Q1. 1962 ਦੇ ਚੀਨ ਦੇ ਹਮਲੇ ਦੀ ਵਿਸਥਾਰ ਵਿੱਚ ਚਰਚਾ ਕਰੋ।
Answers
Answer:
1962 ਵਿਚ ਚੀਨ ਨਾਲ ਜਦੋਂ ਭਾਰਤ ਦੀ ਜੰਗ ਹੋਈ ਤਾਂ ਉਸ ਵੇਲੇ ਮੈਂ 21 ਸਾਲਾ ਦਾ ਸੀ ਅਤੇ ਮਹਿਜ਼ 40 ਜਵਾਨਾਂ ਦੇ ਨਾਲ ਮੋਰਚੇ ਉੱਤੇ ਡਟਿਆ ਹੋਇਆ ਸੀ। ਅਸੀਂ ਚੀਨ ਦੇ ਤਿੰਨ ਹਮਲੇ ਪਛਾੜ ਚੁੱਕੇ ਸੀ ਪਰ ਚੌਥੇ ਹਮਲੇ ਵਿਚ ਅਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਅਤੇ ਸਾਨੂੰ ਯੁੱਧ ਬੰਦੀ ਬਣਾ ਲਿਆ ਗਿਆ।"
ਇਹ ਕਹਿਣਾ ਹੈ ਭਾਰਤੀ ਫੌਜ ਦੇ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਦਾ।
ਭਾਰਤ -ਚੀਨ ਜੰਗ ਸਮੇਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਸੈਕੰਡ ਲੈਫ਼ਟੀਨੈਂਟ ਦੇ ਅਹੁਦੇ ਉੱਤੇ ਸਨ। ਭਾਰਤ-ਚੀਨ ਵਿਚਾਲੇ ਪੈਦਾ ਹੋਏ ਹਾਲਾਤ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।ਚੰਡੀਗੜ੍ਹ ਦੇ ਸੈਕਟਰ 33 ਸਥਿਤ ਆਪਣੇ ਘਰ ਗੱਲਬਾਤ ਦੌਰਾਨ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਨੇ ਦੱਸਿਆ ਕਿ ਚੀਨ ਦੀ ਸੈਨਾ ਮਨੁੱਖੀ ਲਹਿਰਾਂ (Human waves) ਦੀ ਤਰਜ਼ ਉਤੇ ਹਮਲਾ ਕਰਦੀ ਹੈ ਭਾਵ ਭਾਰੀ ਤਦਾਦ ਵਿਚ ਅਤੇ ਇਹ ਉਨ੍ਹਾਂ ਦੀ ਜੰਗੀ ਰਣਨੀਤੀ ਦਾ ਇੱਕ ਹਿੱਸਾ ਵੀ ਹੈ। ਜੇਕਰ ਹਮਲੇ ਦੌਰਾਨ ਉਨ੍ਹਾਂ ਦੇ ਕੁਝ ਸੈਨਿਕ ਮਾਰੇ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।