Hindi, asked by Preetharman1975, 8 months ago

Punjab de tyohar lekh in punjabi

Answers

Answered by narendra95761
2

Answer:

Explanation:

ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ : ਸਾਡਾ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ । ਇਹਨਾਂ ਦਾ ਸੰਬੰਧ ਸਾਡੇ ਸਭਿਆਚਾਰ , ਇਤਿਹਾਸ ਅਤੇ ਧਾਰਮਿਕ ਸੰਸਕ੍ਰਿਤੀ ਨਾਲ ਹੈ । ਇਹਨਾਂ ਵਿਚੋਂ ਕੁਝ ਮੇਲੇ ਅਤੇ ਤਿਉਹਾਰ ਰਾਸ਼ਟਰੀ ਪੱਧਰ ਦੇ ਹਨ , ਜਿਹੜੇ ਕਿ ਪੰਜਾਬ ਵਿਚ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ । ਵਿਸਾਖੀ , ਬਸੰਤ , ਦੁਸਹਿਰਾ , ਜਨਮ - ਅਸ਼ਟਮੀ ਅਤੇ ਰਾਮ - ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਰਾਸ਼ਟਰੀ ਪੱਧਰ ਦੇ ਹਨ । ਇਹਨਾਂ ਤੋਂ ਇਲਾਵਾ ਪੰਜਾਬ ਵਿਚ ਵੱਖ - ਵੱਖ ਥਾਵਾਂ ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲੱਗਦੇ ਹਨ । ਇਹਨਾਂ ਵਿਚੋਂ ਬਹੁਤੇ ਮੇਲੇ ਧਾਰਮਿਕ ਹਨ , ਜਿਹੜੇ ਕਿ ਪੀਰਾਂ ਫਕੀਰਾਂ ਦੇ ਮਜ਼ਾਰਾਂ , ਦੇਵੀ - ਦੇਵਤਿਆਂ ਦੇ ਇਤਿਹਾਸਿਕ ਅਤੇ ਮਿਥਿਹਾਸਕ ਸਥਾਨਾਂ ਅਤੇ ਗੁਰਧਾਮਾਂ ' ਤੇ ਲੱਗਦੇ ਹਨ । ਇਹਨਾਂ ਮੇਲਿਆਂ ਦਾ ਪੰਜਾਬ ਵਿਚ ਭਾਰੀ ਮਹੱਤਵ ਹੈ । ਇਹਨਾਂ ਵਿਚ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਦੇ ਲੋਕ ਵੀ ਭਾਗ ਲੈਣ ਆਉਂਦੇ ਹਨ ।

Similar questions