦਾ ਦੇਸ਼,
ਇੱਕ ਬੋਲੀ ਇੱਕ ਵੇਸ ॥
ਇੱਕੋ ਢੋਲ ਇੱਕੋ ਤਾਲ,
ਵੱਖੋ-ਵੱਖ ਭਾਵੇਂ ਚਾਲ।
ਗਿੱਧਾ, ਭੰਗੜਾ, ਧਮਾਲ,
ਕਿਤੇ ਝੂਮਰ ਕਮਾਲ।
ਕਿਤੇ ਰਾਵੀ ਤੇ ਝਨਾਂ,
ਕਿੱਦਾਂ ਹੋਏ ਨੇ ਰਵਾਂ।
ਜਾਣ ਮਾਰ-ਮਾਰ ਮੱਲਾਂ,
ਕਿਤੇ ਪਾਣੀ ਦੀਆਂ ਛੱਲਾਂ।
ਆ ਕੇ ਸਤਲੁਜ ਦੇ ਕੋਲ,
ਮਿੱਠੇ ਬੋਲਦੇ ਨੇ ਬੋਲ।
ਕਿਤੇ ਮਿੱਟੀ ਦੀ ਪਿਆਸ,
ਕਿੰਜ ਬੁੱਝ ਲਈ ਬਿਆਸ ॥
ਕਿਤੇ ਨਹਿਰਾਂ ਦਾ ਜਾਲ,
ਕਿਸੇ ਖੇਤ ਦਾ ਸਵਾਲ।
| ਕਿੰਜ ਹੋਣ ਮਾਲਾ-ਮਾਲ,
ਦੁੱਧ-ਪੁੱਤ ਮਹੀਆਂ ਨਾਲ।
ਮੱਕੀ, ਕਣਕ ਤੇ ਕਮਾਦ,
ਸਰੋਂ ਤੋਰੀਏ ਦਾ ਸਾਗ।
ਕਿਤੇ ਚੁੱਲ੍ਹੇ 'ਤੇ ਸੁਆਣੀ,
ਕਿਸੇ ਦਿਲ ਦੀ ਇਹ ਰਾਣੀ।
ਗੱਲ ਕਰਦੀ ਸਿਆਣੀ,
ਤੋਰ ਸਮੇਂ ਦੀ ਪਛਾਣੀ
ਚੱਲੇ ਦੁਨੀਆ ਦੇ ਨਾਲ,
ਹਰ ਰੰਗ ਹਰ ਹਾਲ।
ਬਾਬੇ ਨਾਨਕ ਦੇ ਬੋਲ,
ਰਹ ਤੇਰਾਂ-ਤੇਰਾਂ ਤੋਲ।
ਕਿਤੇ ਬੋਲਦਾ ਫ਼ਰੀਦ,
ਬੁੱਲਾ, ਵਾਰਸ, ਵਜੀਦ
ਕਿਤੇ ਬੋਲੇ ਸੋ ਨਿਹਾਲ,
ਕਿਤੇ ਸਤਿ ਸ੍ਰੀ ਅਕਾਲ।
ਕੋਈ ਸਕੇ ਨਾ ਖ਼ਰੀਦ,
ਜਦੋਂ ਵਿਕੇ ਨਾ ਸ਼ਹੀਦ
ਆਨ-ਬਾਣ ਨਾਲੇ ਸ਼ਾਨ,
ਸਾਡੀ ਜਿੰਦ, ਸਾਡੀ ਜਾਨ॥
ਸਾਡੇ ਸਾਹਾਂ ਚ ਹਮੇਸ਼
ਪੰਜਾਂ ਪਾਣੀਆਂ ਦਾ ਦੇਸ਼ ਹੈ।