PUNJABI
1)
ਭਾਰਤ ਵਿੱਚ ਲੋਕਤੰਤਰ ਦਾ ਕੀ ਭਵਿੱਖ ਹੈ। ਕੀ ਅਸੀਂ ਲੋਕਤੰਤਰ ਦੇ ਹਰ ਪਹਿਲੂ ਨਾਲ ਨਿਆਂ ਕਰ ਪਾ
ਰਹੇ ਹਾਂ। ਆਪਣੇ ਵਿਚਾਰ 100-150 ਸ਼ਬਦਾਂ ਵਿੱਚ ਦਿਓ।
Answers
Answer:
ਭਾਰਤ ਦਾ ਲੋਕਤੰਤਰ ਦੁਨੀਆਂ ਦਾ ਸਬ ਤੋਂ ਵੱਡਾ ਲੋਕਤੰਤਰ ਹੈ।। ਭਾਰਤ ਦੇ ਸੰਵਿਧਾਨ ਵਿਚ ਲੋਕਾਂ ਨੂੰ ਜੋ ਹਕ਼ ਮਿਲੇ ਨੇ ਅਤੇ ਜੋ ਫਰਜ਼ ਦੱਸੇ ਗਏ ਨੇ ਓਹਨਾ ਦਾ ਮਕਸਦ ਲੋਕਤੰਤਰ ਦੀ ਸੁਰੱਖਿਆ ਕਰਨਾ ਹੈ।। ਲੋਕਤੰਤਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਭਾਰਤ ਵਿਚ ਜਨਤਾ ਦੀ ਪਸੰਦ ਦੇ ਅਨੁਸਾਰ ਚੁਣੇ ਹੋਏ ਨੇਤਾ ਨੂੰ ਸਰਕਾਰ ਚਲਾਉਣ ਦਾ ਮੌਕਾ ਮਿਲਦਾ ਹੈ
ਆਪਣੇ ਲੋਕਤੰਤਰ ਦੀ ਸੁਰੱਖਿਆ ਲਈ ਹਰ ਨਾਗਰਿਕ ਦਾ ਇਹ ਫਰਜ ਬੰਦਾ ਹੈ ਕਿ ਉਹ ਆਪਣੇ ਫਰਜ਼ ਨੂੰ ਨਿਭਾਵੇ ਅਤੇ ਜਿਥੇ ਵੀ ਕੋਈ ਭ੍ਰਸ਼ਟਾਚਾਰ ਜਾਂ ਬੇਈਮਾਨੀ ਦਿਖਦੀ ਹੈ ਓਹਦੇ ਖਿਲਾਫ ਅਵਾਜ ਬੁਲੰਦ ਕਰੇ।।
ਪਿਛਲੇ ਕੁਝ ਸਾਲਾਂ ਵਿਚ ਸਰਕਾਰ ਵਿਚ ਬੈਠੇ ਲੋਕਾਂ ਨੇ ਆਪਣੀ ਮਰਜੀ ਮੁਤਾਬਿਕ ਕ਼ਾਨੂਨ ਨੂੰ ਇਸਤੇਮਾਲ ਕਿੱਤਾ ਹੈ । ਆਪਣੇ ਚਹੇਤੇ ਲੋਕਾਂ ਨੂੰ ਫਾਇਦਾ ਪਹੁੰਚਾਣ ਲਈ ਸਰਕਾਰੀ ਪੋਲੀਸੀਆਂ ਦਾ ਗ਼ਲਤ ਇਸਤੇਮਾਲ ਹੋਇਆ ਹੈ। ਜੋ ਵੀ ਸਰਕਾਰ ਦੇ ਖਿਲਾਫ ਅਵਾਜ ਉਠਾਉਂਦਾ ਹੈ ਓਹਨੂੰ ਦਬਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਆਪਣੀ ਸਰਕਾਰ ਤਾ ਲੋਕ ਆਪ ਚੁਣਦੇ ਨੇ ਪਾਰ ਓਹਦੀ ਜਵਾਬਦੇਹੀ ਲਈ ਕੋਈ ਵੀ ਸਖਤ ਨਿਯਮ ਨਹੀਂ ਹੈ ਜੋ ਲੋਕਤੰਤਰ ਨਾਲ ਨਿਆ ਕਰ ਸਕਣ ।