CBSE BOARD X, asked by sahbaz4682, 1 year ago

Punjab de lok nach in punjabi atleast 200 words

Answers

Answered by MASKEENDHINDSA
21

Punjab de Lok-Nach

‘ਨੱਚਣ ਟੱਪਣ ਮਨ ਕਾ ਚਾਉ ਇਹ ਗੁਰਬਾਣੀ ਦੀ ਤੁਕ ਦੱਸਦੀ ਹੈ ਕਿ ਮਨੁੱਖ ਮਨ ਦੇ ਵਲਵਲਿਆਂ ਕਾਰਨ ਖੁਸ਼ ਹੋ ਕੇ ਨੱਚਦਾ ਹੈ। ਅਤਿ ਦੀ ਖੁਸ਼ੀ ਕਾਰਨ ਜਦੋਂ ਪੁਰਾਤਨ ਮਨੁੱਖ । ਬੇਮੁਹਾਰਾ ਟੱਪਣ ਲੱਗ ਪਿਆ ਤਾਂ ਲੋਕ-ਨਾਚਾਂ ਦੀ ਸਿਰਜਨਾ ਹੋਈ । ਇਹ ਨਾਚ ਮਨ ਦੀ ਮੌਜ , ਕਾਰਨ ਜਾਂ ਮੌਕੇ ਅਨੁਸਾਰ ਕੀਤੇ ਜਾਂਦੇ ਹਨ ਤਾਂ ਕਿਸੇ ਪ੍ਰਕਾਰ ਦੀ ਸਜ ਧਜ ਦੀ ਜ਼ਰੂਰਤ ਨਹੀਂ ਹੁੰਦੀ। ਮਸਤੀ ਇਸ ਦੀ ਸ਼ਰਤ ਹੈ । ਜਿੰਨਾਂ ਮਸਤ ਹੋ ਕੇ ਕੋਈ ਨੱਚੇਗਾ, ਉਹ ਉੱਨਾ ਹੀ ਪ੍ਰਭਾਵਸ਼ਾਲੀ  ਹੋਵੇਗਾ ।

ਪੰਜਾਬ ਦੇ ਲੋਕ-ਨਾਚਾਂ ਦਾ ਅਰੰਭ ਬਹੁਤ ਪੁਰਾਤਨ ਹੈ ਪਰ ਪੰਜਾਬੀ ਨਾਚਾਂ ਵਿਚ ਧਾਰਮਿਕ ਭਾਵਨਾ ਬਿਲਕੁਲ ਨਹੀਂ ਹੈ, ਜਦ ਕਿ ਹੋਰ ਪ੍ਰਾਂਤਾਂ ਵਿਚ ਇਸ ਦੀ ਮੌਜੂਦਗੀ ਹੈ । ਭੰਗੜਾ, ਗਿੱਧਾ, ਝੂਮਰ ਤੇ ਲੁੱਡੀ ਸਭ ਅਜਿਹੇ ਨਾਚ ਹਨ | ਪੰਜਾਬ ਦੇ ਲੋਕ-ਨਾਚ ਹਰ ਕੋਈ ਨਹੀਂ ਨੱਚ ਸਕਦਾ । ਕਿਉਂਕਿ ਇਨ੍ਹਾਂ ਲਈ ਸਰੀਰਕ ਤਾਕਤ ਹੋਣੀ ਬਹੁਤ ਹੀ ਜ਼ਰੂਰੀ ਹੈ । ਪੰਜਾਬ ਲੋਕ-ਨਾਚਾਂ ਨੂੰ ਵੇਖਣ ਵਾਲੇ ਵੀ ਝੂਮ ਉਠਦੇ ਹਨ ।

