World Languages, asked by rupindercis12, 1 month ago

punjab de ajj de halat​

Answers

Answered by Anonymous
0

Answer:

ਨਵੀਂ ਦਿੱਲੀ: ਭਾਰਤੀ ਰੇਲਵੇ ਕੋਰੋਨਾ ਮਹਾਂਮਾਰੀ ਦੀ ਘੱਟ ਰਹੀ ਮਾਰ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਤੋਹਫ਼ਾ ਮਿਲ ਸਕਦਾ ਹੈ, ਜਿਸ ਲਈ ਰੇਲਵੇ ਵਿਸ਼ੇਸ਼ ਗੁਰਦੁਆਰਾ ਸਰਕਿਟ ਰੇਲ ਚਲਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। 'ਵੇਖੋ ਆਪਣਾ ਦੇਸ਼' ਯੋਜਨਾ ਦੇ ਤਹਿਤ ਆਈਆਰਸੀਟੀਸੀ (IRCTC) ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਵੱਲ ਵਧ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਰੇਲ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਇਥੇ ਆ ਕੇ ਹੀ ਆਪਣਾ ਸਫ਼ਰ ਪੂਰਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸਫ਼ਰ 11 ਦਿਨਾਂ ਦਾ ਹੋਵੇਗਾ। ਇਹ ਚਾਰ ਗੁਰਦੁਆਰਿਆਂ ਨੂੰ ਆਪਣੇ ਅਧੀਨ ਲਵੇਗਾ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦਾ ਹਰਮੰਦਿਰ ਸਾਹਿਬ, ਬਿਹਾਰ ਦੇ ਪਟਨਾ ਵਿੱਚ ਪਟਨਾ ਸਾਹਿਬ, ਨੰਦੇੜ ਸਾਹਿਬ (ਮਹਾਰਾਸ਼ਟਰ) ਅਤੇ ਬਠਿੰਡਾ ਵਿੱਚ ਦਮਦਮਾ ਸਾਹਿਬ ਸ਼ਾਮਲ ਹਨ।

ਇਹ ਰੇਲ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਅੰਬਾਲਾ, ਸਹਾਰਨਪੁਰ, ਲਖਨਊ, ਪਟਨਾ, ਸੂਰਤ, ਅਹਿਮਦਾਬਾਦ, ਜੈਪੁਰ, ਬਠਿੰਡਾ ਸਣੇ ਕਈ ਥਾਂਵਾਂ 'ਤੇ ਠਹਿਰਾਅ ਕਰਦੀ ਹੋਈ ਅੱਜ ਅੰਮ੍ਰਿਤਸਰ ਰੁਕੇਗੀ। ਇਸ ਵਿਸ਼ੇਸ਼ ਰੇਲ ਵਿੱਚ 16 ਕੋਚ ਹਨ, ਜਿਨ੍ਹਾਂ ਵਿੱਚ ਸਲੀਪਰ ਕਲਾਸ ਅਤੇ ਏਸੀ ਕਲਾਸ ਸ਼ਾਮਲ ਹੋਣਗੇ।

Explanation:

Similar questions