History, asked by rajbirrandhawa720, 4 months ago

Q1. ਸਿੰਧੂ ਘਾਟੀ ਸੱਭਿਅਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ।​

Answers

Answered by mdsaqib9818
5

Answer:

ਸਿੰਧੂ ਘਾਟੀ ਸਭਿਅਤਾ (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ।[1] ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ. ਮੀ.ਬਣਦਾ ਹੈ। ਇਸ ਤਰ੍ਹਾਂ ਇਹ ਸਭ ਤੋਂ ਵੱਡੀ ਪ੍ਰਾਚੀਨ ਸਭਿਅਤਾ ਸੀ। ਮੋਹਿੰਜੋਦੜੋ, ਕਾਲੀਬੰਗਾ, ਲੋਥਲ, ਧੌਲਾਵੀਰਾ, ਰੋਪੜ, ਰਾਖੀਗੜ੍ਹੀ, ਅਤੇ ਹੜੱਪਾ ਇਸਦੇ ਪ੍ਰਮੁੱਖ ਕੇਂਦਰ ਸਨ। ਬ੍ਰਿਟਿਸ਼ ਕਾਲ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ ਉੱਤੇ ਪੁਰਾਤੱਤਖੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿਅੰਤ ਵਿਕਸਿਤ ਸਭਿਅਤਾ ਸੀ ਅਤੇ ਇਹ ਸ਼ਹਿਰ ਅਨੇਕ ਵਾਰ ਬਸੇ ਅਤੇ ਉਜੜੇ ਹਨ। ਚਾਰਲਸ ਮੈਸੇਨ ਨੇ ਪਹਿਲੀ ਵਾਰ ਇਸ ਪੁਰਾਣੀ ਸਭਿਅਤਾ ਨੂੰ ਖੋਜਿਆ। ਕਨਿੰਘਮ ਨੇ 1872 ਵਿੱਚ ਇਸ ਸਭਿਅਤਾ ਦੇ ਬਾਰੇ ਵਿੱਚ ਸਰਵੇਖਣ ਕੀਤਾ। ਫਲੀਟ ਨੇ ਇਸ ਪੁਰਾਣੀ ਸਭਿਅਤਾ ਦੇ ਬਾਰੇ ਵਿੱਚ ਇੱਕ ਲੇਖ ਲਿਖਿਆ। 1921 ਵਿੱਚ ਦਯਾਰਾਮ ਸਾਹਨੀ ਨੇ ਹੜੱਪਾ ਦੀ ਖੁਦਾਈ ਕੀਤੀ। ਇਸ ਪ੍ਰਕਾਰ ਇਸ ਸਭਿਅਤਾ ਦਾ ਨਾਮ ਹੜੱਪਾ ਸਭਿਅਤਾ ਰੱਖਿਆ ਗਿਆ। ਇਹ ਸਭਿਅਤਾ ਸਿੰਧ ਨਦੀ ਘਾਟੀ ਵਿੱਚ ਫੈਲੀ ਹੋਈ ਸੀ, ਇਸ ਲਈ ਇਸਦਾ ਨਾਮ ਸਿੰਧ ਘਾਟੀ ਸਭਿਅਤਾ ਰੱਖਿਆ ਗਿਆ। ਸਿੰਧ ਘਾਟੀ ਸਭਿਅਤਾ ਦੇ 1400 ਕੇਂਦਰਾਂ ਨੂੰ ਖੋਜਿਆ ਜਾ ਸਕਿਆ ਹੈ ਜਿਸ ਵਿਚੋਂ 925 ਕੇਂਦਰ ਭਾਰਤ ਵਿੱਚ ਹਨ। 80 ਪ੍ਰਤੀਸ਼ਤ ਥਾਂ ਸਰਸਵਤੀ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਹੈ।

Similar questions