Q1. ਸ਼ਿਵਾਜੀ ਦੇ ਸ਼ੁਰੂਆਤੀ ਜੀਵਨ ਅਤੇ ਉਪਲੱਬਧੀਆਂ ਦਾ ਵਰਣਨ ਕਰੋ।
Answers
Answer:
3 ਅਪਰੈਲ 1680) ਇੱਕ ਮਹਾਨ ਮਰਾਠਾ ਯੋਧੇ ਸਨ ਅਤੇ ਉਨ੍ਹਾਂ ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਪੁਣੇ ਮਰਾਠਾ ਰਾਜ ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ।ਸ਼ਿਵਾਜੀ ਮਹਾਰਾਜ ਦਾ ਜਨਮ ਸ਼ਾਹਜੀ ਭੌਂਸਲੇ ਅਤੇ ਜੀਜਾਬਾਈ (ਰਾਜਮਾਤਾ ਜਿਜਾਊ) ਦੇ ਘਰ ਅੰਦਾਜ਼ਨ 19 ਫਰਵਰੀ 1630 (ਮਹਾਰਾਸ਼ਟਰ ਸਰਕਾਰ ਅਨੁਸਾਰ) ਨੂੰ ਸ਼ਿਵਨੇਰੀ ਦੁਰਗ ਵਿੱਚ ਹੋਇਆ ਸੀ। ਹੋਰਨਾਂ ਦੇ ਅਨੁਸਾਰ 6 ਅਪਰੈਲ 1627 ਜਾਂ ਇਸਦੇ ਨੇੜੇ ਤੇੜੇ ਕੋਈ ਹੋਰ ਜਨਮ ਦੀ ਤਾਰੀਖ ਹੈ।[3][4][5] ਸ਼ਿਵਨੇਰੀ ਦਾ ਦੁਰਗ ਪੂਨਾ (ਪੁਣੇ) ਤੋਂ ਉੱਤਰ ਦੀ ਤਰਫ ਜੁੰਨਾਰ ਨਗਰ ਦੇ ਕੋਲ ਸੀ। ਉਨ੍ਹਾਂ ਦਾ ਬਚਪਨ ਉਨ੍ਹਾਂ ਦੀ ਮਾਤਾ ਜਿਜਾਊ ਦੇ ਮਾਰਗਦਰਸ਼ਨ ਵਿੱਚ ਗੁਜ਼ਰਿਆ। ਉਹ ਸਾਰੀਆਂ ਕਲਾਵਾਂ ਵਿੱਚ ਮਾਹਰ ਸਨ, ਉਨ੍ਹਾਂ ਨੇ ਬਚਪਨ ਵਿੱਚ ਰਾਜਨੀਤੀ ਅਤੇ ਲੜਾਈ ਦੀ ਸਿੱਖਿਆ ਲਈ ਸੀ। ਇਹ ਭੌਂਸਲੇ ਉਪਜਾਤੀ ਦੇ ਸਨ ਜੋ ਕਿ ਮੂਲ ਤੌਰ ਤੇ ਕੁਰਮੀ ਜਾਤੀ ਨਾਲ ਸੰਬੰਧਿਤ ਹੈ।