ਭੰਗੜਾ ਪੰਜਾਬੀ ਗਭਰੂਆਂ ਦਾ ਨਾਚ ਹੈ । ਮੂਲ ਰੂਪ ਵਿਚ ਇਸ ਦਾ ਸਬੰਧ ਕਣਕ ਦੀ ਫ਼ਸਲ ਨਾਲ ਹੈ । ਵਿਸਾਖੀ ਦੇ ਤਿਉਹਾਰ ਸਮੇਂ ਇਹ ਖਾਸ ਕਰਕੇ ਨੱਚਿਆ ਜਾਂਦਾ ਹੈ । ਥਾਂ-ਥਾਂ ਤੇ ਮੇਲੇ ਲੱਗਦੇ ਹਨ ਤੇ ਇਹ ਨਾਚ ਨੱਚਿਆ ਜਾਂਦਾ ਹੈ । ‘ਢੋਲ’ ਇਸ ਦਾ ਜ਼ਰੂਰੀ ਸਾਜ਼ ਹੈ । ਢੋਲ ਦੀ ਤਾਲ ਨਾਲ ਹੀ ਗਭਰੂ ਪੈਰ ਚੁੱਕਦੇ ਹਨ । ਹੌਲੀ ਕਰਕੇ ਇਕ ਜਣਾ ਬੋਲੀ ਪਾਉਂਦਾ ਤੇ ਫੇਰ ‘ਬੱਲੇ-ਬੱਲੇ ਕਰਕੇ ਉਸ ਬੋਲੀ ਦੀ ਤਾਲ ਨਾਲ ਢੋਲ ਵਜਾ ਕੇ ਇਹ ਨਾਚ ਨੱਚਿਆ ਜਾਂਦਾ ਹੈ।

‘ਗਿੱਧਾ’ ਪੰਜਾਬ ਦਾ ਸਭ ਤੋਂ ਸੌਖਾ ਤੇ ਹਰਮਨ ਪਿਆਰਾ ਨਾਚ ਹੈ । ਵਿਆਹਾਂ ਸਮੇਂ, ਤੀਆਂ ਦੇ ਤਿਉਹਾਰ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਇਹ ਨਾਚ ਨੱਚਿਆ ਜਾਂਦਾ ਹੈ । ਇਕ ਕੁੜੀ ਬੋਲੀ ਪਾਉਂਦੀ ਹੈ ਤੇ ਬੋਲੀ ਦੀ ਤੁਕ ਨੂੰ ਬਾਕੀ ਕੁੜੀਆਂ ਚੁੱਕ ਲੈਂਦੀਆਂ ਹਨ ਤੇ ਤਾੜੀਆਂ ਦਾ ਤਾਲ ਨਾਲ ਗਿੱਧਾ ਪਾਇਆ ਜਾਂਦਾ ਹੈ । ਤਰ੍ਹਾਂ-ਤਰ੍ਹਾਂ ਦੇ ਸਾਂਗ ਜਾਂ ਨਕਲਾਂ ਵੀ ਲਾਹੀਆਂ ਜਾਂਦੀਆਂ ਹਨ । ਬੋਲੀਆਂ ਵਿਚ ਵਿਅੰਗ ਬੜਾ ਤਿੱਖਾ ਹੁੰਦਾ ਹੈ ਇਸ ਕਾਰਨ ਇਹ ਹੋਰ ਵੀ ਸਵਾਦਲੀਆਂ ਬਣ ਜਾਂਦੀਆਂ ਹਨ।

‘ਝੂਮਰ ਨਾਚ ਪਾਕਿਸਤਾਨ ਤੋਂ ਆਇਆ ਹੈ। 1947 ਈ: ਦੀ ਵੰਡ ਸਮੇਂ ਲਾਇਲਪੁਰ, ਮਿੰਟਗੁਮਰੀ ਤੇ ਝੰਗ ਦੇ ਲੋਕ ਇਹ ਨਾਚ ਨੱਚਦੇ ਸਨ । ਇਹ ਨਾਚ ਵੀ ਢੋਲ ਨਾਲ ਨੱਚਿਆ ਜਾਂਦਾ ਹੈ ਤੇ ਇਸ ਵਿਚ ਵੀ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਸੀਮਤ ਨਹੀਂ ਹੁੰਦੀ।

ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ । ਦੋ ਕੁੜੀਆਂ ਆਹਮੋ-ਸਾਹਮਣੇ ਖੜੀਆਂ ਹੋ ਕੇ ਬਾਹਾਂ ਦੀ ਕੰਘੀ ਬਣਾ ਕੇ ਤੇ ਸਾਰਾ ਭਾਰ ਪਿਛੇ ਕਰ ਲੈਂਦੀਆਂ ਹਨ ਤੇ ਪੈਰਾਂ ਨੂੰ ਜੋੜ ਕੇ ਘੁੰਮਦੀਆਂ। ਹੋਈਆਂ ਕਿੱਕਲੀ ਪਾਉਂਦੀਆਂ ਹਨ। ਨਾਲੇ ਨਾਲ ਗਾਉਂਦੀਆਂ ਵੀ ਜਾਂਦੀਆਂ ਹਨ।

ਇਸ ਕਾਰਨ ਹੌਲੀ-ਹੌਲੀ ਇਹ ਨਾਚ ਸਟੇਜਾਂ ਦੇ ਸ਼ਿੰਗਾਰ ਬਣਦੇ ਜਾ ਰਹੇ ਹਨ । ਇਹ ਨਾਚ ਖਤਮ ਹੋ ਰਹੇ ਹਨ । ਸੋ ਸਾਨੂੰ ਚਾਹੀਦਾ ਹੈ ਕਿ ਦੁਬਾਰਾ ਉਹੀ ਪ੍ਰੇਮਕਾਰ ਜੀ ਨੂੰ ਆਪਣੇ ਜੀਵਨ ਵਿਚ ਲਿਆਈਏ ਤਾਂ ਕਿ ਲੋਕ-ਨਾਚਾਂ ਦੀ ਪਰੰਪਰਾ ਖਤਮ ਨਾ ਹੋ ਸਕੇ ।

Answered by khushibatth847
7

Answer:‘ਨੱਚਣ ਟੱਪਣ ਮਨ ਕਾ ਚਾਉ ਇਹ ਗੁਰਬਾਣੀ ਦੀ ਤੁਕ ਦੱਸਦੀ ਹੈ ਕਿ ਮਨੁੱਖ ਮਨ ਦੇ ਵਲਵਲਿਆਂ ਕਾਰਨ ਖੁਸ਼ ਹੋ ਕੇ ਨੱਚਦਾ ਹੈ। ਅਤਿ ਦੀ ਖੁਸ਼ੀ ਕਾਰਨ ਜਦੋਂ ਪੁਰਾਤਨ ਮਨੁੱਖ । ਬੇਮੁਹਾਰਾ ਟੱਪਣ ਲੱਗ ਪਿਆ ਤਾਂ ਲੋਕ-ਨਾਚਾਂ ਦੀ ਸਿਰਜਨਾ ਹੋਈ । ਇਹ ਨਾਚ ਮਨ ਦੀ ਮੌਜ , ਕਾਰਨ ਜਾਂ ਮੌਕੇ ਅਨੁਸਾਰ ਕੀਤੇ ਜਾਂਦੇ ਹਨ ਤਾਂ ਕਿਸੇ ਪ੍ਰਕਾਰ ਦੀ ਸਜ ਧਜ ਦੀ ਜ਼ਰੂਰਤ ਨਹੀਂ ਹੁੰਦੀ। ਮਸਤੀ ਇਸ ਦੀ ਸ਼ਰਤ ਹੈ । ਜਿੰਨਾਂ ਮਸਤ ਹੋ ਕੇ ਕੋਈ ਨੱਚੇਗਾ, ਉਹ ਉੱਨਾ ਹੀ ਪ੍ਰਭਾਵਸ਼ਾਲੀ  ਹੋਵੇਗਾ ।

ਪੰਜਾਬ ਦੇ ਲੋਕ-ਨਾਚਾਂ ਦਾ ਅਰੰਭ ਬਹੁਤ ਪੁਰਾਤਨ ਹੈ ਪਰ ਪੰਜਾਬੀ ਨਾਚਾਂ ਵਿਚ ਧਾਰਮਿਕ ਭਾਵਨਾ ਬਿਲਕੁਲ ਨਹੀਂ ਹੈ, ਜਦ ਕਿ ਹੋਰ ਪ੍ਰਾਂਤਾਂ ਵਿਚ ਇਸ ਦੀ ਮੌਜੂਦਗੀ ਹੈ । ਭੰਗੜਾ, ਗਿੱਧਾ, ਝੂਮਰ ਤੇ ਲੁੱਡੀ ਸਭ ਅਜਿਹੇ ਨਾਚ ਹਨ | ਪੰਜਾਬ ਦੇ ਲੋਕ-ਨਾਚ ਹਰ ਕੋਈ ਨਹੀਂ ਨੱਚ ਸਕਦਾ । ਕਿਉਂਕਿ ਇਨ੍ਹਾਂ ਲਈ ਸਰੀਰਕ ਤਾਕਤ ਹੋਣੀ ਬਹੁਤ ਹੀ ਜ਼ਰੂਰੀ ਹੈ । ਪੰਜਾਬ ਲੋਕ-ਨਾਚਾਂ ਨੂੰ ਵੇਖਣ ਵਾਲੇ ਵੀ ਝੂਮ ਉਠਦੇ ਹਨ ।

ਭੰਗੜਾ ਪੰਜਾਬੀ ਗਭਰੂਆਂ ਦਾ ਨਾਚ ਹੈ । ਮੂਲ ਰੂਪ ਵਿਚ ਇਸ ਦਾ ਸਬੰਧ ਕਣਕ ਦੀ ਫ਼ਸਲ ਨਾਲ ਹੈ । ਵਿਸਾਖੀ ਦੇ ਤਿਉਹਾਰ ਸਮੇਂ ਇਹ ਖਾਸ ਕਰਕੇ ਨੱਚਿਆ ਜਾਂਦਾ ਹੈ । ਥਾਂ-ਥਾਂ ਤੇ ਮੇਲੇ ਲੱਗਦੇ ਹਨ ਤੇ ਇਹ ਨਾਚ ਨੱਚਿਆ ਜਾਂਦਾ ਹੈ । ‘ਢੋਲ’ ਇਸ ਦਾ ਜ਼ਰੂਰੀ ਸਾਜ਼ ਹੈ । ਢੋਲ ਦੀ ਤਾਲ ਨਾਲ ਹੀ ਗਭਰੂ ਪੈਰ ਚੁੱਕਦੇ ਹਨ । ਹੌਲੀ ਕਰਕੇ ਇਕ ਜਣਾ ਬੋਲੀ ਪਾਉਂਦਾ ਤੇ ਫੇਰ ‘ਬੱਲੇ-ਬੱਲੇ ਕਰਕੇ ਉਸ ਬੋਲੀ ਦੀ ਤਾਲ ਨਾਲ ਢੋਲ ਵਜਾ ਕੇ ਇਹ ਨਾਚ ਨੱਚਿਆ ਜਾਂਦਾ ਹੈ।

‘ਗਿੱਧਾ’ ਪੰਜਾਬ ਦਾ ਸਭ ਤੋਂ ਸੌਖਾ ਤੇ ਹਰਮਨ ਪਿਆਰਾ ਨਾਚ ਹੈ । ਵਿਆਹਾਂ ਸਮੇਂ, ਤੀਆਂ ਦੇ ਤਿਉਹਾਰ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਇਹ ਨਾਚ ਨੱਚਿਆ ਜਾਂਦਾ ਹੈ । ਇਕ ਕੁੜੀ ਬੋਲੀ ਪਾਉਂਦੀ ਹੈ ਤੇ ਬੋਲੀ ਦੀ ਤੁਕ ਨੂੰ ਬਾਕੀ ਕੁੜੀਆਂ ਚੁੱਕ ਲੈਂਦੀਆਂ ਹਨ ਤੇ ਤਾੜੀਆਂ ਦਾ ਤਾਲ ਨਾਲ ਗਿੱਧਾ ਪਾਇਆ ਜਾਂਦਾ ਹੈ । ਤਰ੍ਹਾਂ-ਤਰ੍ਹਾਂ ਦੇ ਸਾਂਗ ਜਾਂ ਨਕਲਾਂ ਵੀ ਲਾਹੀਆਂ ਜਾਂਦੀਆਂ ਹਨ । ਬੋਲੀਆਂ ਵਿਚ ਵਿਅੰਗ ਬੜਾ ਤਿੱਖਾ ਹੁੰਦਾ ਹੈ ਇਸ ਕਾਰਨ ਇਹ ਹੋਰ ਵੀ ਸਵਾਦਲੀਆਂ ਬਣ ਜਾਂਦੀਆਂ ਹਨ।

‘ਝੂਮਰ ਨਾਚ ਪਾਕਿਸਤਾਨ ਤੋਂ ਆਇਆ ਹੈ। 1947 ਈ: ਦੀ ਵੰਡ ਸਮੇਂ ਲਾਇਲਪੁਰ, ਮਿੰਟਗੁਮਰੀ ਤੇ ਝੰਗ ਦੇ ਲੋਕ ਇਹ ਨਾਚ ਨੱਚਦੇ ਸਨ । ਇਹ ਨਾਚ ਵੀ ਢੋਲ ਨਾਲ ਨੱਚਿਆ ਜਾਂਦਾ ਹੈ ਤੇ ਇਸ ਵਿਚ ਵੀ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਸੀਮਤ ਨਹੀਂ ਹੁੰਦੀ।

ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ । ਦੋ ਕੁੜੀਆਂ ਆਹਮੋ-ਸਾਹਮਣੇ ਖੜੀਆਂ ਹੋ ਕੇ ਬਾਹਾਂ ਦੀ ਕੰਘੀ ਬਣਾ ਕੇ ਤੇ ਸਾਰਾ ਭਾਰ ਪਿਛੇ ਕਰ ਲੈਂਦੀਆਂ ਹਨ ਤੇ ਪੈਰਾਂ ਨੂੰ ਜੋੜ ਕੇ ਘੁੰਮਦੀਆਂ। ਹੋਈਆਂ ਕਿੱਕਲੀ ਪਾਉਂਦੀਆਂ ਹਨ। ਨਾਲੇ ਨਾਲ ਗਾਉਂਦੀਆਂ ਵੀ ਜਾਂਦੀਆਂ ਹਨ।

ਇਸ ਕਾਰਨ ਹੌਲੀ-ਹੌਲੀ ਇਹ ਨਾਚ ਸਟੇਜਾਂ ਦੇ ਸ਼ਿੰਗਾਰ ਬਣਦੇ ਜਾ ਰਹੇ ਹਨ । ਇਹ ਨਾਚ ਖਤਮ ਹੋ ਰਹੇ ਹਨ । ਸੋ ਸਾਨੂੰ ਚਾਹੀਦਾ ਹੈ ਕਿ ਦੁਬਾਰਾ ਉਹੀ ਪ੍ਰੇਮਕਾਰ ਜੀ ਨੂੰ ਆਪਣੇ ਜੀਵਨ ਵਿਚ ਲਿਆਈਏ ਤਾਂ ਕਿ ਲੋਕ-ਨਾਚਾਂ ਦੀ ਪਰੰਪਰਾ ਖਤਮ ਨਾ ਹੋ ਸਕੇ|

Explanation:

Similar questions